ਆਈ.ਟੀ ਅਤੇ ਕੰਪਿਊਟਰ ਦਾ ਚੰਗਾ ਗਿਆਨ ਹੋਣ ਵਾਲੇ ਲੜਕੇ ਲੜਕੀਆਂ ਨੂੰ ਵਿਦੇਸ਼ਾਂ ਵਿਚ ਭਵਿੱਖ ਬਣਾਉਣ ਦੇ ਮਿਲਦੇ ਹਨ ਅਨੇਕਾਂ ਮੌਕੇ
ਗੁਰਦਾਸਪੁਰ, 17 ਜੂਨ (ਸਰਬਜੀਤ ਸਿੰਘ) – ਅੱਜ ਦੇ ਦੌਰ ਵਿਚ ਨੌਜਵਾਨ ਪੀੜ੍ਹੀ ਦਾ ਸੁਪਨਾ ਸਿਰਫ ਇਹੀ ਹੈ ਕਿ ਉਹ +2 ਜਾਂ ਗੈ੍ਰਜੂਏਸ਼ਨ ਕਰਨ ਤੋਂ ਬਾਅਦ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਵੇ।
ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਆਦਾਤਰ ਵਿਦਿਆਰਥੀਆਂ ਦਾ ਸੁਪਨਾ ਤਾਂ ਵਿਦੇਸ਼ ਜਾਣਾ ਹੁੰਦਾ ਹੈ ਪਰੰਤੂ ਉਹਨਾਂ ਵਿਚ ਕੰਪਿਊਟਰ ਜਾਂ ਆਈ.ਟੀ ਸਕਿੱਲ ਦੀ ਘਾਟ ਹੁੰਦੀ ਹੈ ਜਿਸ ਕਾਰਨ ਉਹਨਾਂ ਨੂੰ ਵਿਦੇਸ਼ ਵਿਚ ਜਾ ਕੇ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ ਅਤੇ ਉਹ ਖੱਜਲ ਖੁਆਰ ਹੁੰਦੇ ਹਨ।
ਉਹਨਾਂ ਵਿਦਿਆਰਥੀਆਂ ਲਈ ਸੀ.ਬੀ.ਏ ਇਨਫੋਟੈਕ ਆਈ.ਟੀ ਅਤੇ ਕੰਪਿਊਟਰ ਨਾਲ ਸਬੰਧਿਤ ਅਜਿਹੇ ਕੋਰਸ ਲੈ ਕੇ ਆਈ ਹੈ ਜਿਸ ਵਿਚ ਵਿਦੇਸ਼ ਜਾ ਕੇ ਵਿਦਿਆਰਥੀ ਚੰਗੀਆਂ ਨੌਕਰੀਆਂ ਹਾਸਲ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਜ਼ਰੂਰ ਵਿਦੇਸ਼ ਜਾਣ ਪਰੰਤੂ ਉਹਨਾਂ ਕੋਲ ਕੰਪਿਊਟਰ ਜਾਂ ਡਿਜੀਟਲ ਸਕਿੱਲ ਹੋਣਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਅੱਜ ਦਾ ਦੌਰ ਕੰਪਿਊਟਰ ਦਾ ਯੁੱਗ ਹੈ ਵਿਦੇਸ਼ ਵਿਚ ਪੜਾਈ ਕਰਨ ਜਾਣ ਜਾਂ ਪੀ.ਆਰ ਲੈਣ ਲਈ ਅਤੇ ਭਵਿੱਖ ਵਿਚ ਚੰਗੀ ਨੌਕਰੀ ਹਾਸਲ ਕਰਨ ਲਈ ਕੰਪਿਊਟਰ ਦਾ ਗਿਆਨ ਹੋਣਾ ਬਹੁਤ ਜੰਰੂਰੀ ਹੈ। ਜੇਕਰ ਵਿਦਿਆਰਥੀ ਵਿਦੇਸ਼ ਜਾ ਕੇ ਫ੍ਰੀਲਾਸਿੰਗ, ਆਨ ਲਾਇਨ ਵਰਕ, ਡਿਜੀਟਲ ਮਾਰਕੀਟਿੰਗ ਖੇਤਰ ਵਿਚ ਆਪਣਾ ਭਵਿੱਖ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਸੀ.ਬੀ.ਏ ਇਨਫੋਟੈਕ ਵਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਬੇਸਿਕ ਕੰਪਿਊਟਰ, ਐਮ.ਐਸ ਆਫਿਸ, ਇੰਟਰਨੈਟ ਸਕਿੱਲ, ਡਿਜੀਟਲ ਮਾਰਕੀਟਿੰਗ, ਟੈਲੀ, ਗ੍ਰਾਫਿਕ ਡਿਜਾਇਨਿੰਗ, ਵੈਬ ਡਿਜਾਇਨਿੰਗ ਅਤੇ ਪਾਈਥਨ ਵਰਗੇ ਸਫਲ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਹਨਾਂ ਦੀ ਵਿਦੇਸ਼ਾਂ ਵਿਚ ਵੀ ਬਹੁਤ ਡਿਮਾਂਡ ਹੈ ਅਤੇ ਇਹਨਾਂ ਵਿਦਿਆਰਥੀਆਂ ਨੂੰ ਵਿਦੇਸ਼ ਦੀਆਂ ਕੰਪਨੀਆਂ ਪਹਿਲ ਦੇ ਆਧਾਰ ’ਤੇ ਨੌਕਰੀਆਂ ਦਿੰਦੀਆਂ ਹਨ। ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਤੋਂ ਸਕਿੱਲ ਲੈਣ ਵਾਲੇ ਸੈਂਕੜੇ ਵਿਦਿਆਰਥੀਆਂ ਕੈਨੇਡਾ, ਅਮਰੀਕਾ, ਯੂੁ.ਕੇ ਆਸਟ੍ਰੇਲੀਆ ਸਮੇਤ ਹੋਰਨਾਂ ਕਈ ਦੇਸਾਂ ਵਿਚ ਵਧੀਆ ਕੰਪਨੀਆਂ ਵਿਚ ਨੌਕਰੀਆਂ ਕਰ ਰਹੇ ਹਨ ਅਤੇ ਆਪਣਾ ਭਵਿੱਖ ਬੇਹਤਰ ਬਣਾ ਰਹੇ ਹਨ। ਉਹਨਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾ ਆਈ.ਟੀ ਨਾਲ ਸਬੰਧਤ ਕੋਰਸ ਜ਼ਰੂਰ ਕਰਾਊੁਣ ਤਾਂ ਜੋ ਉਹਨਾਂ ਨੂੰ ਵਿਦੇਸ਼ਾਂ ਵਿਚ ਜਾ ਕੇ ਨੌਕਰੀਆਂ ਲਈ ਭਟਕਣਾ ਨਾ ਪਵੇ। ਅੰਤ ਵਿਚ ਉਹਨਾਂ ਨੇ ਇਹੋ ਅਪੀਲ ਕੀਤੀ ਕਿ ਅੱਜ ਦਾ ਯੁੱਗ ਸਿਰਫ ਡਿਗਰੀ ਦਾ ਨਹੀਂ ਹੈ ਡਿਗਰੀ ਦੇ ਨਾਲ ਨਾਲ ਸਕਿੱਲ ਵੀ ਬਹੁਤ ਜ਼ਰੂਰੀ ਹੈ। ਉਹਨਾਂ ਅੱਗੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਵਿਦੇਸ਼ ਜਾਣ ਵਾਲੇ, ਨੌਕਰੀ ਦੀ ਤਲਾਸ਼ ਕਰਨ ਵਾਲੇ ਅਤੇ ਬਿਜਨੈਸ ਸੁਰੂ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ ਲਈ ਹਰ ਕੋਰਸ ਉਪਰ ਛੂਟ ਦੇ ਰਹੀ ਹੈ।


