ਮਾਛੀਵਾੜਾ ਸਾਹਿਬ, ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)- ਮਾਛੀਵਾੜਾ ਸਾਹਿਬ ਵਿਖੇ ਛਾਬੜਾ ਮੈਡੀਕਲ ਸਟੋਰ ਦੇ ਉਦਘਾਟਨ ਮੌਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਏ, ਸੁਖਮਣੀ ਸਾਹਿਬ ਜੀ ਸੰਪੂਰਨ ਭੋਗ ਤੋਂ ਕੀਰਤਨ ਕਰਵਾਇਆ ਅਤੇ ਸੰਤ ਸੁਖਵਿੰਦਰ ਸਿੰਘ ਜੀ ਨੇ ਸ਼ਬਦ ਗੁਰਬਾਣੀ ਦੀ ਕਥਾ ਵਿਚਾਰ ਕੀਤਾ ਅਤੇ ਪ੍ਰਵਾਰ ਦੇ ਕਾਰੋਬਾਰ ਵਿੱਚ ਵਾਧੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਛਾਬੜਾ ਮੈਡੀਕਲ ਸਟੋਰ ਦੇ ਪ੍ਰਵਾਰ ਵਲੋਂ ਮਹਾਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ ਤੇ ਲੰਗਰ ਛਕਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਨੇੜੇ ਅੱਲੋਵਾਲ ਫਿਲੌਰ ਦੇ ਮੁੱਖੀ ਸੰਤ ਸੁਖਵਿੰਦਰ ਸਿੰਘ ਜੀ ਨਾਲ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਦੱਸਿਆ ਛਾਬੜਾ ਮੈਡੀਕਲ ਸਟੋਰ ਦੇ ਮਾਲਕਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚ ਵਾਧਾ ਕਰਨ ਹਿੱਤ ਇਹ ਛਾਬੜਾ ਮੈਡੀਕਲ ਸਟੋਰ ਖੋਲਿਆ ਸੀ ਅਤੇ ਉਹਨਾਂ ਨੇ ਇਸ ਮੌਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦਾ ਓਟ ਆਸਰਾ ਲੈਣ ਤੋਂ ਉਪਰੰਤ ਇਸ ਉਦਘਾਟਨ ਕਰਨ ਲਈ ਅੱਜ ਸਵੇਰੇ ਇੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਸਨ ਅਤੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚੀ ਰੱਬੀ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਸੰਪੂਰਨ ਭੋਗ ਪਾਏ ਗਏ ਅਤੇ ਕੀਰਤਨ ਰਾਹੀਂ ਸ਼ਬਦ ਗੁਰਬਾਣੀ ਸਰਵਣ ਕਰਵਾਈ ਗਈ, ਸਮਾਗਮ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਕਥਾ ਵਿਚਾਰ ਕੀਤੀ ਗਈ ਉਨ੍ਹਾਂ ਕਿਹਾ ਕੋਈ ਕਾਰਜ ਅਰੰਭ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਓਟ ਆਸਰਾ ਲੈਣਾ ਸਮੇਂ ਦੀ ਲੋੜ ਹੈ ਉਨ੍ਹਾਂ ਕਿਹਾ ਛਾਬੜਾ ਮੈਡੀਕਲ ਸਟੋਰ ਨੇ ਆਪਣਾ ਕਾਰੋਬਾਰ ਖੋਲ੍ਹਣ ਸਮੇਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਹੈ ਪਰਮਾਤਮਾ ਦੀ ਕਮਾਈ ਵਿੱਚ ਬਰਕਤ ਪਾਵੇਗਾ, ਉਨ੍ਹਾਂ ਪ੍ਰਵਾਰ ਨੂੰ ਮੈਡੀਕਲ ਸਟੋਰ ਖੋਲਣ ਦੀ ਵਧਾਈ ਦਿੱਤੀ ਅਤੇ ਮੈਡੀਕਲ ਸਟੋਰ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਇਸ ਮੌਕੇ ਤੇ ਉਨ੍ਹਾਂ ਨਾਲ ਬਾਬਾ ਦਾਰਾ ਸਿੰਘ ਭਾਈ ਗੁਰਮੇਲ ਸਿੰਘ ਭਾਈ ਰਵਿੰਦਰ ਸਿੰਘ ਭਾਈ ਰਿੰਕੂ ਤੇ ਹੋਰ ਜਥੇ ਦੇ ਸਿੰਘਾਂ ਸਮੇਤ ਸੈਂਕੜੇ ਸੰਗਤਾਂ ਹਾਜ਼ਰ ਸਨ ਇਸ ਮੌਕੇ ਛਾਬੜਾ ਮੈਡੀਕਲ ਸਟੋਰ ਦੇ ਮਾਲਕਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤੇ ਅਤੇ ਸੰਗਤਾਂ ਨੂੰ ਲੰਗਰ ਵੀ ਛਕਾਇਆ ਗਿਆ ।


