ਜਲੰਧਰ, ਗੁਰਦਾਸਪੁਰ, 4 ਜੂਨ (ਸਰਬਜੀਤ ਸਿੰਘ)– ਪੰਜਾਬ ਦੀ ਨਕਸਲਬਾੜੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਓ ਦੀ26 ਵੀਂ ਬਰਸੀ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਈ ਜਾ ਰਹੀ ਹੈ. ਉਹ ਵੀ ਉਸ ਵਕਤ ਜਦੋਂ ਦੇਸ਼ ਦੀ ਸੱਤਾ ਉਪਰ ਕਾਬਜ਼ ਪਿਛਾਖੜੀ ਤੇ ਫਿਰਕੂ ਸਰਕਾਰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਖਾਤਰ ਭਾਰਤ ਪਾਕਿਸਤਾਨ ਵਿਚਾਲੇ ਫਿਰਕੂ ਨਫਰਤ ਫੈਲਾਅ ਜੰਗੀ ਮਾਹੌਲ ਸਿਰਜ ਰਹੀ ਹੈ. ਪੁਲਵਾਮਾ ਤੋਂ ਬਾਅਦ ਪਹਿਲਗਾਮ ਦੀ ਬੇਹੱਦ ਮੰਦਭਾਗੀ ਘਟਨਾ ਇਸੇ ਫਿਰਕੂ ਸਿਆਸਤ ਦੀ ਦੇਣ ਹੈ.. ਮੋਦੀ ਸਰਕਾਰ ਇਸ ਲਈ ਵੀ ਕਟਹਿਰੇ ਚ ਖੜ੍ਹੀ ਹੈ ਕਿ ਉਕਤ ਦੋਵੇਂ ਘਟਨਾਵਾਂ ਜਿਸ ਚ ਨਿਰਦੋਸ਼ ਮਾਰੇ ਗਏ ਜਾਂ ਘਟੀਆ ਰਾਜਨੀਤੀ ਮਰਵਾਏ ਗਏ ਜਦੋ ਦੇਸ਼ ਅੰਦਰ ਚੋਣਾਂ ਦਾ ਮਹੋਲ ਸੀ ਤੇ ਹੁਣ ਵੀ ਬਿਹਾਰ ਚੋਣਾਂ ਹਨ. ਅਪਰੇਸ਼ਨ ਸਿੰਧੂਰ ਇਸ ਦੀ ਪੁਖਤਾ ਉਦਾਹਰਨ ਹੈ.
ਕਾਮਰੇਡ ਹਾਕਮ ਸਿੰਘ ਸਮਾਓ, ਜੋ ਪੰਜਾਬ ਦੀ ਨਕਸਲਬਾੜ੍ਹੀ ਲਹਿਰ ਦਾ ਨਾਇਕ ਖਾਸ ਕਰ ਮੈਦਾਨੀ ਖੇਤਰ ਚ ਲਹਿਰ ਖੜ੍ਹੀ ਕਰਨ ਵਾਲਾ ਜਾਬਾਂਜ਼ ਯੋਧਾ ਸੀ ਨੂੰ ਉਸ ਵਕ਼ਤ ਵੀ ਚੇਤੇ ਕੀਤਾ ਜਾ ਰਿਹਾ ਹੈ ਜਦੋਂ ਅਪਰੇਸ਼ਨ ਗਰੀਨ ਹੰਟ ਤੇ ਕਗਾਰ ਵਰਗੇ ਅਪਰੇਸ਼ਨਾ ਤਹਿਤ ਜਲ ਜੰਗਲ ਤੇ ਜ਼ਮੀਨ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣ ਲਈ ਆਦੀਵਾਸੀਆਂ ਦਾ ਘਾਣ ਕੀਤਾ ਜਾ ਰਿਹਾ ਹੈ, ਔਰਤਾਂ ਦੀ ਬੇਪੱਤੀ ਕੀਤੀ ਜਾ ਰਹੀ ਹੈ.. ਕੇਸ਼ਵ ਬੇਸਾਵਾ ਵਰਗੇ ਵੱਡੇ ਇਨਕਲਾਬੀ ਕਮਿਊਨਿਸਟ ਲੀਡਰਾ ਸਮੇਤ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ.
ਮੋਦੀ ਸਰਕਾਰ ਖਿਲਾਫ਼ ਉਠਦੀ ਹਰ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸੰਘਰਸ਼ਸੀਲ ਲੋਕਾਂ ਤੇ ਬੁਧੀਜੀਵੀਆਂ, ਪ੍ਰਗਤੀਵਾਦੀ ਜਮਹੂਰੀ ਲੋਕਾਂ ਨੂੰ ਝੂਠੇ ਕੇਸਾਂ ਚ ਸਾਲਾਂਬੱਧੀ ਜੇਲੀਂ ਡੱਕਿਆ ਜਾ ਰਿਹਾ ਹੈ.
