ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਜੱਬਰਦਸਤ ਐਕਸ਼ਨ
ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)– ਜ਼ਿਲ੍ਹਾ ਗੁਰਦਾਸਪੁਰ ਦੇ ਐਨ. ਪੀ. ਐਸ ਕਰਮਚਾਰੀਆਂ ਵਲੋ ਪੁਰਾਣੀ ਪੈਂਨਸ਼ਨ ਬਹਾਲ ਕਰਾਉਣ ਲਈ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਸਿਰਮੌਰ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਕਾਰਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜਾਹਰਾ ਕੀਤਾ ਗਿਆ ।
ਜਿਲਾ ਪ੍ਰਧਾਨ ਪੁਨੀਤ ਸਾਗਰ ਅਤੇ ਜਿਲਾ ਪ੍ਰਧਾਨ ਲਵਪ੍ਰੀਤ ਸਿੰਘ ਰੋੜਾਂਵਾਲੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ਤੇ ਦਿੱਤੇ ਪ੍ਰੋਗਰਾਮ ਨੂੰ ਦੋਵੇਂ ਜੱਥੇਬੰਦੀਆਂ ਨੇ ਸਾਝੇ ਤੌਰ ਤੇ ਜ਼ਿਲ੍ਹਾ ਪੱਧਰੀ ਰੋਸ ਮੁਜਾਹਰਾ ਕੀਤਾ। ਨੈਸ਼ਨਲ ਮੂਵਮੈਂਟ ਫਾਰ ਓਲਡ ਪੈਂਨਸ਼ਨ ਦੇ ਦਿੱਤੇ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਦੇਸ਼ ਦੇ ਹਰ ਜਿਲਾ ਹੈਡ ਕੁਆਰਟਰ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨ.ਪੀ.ਐਸ ਅਤੇ ਯੂ.ਪੀ.ਐਸ. ਵਿਰੁੱਧ ਇੱਕ ਦਿਨਾਂ ਰੋਸ ਮੁਜਾਹਰਾ ਕੀਤਾ ਜਾ ਗਿਆ। ਜਥੇਬੰਦੀਆ ਵੱਲੋ ਇਸ ਲੜੀ ਵਿੱਚ ਸੰਘਰਸ਼ ਨੂੰ ਅੱਗੇ ਤੋਰਦਿਆਂ 5 ਸਤੰਬਰ 2025 ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਹਰ ਜਿਲਾ ਹੈਡ ਕੁਆਰਟਰ ਤੇ ਇੱਕ ਦਿਨਾਂ ਭੁੱਖ ਹੜਤਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੱਖੀ ਜਾਵੇਗੀ ਅਤੇ 1 ਅਕਤੂਬਰ 2025 ਨੂੰ ਸੋਸ਼ਲ ਮੀਡੀਆ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਹਿੰਮ ਚਲਾਈ ਜਾਵੇਗੀ । 25 ਨਵੰਬਰ 2025 ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨ.ਪੀ.ਐਸ.(New Pension Scheme) ਅਤੇ ਯੂ. ਪੀ.ਐਸ. (Unified Pension Scheme) ਵਿਰੁੱਧ ਕੌਮੀ ਪਧਰੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਦੇਸ਼ ਭਰ ਦੇ ਐਨ.ਪੀ.ਐਸ. ਨਾਲ ਸਬੰਧਤ ਮੁਲਾਜ਼ਮ ਭਾਗ ਲੈਣਗੇ। ਆਗੂਆਂ ਨੇ ਸੰਬੋਧਨ ਦੋਰਾਨ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰ ਪੁਰਾਣੀ ਪੈਨਸ਼ਨ ਬਹਾਲੀ ਤੋਂ ਭੱਜ ਰਹੀ ਹੈ। ਉਥੇ ਹੀ ਕੇਂਦਰ ਸਰਕਾਰ ਤੇ ਛੱਤੀਸਗੜ੍ਹ ਦੀ ਸਰਕਾਰ ਨੇ ਮੁੜ ਰਾਜ ਵਿੱਚ ਯੂ.ਪੀ.ਐਸ ਲਾਗੂ ਕਰ ਕੇ ਐਨ.ਪੀ.ਐਸ ਕਰਮਚਾਰੀਆਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਰਹੀ ਹੈ। ਇਸ ਮੌਕੇ ਆਗੂ ਜਿਲਾ ਸਕੱਤਰ ਅਰਵਿੰਦ ਸਰਮਾ, ਜਿਲਾ ਸਕੱਤਰ ਗੁਰਪ੍ਰੀਤ ਸਿੰਘ ਰੰਗੀਲਪੁਰ, ਕੋ ਕਨਵੀਨਰ ਗੁਰਪ੍ਰੀਤ ਸਿੰਘ ਭੌਰ,ਕੰਵਰ ਨੋ ਨਿਹਾਲ ਸਿੰਘ, ਕੁਲਵੰਤ ਸਿੰਘ, ਜੁੱਗਲ ਕਿਸ਼ੋਰ ਬੱਲ,ਬਲਜੀਤ ਸਿੰਘ ਦੀਨਾ ਨਗਰ, ਹਰਵਿੰਦਰ ਸਿੰਘ ਘੁਮਾਣ, ਚੇਤਨ ਮਹਾਜਨ, ਗਨੇਸ ਜਾਰੇਵਾਲ, ਰਜੇਸ ਕੁਮਾਰ, ਕੁਲਜੀਤ ਸਿੰਘ,ਅਨਿਲ ਕੁਮਾਰ, ਵਿਸ਼ਾਲ ਕੁਮਾਰ, ਬਿਕਰਮਜੀਤ ਸਿੰਘ,ਬਲਵਿੰਦਰ ਸਿੰਘ,ਰਾਜ ਕੁਮਾਰ, ਮਨਦੀਪ ਸਿੰਘ, ਸੰਜੀਵ ਕੁਮਾਰ, ਨਵਨੀਤ ਕੁਮਾਰ, ਪਲਵਿੰਦਰ ਸਿੰਘ, ਉਂਕਾਰ ਸਿੰਘ, ਬਿਕਰਮਜੀਤ ਕਲਸੀ, ਸਪਿੰਦਰ ਕਲਸੀ, ਹਰਪ੍ਰੀਤ ਸਿੰਘ, ਜੋਗਾ ਸਿੰਘ, ਅਮੀਤੇਸਵਰ ਚੋਧਰੀ, ਰਵੀ ਕੁਮਾਰ, ਪ੍ਰੇਮ ਪਾਲ, ਕੁਲਦੀਪ ਪੂਰੋਵਾਲ, ਜਸਪਾਲ ਵਿੰਝਵਾ, ਅਮਿਤ ਕੁਮਾਰ, ਜਗਸੀਰ ਸਿੰਘ, ਪ੍ਰਬਦੀਪ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਕੁਮਾਰ, ਪੁਨੀਤ ਸਰੰਗਲ, ਵਿਪਨ ਕੁਮਾਰ, ਮੇਵਾ ਸਿੰਘ, ਗੁਰਕੀਰਤ ਸਿੰਘ, ਵਿਕਰਾਂਤ ਗੁਪਤਾ, ਕੁਲਜੀਤ ਸਿੰਘ, ਪ੍ਰਭਾਕਰ ਆਦਿ ਹਾਜ਼ਰ ਸਨ


