ਬਾਬੇ ਨਾਨਕ ਦੇ ਵਿਆਹ ਸਮਾਗਮਾਂ’ਚ ਫਸਾਈ’ਚ ਅਣਗਹਿਲੀ ਲਈ ਜੁਮੇਵਾਰ  ਇੰਨਸਪੈਕਟਰ ਨੂੰ ਮੌਕੇ ਤੇ ਸਸਪੈਂਡ ਕਰਕੇ ਐਮ ਐਲ ਏ ਸ਼ੈਰੀ ਕਲਸੀ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ –  ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਬਟਾਲਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਬਟਾਲਾ ਸ਼ਹਿਰ’ਚ ਹਰ ਸਾਲ ਦੀ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ, ਇੱਕ ਪਾਸੇ ਮੀਂਹ ਨੇ ਇੰਨ੍ਹਾਂ ਇਲਾਕਿਆਂ ਡਾਡਾ ਕਹਿਰ ਵਰਤਾਇਆ ਹੋਇਆ ਹੈ ਅਤੇ ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਗੁਰਦੁਆਰਾ ਸਾਹਿਬ ਦੀਆਂ ਸਹਾਮਣੇ ਵਾਲੀਆਂ ਸੜਕਾਂ ਦੇ ਕਿਨਾਰਿਆਂ ਤੇ ਗੰਦਗੀ ਦੇ ਢੇਰ ਵੇਖਣ ਨੂੰ ਮਿਲ ਰਹੇ ਹਨ,ਜਿਸ ਨੂੰ ਮੌਕੇ ਤੇ ਦੇਖਦਿਆਂ ਸਥਾਨਕ ਐਮ ਐਲ ਏ ਸ਼ਹਿਰੀਂ ਕਲਸੀ ਨੇ ਨਗਰ ਨਿਗਮ ਦੇ ਇੱਕ ਇੰਨਸਪੈਕਟਰ ਨੂੰ ਮੌਕੇ ਤੇ ਸੰਸਪੈਡ ਕਰਨ ਦੇ ਨਗਰ ਨਿਗਮ ਕਮਿਸ਼ਨਰ ਨੂੰ ਹੁਕਮ ਦਿੱਤੇ ਤੇ ਕਿਹਾ ਸਥਾਨਕ ਜੁਮੇਵਾਰ ਇੰਨਸਪੈਕਟਰ ਨੂੰ ਸੈਸਪੈਡ ਕੀਤਾ ਜਾਵੇ,ਐਮ ਐਲ ਏ ਸ਼ਹਿਰੀਂ ਕਲਸੀ ਵੱਲੋਂ ਵਿਆਹ ਸਮਾਗਮਾਂ ਨੂੰ ਲੈਕੇ ਸਫ਼ਾਈ ਪੱਖੋਂ ਅਣਗਹਿਲੀ ਦਿਖਾਉਣ ਵਾਲੇ ਇੰਨਸਪੈਕਟਰ ਨੂੰ ਮੌਕੇ ਤੇ ਸੈਸਪੈਡ ਕਰਨ ਵਾਲੇ ਫੈਸਲੇ ਨਾਲ ਜਿੱਥੇ ਬਟਾਲਾ ਸ਼ਹਿਰ’ਚ ਸਫ਼ਾਈ ਕਾਰਜ਼ਾਂ ‘ਚ ਤੇਜ਼ੀ ਆਈ ਹੈ ਉਥੇ ਵਿਆਹ ਸਮਾਗਮਾਂ’ਚ ਪਹੁੰਚੀਆਂ ਸੰਗਤਾਂ ਨੇ ਐਮ ਐਲ ਏ ਦੇ ਫੈਸਲੇ ਦੀ ਸ਼ਲਾਘਾ ਤੇ ਪ੍ਰਸੰਸਾ ਕੀਤੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਐਮ ਐਲ ਏ ਸ਼ਹਿਰੀਂ ਕਲਸੀ ਵੱਲੋਂ ਵਿਆਹ ਸਮਾਗਮਾਂ ਵਿੱਚ ਸਫ਼ਾਈ ਪੱਖੋਂ ਅਣਗਹਿਲੀ ਵਰਤਣ ਵਾਲੇ ਸਥਾਨਕ ਨਗਰ ਨਿਗਮ ਇੰਨਸਪੈਕਟਰ ਨੂੰ ਸੈਸਪੈਡ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਵਿਆਹ ਸਮਾਗਮਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਦੀ ਸਫਾਈ ਰੱਖਣ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਤਾਂ ਵਿਆਹ ਸਮਾਗਮਾਂ’ਚ ਪਹੁੰਚੀਆਂ ਸੰਗਤਾਂ ਨੂੰ ਫਸਾਈ ਪੱਖੋਂ ਕੋਈ ਪ੍ਰਸ਼ਾਨੀ ਨਾਂ ਆਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਐਮ ਐਲ ਏ ਸ਼ਹਿਰੀਂ ਕਲਸੀ ਵੱਲੋਂ ਵਿਆਹ ਸਮਾਗਮਾਂ ‘ਚ ਫਸਾਈ ਪੱਖੋਂ ਅਣਗਹਿਲੀ ਵਰਤਣ ਵਾਲੇ ਸਥਾਨਕ ਇੰਸਪੈਕਟਰ ਨੂੰ ਮੌਕੇ ਤੇ ਸੈਸਪੈਡ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਅਤੇ ਸਰਕਾਰ ਤੋਂ ਵਿਆਹ ਸਮਾਗਮਾਂ ਵਿੱਚ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਭਾਵੇਂ ਕਿ ਕੁਦਰਤ ਵੱਲੋਂ ਮੀਂਹ ਦਾ ਕਹਿਰ ਵਰਤ ਰਿਹਾ ਹੈ ਪਰ ਆਮ ਜਨਤਾ ਦੀ ਤੰਦਰੁਸਤੀ ਤੇ ਵਿਆਹ ਸਮਾਗਮਾਂ ਨੂੰ ਮੁੱਖ ਰੱਖਦਿਆਂ ਬਟਾਲਾ ਸ਼ਹਿਰ’ਚ ਸਫ਼ਾਈ ਕਾਰਜ਼ਾਂ ਨੂੰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਦੱਸਿਆ ਵਿਆਹ ਸਮਾਗਮਾਂ ਕਰਕੇ ਸੰਗਤਾਂ ਲਈ ਤਰਾਂ ਤਰਾਂ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਖਾਣ ਪੀਣ ਤੋਂ ਬਾਅਦ ਕਾਗਜ ਲਫਾਫੇ ਤੇ ਹੋਰ ਸਮਾਨ ਸੁੱਟ ਦਿੰਦੇ ਹਨ ਉਨ੍ਹਾਂ ਨੂੰ ਤੁਰੰਤ ਚੁੱਕਣ ਤੇ ਸਫ਼ਾਈ ਦੀ ਲੋੜ ਹੈ, ਭਾਈ ਖਾਲਸਾ ਨੇ ਦੱਸਿਆ ਐਮ ਐਲ ਏ ਸ਼ਹਿਰੀਂ ਕਲਸੀ ਨੂੰ ਇਸ ਕਰਕੇ ਸੈਸਪੈਡ ਕੀਤਾ ਗਿਆ ਕਿਉਂਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰ ਸਹਾਮਣੇ ਪਈ ਗੰਦਗੀ ਦੇ ਢੇਰ ਚੁੱਕਣ ਲਈ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਰਿਪੋਰਟ ਦਿੱਤੀ ਗਈ ਸੀ ਜਿਸ ਤੇ ਅਣਗਹਿਲੀ ਦੇ ਸਿੱਟੇ ਵਜੋਂ ਸੈਸਪੈਡ ਕੀਤਾ ਗਿਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਨੂੰ ਵਿਆਹ ਸਮਾਗਮਾਂ ਵਿੱਚ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦੀ ਹੈ ਉਥੇ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਖਾਣ ਪੀਣ ਤੋਂ ਬਾਅਦ ਕਾਗਜ਼ ਲਫਾਫੇ ਤੇ ਹੋਰ ਸਮਾਨ ਸੜਕਾਂ ਤੇ ਨਾਂ ਸੁੱਟਣ ਤਾਂ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ।

Leave a Reply

Your email address will not be published. Required fields are marked *