ਗੁਰਦਾਸਪੁਰ, 10 ਜੂਨ (ਸਰਬਜੀਤ ਸਿੰਘ)– ਲੋਕ ਸਰਕਾਰ ਨੂੰ ਕਹਿੰਦੇ ਹੋਏ ਥੱਕ ਗਏ ਕਿ ਚਿੱਟੇ ਦੇ ਸੌਦਾਗਰਾਂ ਨਾਲ ਪੰਜਾਬ ਪੁਲਿਸ ਦੇ ਗੂੜ੍ਹੇ ਸਬੰਧ ਹਨ,ਕਿਉਂਕਿ ਪੁਲੀਸ ਦੀ ਸਰਪ੍ਰਸਤੀ ਤੋਂ ਬਗੈਰ ਨਸ਼ਿਆਂ ਦੇ ਸੁਦਾਗਰ ਐਨੀਂ ਖੁੱਲ ਦਿਲੀ ਨਾਲ ਚਿੱਟੇ ਦਾ ਵਪਾਰ ਕਰ ਹੀ ਨਹੀਂ ਸਕਦੇ ? ਹੁਣ ਲੋਕਾਂ ਦੀ ਸੋਚਣੀ ਬਿੱਲਕੁਲ ਸਹੀ ਸਾਬਤ ਹੋ ਰਹੀ ਹੈ,ਕਿਉਂਕਿ ਅੱਜ ਤੋਂ ਪਹਿਲਾਂ ਕਈ ਪੁਲਿਸ ਅਧਿਕਾਰੀ ਤੇ ਛੋਟੇ ਕਰਮਚਾਰੀ ਚਿੱਟੇ ਦੇ ਕਾਰੋਬਾਰ ਵਿੱਚ ਫੜੇ ਜਾ ਚੁੱਕੇ ਹਨ ਤੇ ਉਹ ਕ਼ਾਨੂਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ,ਭਾਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਮੁਹਿੰਮ ਤਹਿਤ ਚਿੱਟੇ ਦੇ ਵਪਾਰ ‘ਚ ਲੋੜੀਂਦੇ ਵੱਡੇ ਤੋਂ ਵੱਡੇ ਅਧਿਕਾਰੀਆਂ ਨੂੰ ਨਾਂ ਬਖਸ਼ਣ ਲਈ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੋਇਆ ਹੈ ਅਤੇ ਸਰਕਾਰ ਦੀ ਵਿੱਢੀ ਇਸ ਮੁਹਿੰਮ ਦੀ ਕੜੀ ਤਹਿਤ ਅੱਜ ਬਠਿੰਡਾ ਦੇ ਡੀ ਐਸ ਪੀ ਹਰਬੰਸ ਸਿੰਘ ਨੂੰ ਨਸ਼ਿਆਂ ਦੇ ਕਾਰੋਬਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਵੱਡੇ ਦੋਸਾ ਵਜੋਂ ਸੈਸਪਿਡ ਕਰ ਦਿੱਤਾ ਗਿਆ ਹੈ,ਲੋਕ ਸਰਕਾਰ ਵੱਲੋਂ ਕੀਤੀ ਇਸ ਕਾਰਵਾਈ ਦੀ ਬੇਹੱਦ ਸ਼ਲਾਘਾ ਕਰਦੇ ਹੋਏ ਮੰਗ ਕਰ ਰਹੇ ਹਨ ਕਿ ਫੜੇ ਗਏ ਡੀ ਐਸ ਪੀ ਪੁਲਿਸ ਅਧਿਕਾਰੀ ਨੂੰ ਬਖਸ਼ਿਆ ਨਾਂ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਠਿੰਡਾ ਪੁਲਿਸ ਦੇ ਡੀ ਐਸ ਪੀ ਹਰਬੰਸ ਸਿੰਘ ਵੱਲੋਂ ਚਿਟਾ ਵਪਾਰੀਆਂ ਤੇ ਕੋਈ ਨਾ ਕਰਨ ਵਾਲੀ ਵਰਤੀ ਨੀਤੀ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਚਿੱਟੇ ਦੇ ਨਸ਼ੇ ਰਾਹੀਂ ਆਪਣੇ ਪੁੱਤਰਾ ਤੋਂ ਹੋਰਾਂ ਨੂੰ ਮਰਵਾ ਚੁੱਕੇ ਲੋਕਾਂ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਚਿੱਟੇ ਦੇ ਕਾਰੋਬਾਰੀਆਂ ਨਾਲ ਗਲਤਾਨ ਡੀ ਐਸ ਪੀ ਬਠਿੰਡਾ ਬਲਦੇਵ ਸਿੰਘ ਨੂੰ ਬਖਸ਼ਿਆ ਨਾਂ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੇਹੜੀ ਹੋਰਨਾਂ ਪੁਲਿਸ ਅਧਿਕਾਰੀਆਂ ਲਈ ਪ੍ਰੇਰਨਾ ਸਰੋਤ ਬਣ ਸਕੇ, ਉਹਨਾਂ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਚਿੱਟੇ ਦੇ ਵਪਾਰੀਆਂ ਤੇ ਕੋਈ ਕਾਰਵਾਈ ਨਾ ਕਰਨ ਵਾਲੇ ਬਠਿੰਡਾ ਦੇ ਡੀ ਐਸ ਪੀ ਪੁਲਿਸ ਅਧਿਕਾਰੀ ਨੂੰ ਸੈਸਪੈਡ ਕਰਨ ਵਾਲੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ ਅਤੇ ਮੰਗ ਕਰਦੀ ਹੈ ਇਸ ਪੁਲਿਸ ਅਧਿਕਾਰੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੋਂ ਨਸ਼ਿਆਂ ਦੇ ਤਸਕਰਾਂ ਨਾਲ ਮਿਲੇ ਹੋਰਨਾਂ ਪੁਲਿਸ ਅਧਿਕਾਰੀਆਂ ਲਈ ਪ੍ਰੇਰਨਾ ਸਰੋਤ ਬਣ ਸਕੇ ।


