ਲੜਕੇ ਲੜਕੀਆਂ ਵੱਲੋਂ ਲਵ ਮੈਰਿਜ ਕਰਵਾ ਆਪਣੇ ਹੀ ਪਿੰਡ ‘ਚ ਵੱਸਣ ਵਾਲੇ ਗੰਦੇ ਰੁਝਾਨ ਨੂੰ ਠੱਲ੍ਹ ਪਾਉਂਦਿਆਂ ਇੱਕ ਜੋੜੇ ਨੂੰ ਪਿੰਡ ‘ਚ ਨਿਕਾਲਾ ਦੇਣਾ ਘੱਲ ਕਲਾਂ ਮੋਗੇ ਦੇ ਲੋਕਾਂ ਦਾ ਸ਼ਲਾਘਾਯੋਗ ਫ਼ੈਸਲਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)– ਪੰਜਾਬ ਦੇ ਪਿੰਡ ‘ਚ ਨੌਜਵਾਨ ਲੜਕੇ ਲੜਕੀਆਂ ਵੱਲੋਂ ਪੱਛਮੀ ਮੁਲਕਾਂ ਦੇ ਪ੍ਰਭਾਵ ਹੇਠ ਕੋਟ ਮੈਰਿਜ ਜਾ ਲਵ ਮੈਰਿਜ ਰਾਹੀਂ ਓਸੇ ਪਿੰਡ ਵਿੱਚ ਵੱਸਣ ਵਾਲੇ ਭੈੜੇ ਤੇ ਪੰਜਾਬੀ ਸੱਭਿਆਚਾਰ ਵਿਰੋਧੀ ਰੁਝਾਨ ਹੁਣ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਇਸੇ ਹੀ ਕਰਕੇ ਬਹੁਤ ਸਾਰੇ ਪਿੰਡਾਂ ਨੇ ਇਕੱਠ ਕਰਕੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ ਕਿਸੇ ਵੀ ਅਜਿਹੇ ਨੌਜਵਾਨ ਲੜਕੀ ਲੜਕੇ ਪਿੰਡ’ਚ ਨਹੀਂ ਵੱਸਣ ਦਿੱਤਾ ਜਾਵੇ ਜੋ ਉਸੇ ਪਿੰਡ ਦੇ ਵਸਨੀਕ ਹੋਣਗੇ, ਬਹੁਤ ਸਾਰੇ ਧਰਮੀ ਤੇ ਇਜ਼ਤਦਾਰ ਲੋਕਾਂ ਵੱਲੋਂ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਪੰਜਾਬ ਦਾ ਧਰਮੀ ਤੇ ਸ਼ਰਮ ਹਯਾ ਵਾਲਾ ਪੰਜਾਬੀ ਸੱਭਿਆਚਾਰ ਖ਼ਤਮ ਹੋਣ ਦੇ ਕਿਨਾਰੇ ਸੀ ਜਿਸ ਗੰਦੇ ਰੁਝਾਨ ਨੂੰ ਰੋਕਣਾ ਸਮੇਂ ਅਤੇ ਲੋਕਾਂ ਦੀ ਮੰਗ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਜਿਹੇ ਪਿੰਡਾਂ ਦੀਆਂ ਪੰਚਾਇਤਾਂ ਦੀ ਪੂਰਨ ਹਮਾਇਤ ਕਰਦੀ ਹੈ ਜੇਹੜੀਆਂ ਪੰਚਾਇਤਾਂ ਨੇ ਅਜਿਹੇ ਮਤਿਆਂ ਰਾਹੀਂ ਸਪਸ਼ਟ ਕਰ ਦਿੱਤਾ ਹੈ ਕਿ ਨਾ ਤਾਂ ਉਸ ਜੋੜੇ ਨੂੰ ਪਿੰਡ ਵਿੱਚ ਵੱਸਣ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੇ ਘਰਦਿਆਂ ਨੂੰ ਪਿੰਡ ‘ਚ ਰਹਿਣ ਦਿੱਤਾ ਜਾਵੇਗਾ ਸਾਡੀ ਜਥੇਬੰਦੀ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਕਿਉਂਕਿ ਅਜਿਹੇ ਫੈਸਲੇ ਦੀ ਪੰਜਾਬ ਧਰਮੀ ਲੋਕਾਂ ਨੂੰ ਜ਼ਰੂਰਤ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਿੰਡ ਮੋਗੇ ਦੇ ਪਿੰਡ ਘੱਲ ਕਲਾਂ ਵਿਖੇ ਬੀਤੇ ਸਮੇਂ ਪਿੰਡ ਦੇ ਹੀ ਲੜਕੇ ਤੇ ਲੜਕੀ ਵੱਲੋਂ ਲਵ ਮੈਰਿਜ ਕਰਵਾ ਕੇ ਕੁਝ ਸਮਾਂ ਬਾਹਰ ਰਹਿਣ ਤੋਂ ਬਾਅਦ ਪਿੰਡ ਵਿੱਚ ਆ ਕੇ ਵੱਸਣ ਦਾ ਵਿਰੋਧ ਕਰਦਿਆਂ ਪਿੰਡ ਵਿੱਚੋਂ ਕੱਢਣ ਵਾਲੇ ਧਰਮੀ ਫੈਸਲੇ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਅਤੇ ਅਜਿਹੇ ਫੈਸਲੇ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਦੱਸਿਆ ਸਭ ਤੋਂ ਪਹਿਲਾਂ ਮਾਝੇ ਖੇਤਰ ਦੇ ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਮੁੱਛਲ ਤੋਂ ਸ਼ੁਰੂ ਹੋਇਆ ਜਿਸ  ਦੇ ਇੱਕ ਮਜ਼ਬੀ ਸਿੱਖ ਧਰਮੀ ਪਿਤਾ ਨੇ ਆਪਣੀ 16 ਸਾਲ ਦੀ ਲੜਕੀ ਨੂੰ ਮੋਟਰਸਾਈਕਲ ਪਿਛੇ ਬੰਨ ਕੇ ਘਸੀਟਿਆ ਤੇ ਰੇਲਵੇ ਫਾਟਕ ਦੇ ਲਾਗੇ ਆ ਕੇ ਕਿਰਪਾਨ ਨਾਲ ਕਈ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰਿਆ, ਉਸ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਮੇਰੀ ਲੜਕੀ ਤੋਂ ਪਹਿਲਾਂ ਇਸ ਪਿੰਡ ਦੀਆਂ ਸੱਤ ਲੜਕੀਆਂ ਅਜਿਹੀਆਂ ਹਨ ਜੋ ਪਿੰਡ ਦੇ ਹੀ ਲੜਕੇ ਨਾਲ ਵਿਆਹ ਕਰਵਾ ਕੇ ਵੱਸ ਰਹੀਆਂ ਹਨ ਭਾਈ ਖਾਲਸਾ ਨੇ ਦੱਸਿਆ ਅੱਜ ਉਹ ਨਿਹੰਗ ਸਿੰਘ ਅੰਮ੍ਰਿਤਸਰ ਜੇਲ੍ਹ ‘ਚ ਬੰਦ ਪਰ ਉਸ ਦੀ ਚਲਾਈ ਧਰਮੀ ਲਹਿਰ ਤੇ ਪੰਜਾਬ ਦੇ ਸਾਰੇ ਪਿੰਡਾਂ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ, ਭਾਈ ਖਾਲਸਾ ਨੇ ਦੱਸਿਆ ਮੋਗੇ ਦੇ ਪਿੰਡ ਘੱਲ ਕਲਾਂ ਦੀ ਲੜਕੀ ਤੇ ਲੜਕੇ ਨੇ ਕੁਝ ਸਮਾਂ ਪਹਿਲਾਂ ਲਵ ਮੈਰਿਜ ਕਰਵਾ ਲਿਆ ਸੀ ਅਤੇ ਪਿੰਡ ਤੋਂ ਬਾਹਰ ਰਹਿ ਰਹਿ ਸਨ ਤੇ ਹੁਣ ਉਹ ਪਿੰਡ ਵਿੱਚ ਵੱਸਣ ਦੀ ਕੋਸ਼ਿਸ਼ ਕਰ ਰਹੇ ਸਨ, ਉਹਨਾਂ ਦੱਸਿਆ ਪਿੰਡ ਘੱਲ ਕਲਾਂ ਮੋਗਾ ਦੇ ਧਰਮੀ ਪਿੰਡ ਨੇ ਇਸ ਮਾੜੇ ਗੰਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਇਸ ਜੋੜੇ ਨੂੰ ਪਿੰਡ ਨਿਕਾਲ਼ਾ ਦੇਣ ਤੋਂ ਬਾਅਦ ਦੋਨਾਂ ਪ੍ਰਵਾਰਾਂ ਨੂੰ ਪਿੰਡ ‘ਚ ਕੱਢ ਦਿੱਤਾ ਹੈ, ਭਾਈ ਖਾਲਸਾ ਨੇ ਕਿਹਾ ਕਈ ਲੋਕ ਕਹੇਂ ਹਨ ਕਿ ਇਹਨਾਂ ਦੇ ਪ੍ਰਵਾਰਾਂ ਦਾ ਕੀ ਕਸੂਰ ਸੀ ਪਰ ਸਾਡੇ ਮੁਤਾਬਕ ਪਿੰਡ ਨੇ ਸਹੀ ਫੈਸਲਾ ਲਿਆ ਹੈ,ਕਿਉਂਕਿ ਇਸ ਨਾਲ ਮਾਂ ਬਾਪ ਵੀ ਅੱਗੇ ਤੋਂ ਆਪਣੇ ਬੱਚਿਆਂ ਨੂੰ ਅਜਿਹੇ ਰੁਝਾਨ ਤੋਂ ਦੂਰ ਰੱਖਣ ਲਈ ਹਰ ਤਰ੍ਹਾਂ ਯਤਨ ਕਰਨ ਤੇ ਲੋੜ ਦੇਣਗੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪਿੰਡ ਘੱਲ ਕਲਾਂ ਮੋਗਾ ਦੀ ਪੰਚਾਇਤ ਵੱਲੋਂ ਇਸੇ ਪਿੰਡ ਦੇ ਕੁੜੀ ਤੇ ਮੁੰਡੇ ਵੱਲੋਂ ਲਵ ਮੈਰਿਜ ਕਰਵਾ ਕੇ ਪਿੰਡ ‘ਚ ਹੀ ਰਹਿਣ ਦੇ ਵਿਰੋਧ’ਚ ਸਖ਼ਤ ਸਜ਼ਾ ਰਾਹੀਂ ਪਿੰਡ ‘ਚ ਕੱਢਣ ਵਾਲੇ ਧਰਮੀ ਫੈਸਲੇ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦਿਆਂ ਪੰਜਾਬ ਦੇ ਸਮੂਹ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਵਿਰੁੱਧ ਸਖ਼ਤ ਫ਼ੈਸਲੇ ਲੈਣ ਦੀ ਲੋੜ ਤੇ ਜ਼ੋਰ ਦੇਣ ਤਾਂ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਪੱਛਮੀ ਸੱਭਿਅਤਾ ਦਾ ਗੰਦੇ ਰੁਝਾਨ ਤੋਂ ਮੁਕਤ ਕਰਵਾ ਕੇ ਪੰਜਾਬ ਦੇ ਧਰਮੀ ਤੇ ਸ਼ਰਮ ਹਯਾ ਵਾਲੇ ਸੱਭਿਆਚਾਰਕ ਨਾਲ ਜੋੜਿਆ ਜਾ ਸਕੇ, ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ, ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਭਾਈ ਰਵਿੰਦਰ ਸਿੰਘ ਟੁੱਟਕਲਾ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *