ਖੱਬੀਆਂ ਪਾਰਟੀਆਂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜਰਾਇਲੀ ਰਾਸ਼ਟਰਪਤੀ ਨਿਤਨਯਾਹੂ ਦੇ ਪੁਤਲੇ ਫੂਕੇ

ਗੁਰਦਾਸਪੁਰ

ਗੁਰਦਾਸਪੁਰ, 17 ਜੂਨ ( ਸਰਬਜੀਤ ਸਿੰਘ)– ਦੇਸ਼ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਇਜਰਾਇਲ ਦੁਆਰਾ ਫਲਸਤੀਨੀਆ ਦੀ ਨਸਲ ਕੁਸ਼ੀ ਕਰਨ ਦੀ ਫਾਸਿਸਸਟ ਜੰਗੀ ਮੁਹਿੰਮ ਅਤੇ ਹੁਣ ਇਜਰਾਇਲ ਵਲੋਂ ਇਰਾਨ ਵਿਰੁੱਧ ਛੇੜੀ ਗਈ ਨਿਹੱਕੀ ਜੰਗ ਦਾ ਵਿਰੋਧ ਕਰਨ ਦੇ ਦਿੱਤੇ ਗਏ ਸੱਦੇ ਦੇ ਮੱਦੇ ਨਜ਼ਰ ਗੁਰਦਾਸਪੁਰ ਜਿਲੇ ਦੀ ਖਬੀਆ ਪਾਰਟੀਆਂ ਸੀਪੀ ਆਈ, ਸੀ ਪੀਐਮ, ਸੀਪੀਆਈਐਮਐਲ ਲਿਬਰੇਸ਼ਨ ਅਤੇ ਆਰ ਐਮ ਪੀ ਆਈ ਵੱਲੋਂ ਗੁਰੂ ਨਾਨਕ ਪਾਰਕ ਵਿਖੇ ਜੰਗ ਵਿਰੋਧੀ ਰੈਲੀ ਬਲਬੀਰ ਸਿੰਘ ਕਤੋਵਾਲ, ਰੂਪ ਸਿੰਘ ਪੱਡਾ, ਅਜੀਤ ਸਿੰਘ ਹੁੰਦਲ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਵਿਚ ਕਰਨ ਉਪਰੰਤ ਡਾਕਖਾਨਾ ਚੌਂਕ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜਰਾਇਲੀ ਰਾਸ਼ਟਰਪਤੀ ਨਿਤਨਯਾਹੂ ਦੇ ਪੁਤਲੇ ਫੂਕੇ ਗਏ਼।

ਇਸ ਸਮੇ ਬੋਲਦਿਆ ਗੁਲਜਾਰ ਸਿੰਘ ਬਸੰਤਕੋਟ, ਜਨਕ ਰਾਜ, ਮਾਸਟਰ ਰਘਬੀਰ ਸਿੰਘ ਪਕੀਵਾਂ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਿਛਲੇ 20 ਮਹੀਨਿਆਂ ਤੋਂ ਅਜਰਾਈਲ ਫਲਸਤੀਨਿਆਂ ਦੀ ਹਰ ਤਰ੍ਹਾਂ ਨਾਲ ਤਬਾਹੀ ਕਰ ਰਿਹਾ ਹੈ,ਕਰੀਬ 55 ਹਜਾਰ ਫਲਸਤੀਨੀਆਂ ਨੂੰ ਮਾਰ ਮੁਕਾਇਆ ਗਿਆ ਹੈ,ਜਿਨਾਂ ਵਿੱਚ ਜਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਿਲ ਹਨ, ਅਜਰਾਇਲੀ ਫੌਜ ਦੁਆਰਾ ਹਸਪਤਾਲ, ਸਕੂਲਾਂ ਅਤੇ ਜਨਤਕ ਥਾਵਾਂ ਨੂੰ ਇਹ ਕਹਿ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਹਨਾਂ ਥਾਵਾਂ ਉਪਰ ਹਮਾਸ ਦੇ ਗੁਰੀਲੇ ਛੁਪੇ ਹੋਏ ਹਨ. ਫਲਸਤੀਨੀਆ ਨੂੰ ਭੁੱਖ ਅਤੇ ਬੇਇਲਾਜੇ ਮਾਰਨ ਲਈ ਬਾਹਰੋਂ ਆ ਰਹੀ ਮਨੁਖੀ ਖੁਰਾਕ ਅਤੇ ਦਵਾਈਆਂ ਵੀ ਫਲਸਤੀਨੀਆ ਤਕ ਨਹੀਂ ਪਹੁੰਚਣ ਦਿੱਤੀਆਂ ਜਾ ਰਹੀਆਂ.ਸੰਯੁਕਤ ਰਾਸ਼ਟਰ, ਅੰਤਰਰਾਸਟਰੀ ਕਨੂੰਨ ਅਤੇ ਦੁਨੀਆਂ ਪੱਧਰ ਦੇ ਅਦਾਰਿਆ ਵਲੋਂ ਜੰਗ ਵਿਰਧੀ ਦਿੱਤੇ ਜਾ ਰਹੇ ਦਖਲ ਦੀ ਇਜਰਾਇਲ ਸਰਕਾਰ ਵਲੋਂ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ, ਫਲਸਤੀਨੀਆਂ ਦੀ ਕੀਤੀ ਜਾ ਰਹੀ ਤਬਾਹੀ ਅਤੇ ਪਿਛਲੇ ਪੰਜ ਦਿਨਾਂ ਤੋਂ ਇਰਾਨ ਵਿਰੁੱਧ ਲੜੀ ਜਾ ਰਹੀ ਨਿਹੱਕੀ ਜੰਗ ਨੂੰ ਅਮਰੀਕਾ ਦੀ ਪੂਰੀ ਹਮਾਇਤ ਹੈ.ਅਮਰੀਕਾ ਇੱਕ ਪਾਸੇ ਭਾਰਤ ਪਾਕਿਸਤਾਨ ਦੀ ਜੰਗ ਨੂੰ ਰੋਕਣ ਦੇ ਸਿਆਸੀ ਖੇਖਣ ਕਰਦਾ ਆ ਰਿਹਾ ਹੈ ਜਦੋ ਕਿ ਦੂਸਰੇ ਪਾਸੇ ਪਛਮੀ ਏਸੀਆ ਦੇ ਖਿਤੇ ਵਿਚ ਇਜਰਾਈਲ ਨੂੰ ਜੰਗੀ ਸਰਦਾਰ ਵਜੋਂ ਖੜਾ ਕਰ ਰਿਹਾ ਹੈ ਜਿਸ ਤੋਂ ਸਪਸਟ ਹੈ ਕਿ ਸਾਮਰਾਜੀ ਜੰਗਾ ਨੂੰ ਉਤਸਾਹਤ ਕਰਦੇ ਹਨ ਤਾਂ ਜੋ ਹਥਿਆਰਾਂ ਦੇ ਸੌਦਾਗਰ ਬਣ ਕੇ ਮੋਟੇ ਮੁਨਾਫੇ ਕਮਾ ਸਕਣ ਅਤੇ ਗਰੀਬ ਦੇਸ਼ਾਂ ਦਾ ਕੱਚਾ ਮਾਲ ਲੁੱਟ ਸਕਣ.ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਦੀ ਫਲਸਤੀਨੀ ਤਬਾਹੀ ਅਤੇ ਇਰਾਨ ਉਪਰ ਹੋਏ ਹਮਲੇ ਸਬੰਧੀ ਧਾਰੀ ਚੁਪ ਇਜਰਾਇਲ ਦੀਆਂ ਜੰਗੀ ਨੀਤੀਆਂ ਦੀ ਹਮਾਇਤ ਹੈ.ਮੋਦੀ ਸਰਕਾਰ ਦੀ ਇਹ ਵਿਦੇਸ਼ ਨੀਤੀ ਪੂਰੀ ਤਰਾਂ ਜੰਗੀ ਤਾਕਤਾਂ ਦੇ ਹਿੱਤਾਂ ਵਿੱਚ ਭੁਗਤ ਰਹੀ ਹੈ ਜੋ ਭਾਰਤ ਦੀ ਜਨਤਾ ਨੂੰ ਸਵੀਕਾਰਤ ਨਹੀ ਹੋ ਸਕਦੀ. ਆਗੂਆਂ ਭਾਰਤ ਅਤੇ ਸੰਸਾਰ ਪਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਸਾਰ ਨੂੰ ਤੀਸਰੀ ਜੰਗ ਤੋ ਬਚਾਉਣ ਲਈ ਇਜਰਾਇਲ ਅਤੇ ਅਮਰੀਕਾ ਦੇ ਜੰਗੀ ਮਨਸੂਬਿਆ ਦਾ ਜੋਰਦਾਰ ਵਿਰੋਧ ਕੀਤਾ ਜਾਵੇ.ਇਸ ਸਮੇ ਠਾਕਰ ਧਿਆਨ ਸਿੰਘ,ਵਿਜੇ ਕੁਮਾਰ ਸੋਹਲ, ਧੀਰ ਸਿੰਘ ਸਿਧੂ,ਰਾਜਗੁਰਵਿਦਰ ਸਿੰਘ ਘੁਮਾਣ, ਨਰਿੰਦਰ ਸਿੰਘ ਡੇਰਾਬਾਬਾ ਨਾਨਕ ਅਤੇ ਪਰੇਮ ਮਸੀਹ ਸੋਨਾ ਸਾਮਲ ਸਨ।

Leave a Reply

Your email address will not be published. Required fields are marked *