ਕਾਮਰੇਡ ਸਮਾਓ ਆਪਣੇ ਸਾਥੀਆਂ ਸਮੇਤ ਪੂਰੇ ਵਿਸ਼ਵ ਚ ਸ਼ਾਂਤੀ ਬਣਾਈ ਰੱਖਣ ਲਈ ਇਨਕਲਾਬ ਦੀ ਜਾਨ ਹੂਲਵੀਂ ਲੜਾਈ ਲੜਦੇ ਰਹੇ ਪਰ ਮੋਦੀ ਸਰਕਾਰ ਆਪਣੇ ਨੇੜਲੇ ਗੁਆਂਢੀ ਮੁਲਕਾਂ ਚੀਨ ਪਾਕਿਸਤਾਨ ਨਾਲ ਕੌੜੇ ਸੰਬੰਧਾਂ ਨੂੰ ਹੋਰ ਕੌੜਾ ਕਰ ਰਹੀ ਹੈ.
ਕਾਮਰੇਡ ਸਮਾਓ ਦੀ ਵਿਚਾਰਧਾਰਾ ਹੋਰ ਮਜ਼ਬੂਤ ਕਰਨੀ ਵੀ ਲੋੜ ਹੈ ਜਦੋਂ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਬਦਲਾਅ ਦੇ ਨਾਂਅ ਹੇਠ ਸਤਾ ਤੇ ਬਿਰਾਜਮਾਨ ਹੋਈ ਭਗਵੰਤ ਮਾਨ ਦੀ ਆਪਣੇ ਸਾਰੇ ਵਾਦਿਆਂ ਦੇ ਉਲਟ ਸੂਬੇ ਦੇ ਸਵੈਮਾਨ ਨੂੰ ਕਾਰਪੋਰੇਟਾਂ ਤੇ ਦਿੱਲੀ ਦੇ ਅੱਗੇ ਗਿਰਵੀਂ ਰੱਖ ਚੁੱਕੀ ਹੈ. ਸੂਬੇ ਅੰਦਰ ਬਦਅਮਨੀ, ਬੇਰੁਜ਼ਗਾਰੀ, ਰੇਤ ਮਾਫੀਆ, ਮਹਿੰਗਾਈ, ਨਸ਼ਿਆਂ ਦੈ ਕਾਲੇਬਾਰੀ,ਦਨਦਨਾ ਰਹੇ ਹਨ. ਅਜਹਿਹੀਆਂ ਅਲਾਹਮਤਾਂ ਖਿਲਾਫ ਉਠਦੀ ਆਵਾਜ਼ ਤੇ ਹੱਕ ਮੰਗਦੇ ਬੇਰੁਜਗਾਰਾਂ ਨੂੰ ਕੁਚਲਣ ਲਈ ਭੰਡ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ. ਪੁਲਿਸ ਨੂੰ ਐਨਾ ਖੁੱਲ੍ਹਾ ਛੱਡ ਦਿੱਤਾ ਹੈ ਕਿ ਉਹ ਕਿਸੇ ਦਾ ਵੀ ਝੂਠਾ ਪੁਲਿਸ ਮੁਬਾਬਲਾ ਬਣਾ ਸਕਦੀ ਹੈ, ਕਿਸੇ ਵੀ ਕਰਨਲ ਦੀ ਬਗੈਰ ਮਤਲਬ ਕੁੱਟ ਸਕਦੀ ਹੈ, ਕਿਸੇ ਵੀ ਅਧਿਆਪਕ ਨੂੰ ਬਗੈਰ ਕਸੂਰ ਥਾਣੇ ਲਿਜਾ ਕੇ ਕਰੰਟ ਲਾ ਲਾ ਕਤਲ ਕਰ ਦਿੰਦੀ ਹੈ, ਹੱਕ ਮੰਗਦੇ ਮਜ਼ਦੂਰਾਂ ਛੱਲੀਆਂ ਵਾਂਗ ਕੁੱਟ ਸੁੱਟਦੀ ਹੈ ਤਾਂ ਇਸ ਮੌਕੇ ਲਾਲ ਝੰਡੇ ਨੂੰ ਹੋਰ ਵੀਮਜ਼ਬੂਤ ਕਰਨ ਦੀ ਲੋੜ ਹੈ.
