3 ਸਤੰਬਰ ਦੇ ਮਾਨਸਾ ਪ੍ਰਦਰਸਨ ਦੀ ਤਿਆਰੀ ਹਿੱਤ ਪਿੰਡ ਜੌੜਕੀਆ ਵਿਖੇ ਕੀਤੀ ਜਨਤਕ ਮੀਟਿੰਗ
ਸਰਦੂਲਗੜ੍ਹ / ਝੁਨੀਰ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਲਾਲ ਝੰਡੇ ਦੀ ਤਾਕਤ ਸਦਕਾ ਬਣੀ ਮਜਦੂਰਾ ਲਈ ਬਹੁਤ ਮਹੱਤਵਪੂਰਨ ਮਨਰੇਗਾ ਸਕੀਮ ਨੂੰ ਜੱਥੇਬੰਦਕ ਸੰਘਰਸ ਦੇ ਬਲਬੂਤੇ ਹੀ ਬਚਾਇਆ ਜਾ ਸਕਦਾ, ਕਿਉਕਿ ਸਮੇ ਦੇ ਹਾਕਮ ਮਨਰੇਗਾ ਸਕੀਮ ਨੂੰ ਖਤਮ ਕਰਨ ਦਾ ਮਨ ਬਣਾਈ ਬੈਠੇ ਹਨ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਜੌੜਕੀਆ ਵਿੱਖੇ 3 ਸਤੰਬਰ ਦੇ ਡੀ ਸੀ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਕੀਤੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ । ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਮੋਦੀ ਸਰਕਾਰ ਨਾਲ ਮਿਲੀਭੁਗਤ ਕਰਕੇ ਅਸਿੱਧੇ ਰੂਪ ਵਿੱਚ ਮਨਰੇਗਾ ਸਕੀਮ ਨੂੰ ਬੰਦ ਕਰ ਦਿੱਤਾ ਹੈ ਤੇ ਤਰਕ ਵੀ ਮਜ਼ਦੂਰ ਵਿਰੋਧੀ ਨਾ ਬਰਦਾਸ਼ਤ ਕਰਨ ਯੋਗ ਦਿੱਤੇ ਜਾ ਰਹੇ ।


