ਹਰਿਆਣਾ ਸਰਕਾਰ ਵੱਲੋਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਨਾ ਚੰਗੀ ਗੱਲ ,ਪਰ ਵੀਰ ਬਹਾਦਰ ਬੈਰਾਗੀ ਨਾਮ ਨਾਲ ਮਨਾਉਣਾ ਸਿੱਖ ਵਿਰੋਧੀ ਨਿੰਦਣਯੋਗ ਨੀਤੀ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 26 ਜੂਨ (ਸਰਬਜੀਤ ਸਿੰਘ)– ਹਰਿਆਣਾ ਸਰਕਾਰ ਵੱਲੋਂ ਸਨਮਾਨੇ ਕੌਮ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਕਾਰੀ ਪੱਧਰ ਤੇ ਯਾਦ ਕਰਨਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਕਦਮ ਹੈ ਪਰ ਇਸ ਨੂੰ ਵੀਰ ਬਹਾਦਰ ਬੰਦਾ ਬੈਰਾਗੀ ਨਾਮ ਨਾਲ ਮਨਾਉਣਾ ਬਹੁਤ ਹੀ ਘਟੀਆਂ ਤੇ ਸਿੱਖ ਵਿਰੋਧੀ ਨਿੰਦਣਯੋਗ ਨੀਤੀ ਹੈ ਅਤੇ ਇਸ ਨੀਤੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਥੇ ਵੱਡਾ ਵਿਰੋਧ ਅਤੇ ਇਸ ਨੂੰ ਸਿੱਖ ਵਿਰੋਧੀ ਭਾਜਪਾਈਆਂ ਦੀ ਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਅਤੇ ਸਪੱਸ਼ਟ ਕੀਤਾ ਗਿਆ ਕਿ ਇਸ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਦੀਆਂ ਮਨੋਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਇਸ ਕਰਕੇ ਸਰਕਾਰ ਆਪਣੇ ਇਸ ਵਰਤਾਰੇ ਲਈ ਮੁਆਫ਼ੀ ਮੰਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ਸਰਕਾਰ ਵੱਲੋਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਰਕਾਰੀ ਪੱਧਰ ਤੇ ਯਾਦ ਕਰਨ ਸਮੇਂ ” ਵੀਰ ਬਹਾਦਰ ਬੈਰਾਗੀ ਨਾਮ ਦੱਸਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਨਿੰਦਾ, ਸਰਕਾਰ ਨੂੰ ਸਿੱਖ ਕੌਮ ਤੋਂ ਇਸ ਸਬੰਧੀ ਮੁਵਾਫੀ ਮੰਗਣ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਸਰਕਾਰ ਵਿਰੁੱਧ ਹਾਈਕੋਰਟ ‘ਚ ਪਹੁੰਚ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਿੱਖ ਧਰਮ ਸਾਂਝੇ ਵਾਲਤਾ ਅਤੇ ਇਸ ਦੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਸਾਰੇ ਧਰਮਾਂ ਲਈ ਬਰਾਬਰਤਾ ਦਾ ਪ੍ਰਤੀਕ ਹਨ ਇਥੇ ਹੀ ਬਸ ਨਹੀਂ ਸਿੱਖਾਂ ਦੇ ਧਰਮ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ’ਚ ਸਭ ਮਜ਼ਬਾਂ ਧਰਮਾਂ ਦੇ ਉਹਨਾਂ ਭਗਤਾਂ ਦੀ ਪਵਿੱਤਰ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਜਿਨ੍ਹਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਰੱਬ ਦੀ ਕਿਰਪਾ ਹੋਈ ਤੇ ਉਹਨਾਂ ਨੇ ਅਕਾਲ ਪੁਰਖ ਦੀ ਬੰਦਗੀ ਕੀਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਨੂੰ ਮੁੱਖ ਰੱਖਦਿਆਂ ਭਾਜਪਾਈ ਹਰਿਆਣਾ ਸਰਕਾਰ ਦੇ ਸਾਰੇ ਧਰਮਾਂ ਦੇ ਆਗੂਆਂ ਵੱਲੋਂ ਸਿੱਖ ਰਾਜ ਦੇ ਮਾਰਸ਼ਲ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਰਕਾਰੀ ਪੱਧਰ ਤੇ ਯਾਦ ਕਰਨਾ ਉਹਨਾਂ ਦੀ ਮਹਾਨ ਕੁਰਬਾਨੀ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਕਦਮ ਹੈ ਪਰ ਸਨਮਾਨੇ ਕੌਮ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਗ੍ਹਾ ” ਵੀਰ ਬਹਾਦਰ ਬੰਦਾ ਬੈਰਾਗੀ ਨਾਮ ਨਾਲ ਮਨਾਉਣਾ ਜਾ ਯਾਦ ਕਰਨਾ ਅਤਨਿੰਦਣਯੋਗ ਸਿੱਖ ਵਿਰੋਧੀ ਨੀਤੀ ਹੈ ਅਤੇ ਇਸੇ ਕਰਕੇ ਇਸ ਨੀਤੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਸਖ਼ਤ ਵਿਰੋਧ ਕੀਤਾ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਬੀਤੇ ਸਾਲਾਂ ਤੋਂ ਕੇਂਦਰ ਦੀ ਭਾਜਪਾਈ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਇਸ ਸਮਾਗਮ ਨੂੰ ਵੀਰ ਬਾਲ ਦਿਵਸ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਭਾਈ ਖਾਲਸਾ ਨੇ ਦੱਸਿਆ ਇਹ ਵਰਤਾਰਾ ਭਾਜਪਾਈ ਸਰਕਾਰ ਦਾ ਸਿੱਖ ਵਿਰੋਧੀ ਹੋਣ ਦਾ ਵੱਡਾ ਸਬੂਤ ਪੇਸ਼ ਕਰਦਾ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਰਿਆਣਾ ਸਰਕਾਰ ਵੱਲੋਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦੀ ਜਗ੍ਹਾ ਵੀਰ ਬੰਦਾ ਬੈਰਾਗੀ ਨਾਮ ਦੱਸਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਨਿੰਦਾ ਕਰਦੀ ਹੈ ਤੇ ਮੰਗ ਕਰਦੀ ਹੈ ਹਰਿਆਣਾ ਸਰਕਾਰ ਦੇ ਆਗੂ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਕਿਉਂਕਿ ਇਸ ਨੀਤੀ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਉਹ ਭਾਜਪਾਈਆਂ ਵੱਲੋਂ ਵਰਤੀਆਂ ਜਾ ਰਹੀਆਂ ਸਿੱਖ ਵਿਰੋਧੀ ਨੀਤੀਆਂ ਵਿਰੁੱਧ ਹਾਈਕੋਰਟ ਦਾ ਰੁੱਖ ਅਖਤਿਆਰ ਕਰਨ ਦੀ ਲੋੜ ਤੇ ਜੋਰ ਦੇਵੇ ਜੋ ਸਮੂਹ ਸਿੱਖਾਂ ਅਤੇ ਸਮੇਂ ਦੀ ਲੋੜ ਵਾਲਾ ਸਹੀ ਕਦਮ ਹੈ।।

Leave a Reply

Your email address will not be published. Required fields are marked *