ਭਾਦੋਂ ਦੀ ਸੰਗਰਾਂਦ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲਗਾਇਆ ਲੰਗਰ

ਮਾਝਾ

ਬਿਆਸ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)– ਗੁਰਦੁਆਰਾ ਇਮਾਨਤਸਰ ਸਾਹਿਬ ਬਿਆਸ ਦਰਿਆ ਕੰਢੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਭਾਦਰੋ ਦੀ ਸੰਗਰਾਂਦ ਮੌਕੇ ਪੂੜੀਆਂ ਛੱਲੇ, ਜਲੇਬੀਆਂ ਪਕੌੜਿਆਂ, ਦੇਗਾਂ ਸਰਦਾਈਆ ਤੇ ਹੋਰ ਲੰਗਰ ਅਟੁੱਟ ਵਰਤਾਏ ਗਏ। ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੇ ਸਮਾਗਮ ਸਬੰਧੀ ਮੌਜੂਦਾ ਮਹੰਤ ਬਾਬਾ ਮਾਨ ਸਿੰਘ ਤੋਂ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਉਹਨਾਂ ਦੱਸਿਆ ਵੱਡੇ ਮਹਾਂਪੁਰਖ ਜਥੇਦਾਰ ਬਾਬਾ ਬਿਸ਼ਨ ਸਿੰਘ ਬਿਆਸ ਦੇ ਪਿੰਡ ਵਜ਼ੀਰ ਭੁੱਲਰ ਦੀਆਂ ਸੰਗਤਾਂ ਨੂੰ ਹੁਕਮ ਕੀਤਾ ਸੀ ਕਿ ਇਥੇ ਸੰਗਤਾਂ ਦੀ ਸੇਵਾ ਲਈ ਲੰਗਰ ਚਲਾਉਣ ਨਾਲ ਉਨ੍ਹਾਂ ਦੇ ਸਾਰੇ ਦੁੱਖ ਕੱਟੇ ਜਾਣਗੇ, ਭਾਈ ਖਾਲਸਾ ਨੇ ਮਹਾਂਪੁਰਖਾਂ ਦੇ ਬਚਨ ਨੂੰ ਪ੍ਰਵਾਨ ਕਰਦਿਆਂ ਜਿੱਥੇ ਗੁਰਦੁਆਰਾ ਇਮਾਨਤਸਰ ਸਾਹਿਬ ਬਿਆਸ ਵਿਖੇ 24 ਘੰਟੇ ਸੰਗਤਾਂ ਲਈ ਗੁਰੂ ਕੇ ਚੱਲਦੇ ਰਹਿੰਦੇ ਹਨ ਉਥੇ ਪਿੰਡ ਵਜ਼ੀਰ ਭੁੱਲਰ ਦੀਆਂ ਸੰਗਤਾਂ ਵੱਲੋਂ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਵਡਾਲਾ ਕਲਾਂ ਵਾਲੇ ਵੱਡੇ ਮਹਾਂਪੁਰਖਾ ਦੇ ਹੁਕਮਾਂ ਅਨੁਸਾਰ ਹਰ ਸੰਗਰਾਂਦ ਤੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਲੰਗਰ ਅਟੁੱਟ ਵਰਤਾਏ ਜਾਂਦੇ ਹਨ, ਭਾਈ ਖਾਲਸਾ ਨੇ ਦੱਸਿਆ ਇਸੇ ਕੜੀ ਤਹਿਤ ਭਾਦੋਂ ਦੀ ਸੰਗਰਾਂਦ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੂੜੀਆਂ ਛੋਲੇ,ਜਲੇਬਾ ਪਕੌੜਿਆਂ, ਦੇਗਾਂ ਸਰਦਾਈਆ ਤੇ ਹੋਰ ਲੰਗਰ ਅਟੁੱਟ ਵਰਤਾਏ ਗਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ, ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਇਮਾਨਤਸਰ ਸਾਹਿਬ ਬਿਆਸ ਦੇ ਲੰਗਰਾਂ ਦੀਆਂ ਸੇਵਾਵਾਂ ਲਈ ਬਾਬਾ ਮਾਨ ਸਿੰਘ ਮਹੰਤ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ ਨਿਯੁਕਤ ਕੀਤਾ ਹੋਇਆ ਹੈ ਅਤੇ ਉਹ ਬਾਖੂਬੀ ਨਾਲ ਆਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱੱਖ ਰਹੇ ਹਨ ।

Leave a Reply

Your email address will not be published. Required fields are marked *