ਕਾਮਰੇਡ ਹਾਕਮ ਸਿੰਘ ਸਮਾਓ ਦੀ ਲਹਿਰ ਨੇ ਜ਼ਮੀਨ ਹਲਵਾਹਕ ਦੀ ਦਾ ਨਾਅਰਾ ਬੁਲੰਦ ਕੀਤਾ ਸੀ ਇਸ ਨੂੰ ਸਾਰਥਿਕ ਕਰਨ ਲਈ ਵੀ ਅਥਾਹ ਕੁਰਬਾਨੀਆਂ ਵੀ ਦਿੱਤੀਆਂ, ਲਾਲ ਝੰਡੇ ਦੀ ਬਦੌਲਤ ਲੈਂਡ ਸੀਲਿੰਗ ਐਕਟ ਵੀ ਬਣਿਆ ਪਰ ਹਾਕਮ ਜਮਾਤ ਸਦਾ ਕੁਲਕਾਂ ਧਨਾਡਾਂ ਇਜਾਰੇਦਾਰੇ ਦੇ ਹੱਕ ਚ ਭੁਗਤੀ.. ਅੱਜ ਲੈਂਡ ਪੂਲਿੰਗ ਨੀਤੀ ਤਹਿਤ ਉਪਜਾਊ ਜ਼ਮੀਨ ਨੂੰ ਹੜੱਪਣ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਦਾ ਠੋਕਵਾਂ ਜਵਾਬ ਦਿੱਤਾ ਜਾਣਾ ਬਣਦਾ ਹੈ
ਕਾਮਰੇਡ ਸਮਾਓ ਨੂੰ ਅਸੀਂ ਉਸ ਵਕਤ ਵੀ ਚੇਤੇ ਕਰ ਰਹੇ ਹਾਂ ਜਦੋਂ ਮੋਦੀ ਸਰਕਾਰ ਵੱਲੋ ਲਿਆਂਦੇ ਤਿੰਨ ਕਾਲੇ ਕਨੂੰਨਾਂ ਨੂੰ ਟਿੱਕਰੀ ਸਿੰਘੂ ਦੇ ਦਿੱਲੀ ਬਾਰਡਰਾਂ ਤੇ ਪਕੌੜਾ ਚੌਕ ਚ ਲੱਗੇ ਸਾਲ ਭਰ ਤੋਂ ਵੱਧ ਮੋਰਚੇ ਨੇ ਮੋਦੀ ਸਰਕਾਰ ਦੀ ਨੀਤੀ ਨੂੰ ਪਿਛਲਮੋੜਾ ਦਿੱਤਾ ਸੀ ਤੇ ਜੇਤੂ ਰੌਂਅ ਚ ਵਾਪਸ ਪਰਤੇ ਸਨ ਬੇਸ਼ੱਕ ਇਸ ਲਈ ਭਾਵੇਂ ਅਂਠ ਸੌ ਦੇ ਲੱਗਭਗ ਕੀਮਤੀ ਜਾਨਾਂ ਦੇਣੀਆਂ ਪਈਆਂ ਪਰ ਇਹ ਜਿੱਤ ਬਹੁਤਾ ਚਿਰ ਨਾ ਰਹੀ ਜਦੋਂ ਹਾਮਮ ਜਮਾਤ ਨੇ ਚੋਰ ਮੋਰੀ ਰਾਂਹੀ ਕਾਲੇ੍ ਕਨੂੰਨ ਲਾਗੂ ਕਰਨੇ ਸੁਰੂ ਕਰ ਦਿੱਤੇ.. ਪੰਜਾਬ ਦੀ ਧਰਤੀ ਤੋਂ ਫਿਰ ਆਵਾਜ਼ ਉੱਠੀ ਪੂਰੇ ਪੰਜਾਬ ਚ ਪ੍ਰਦਰਸ਼ਨ ਹੋਏ ਖਨੌਰੀ ਮੋਰਚਾ ਲੱਗਿਆ ਪਰ ਇਸ ਵਾਰ ਮੋਦੀ ਸਰਕਾਰ ਖਿਲਾਫ਼ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਦਾ ਦੂਤ ਬਣਕੇ ਮਜ਼ਬੂਤ ਬੈਰੀਕੇਡ ਕਰਕੇ ਕਿਸਾਨਾਂ ਨੂੰ ਪੰਜਾਬ ਨਹੀਂ ਟੱਪਣ ਦਿਂਤਾ ਗਿਆ ਉਲਟਾ ਲੰਮਾ ਸਮਾਂ ਚੱਲੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਆਗੂਆਂ ਨਹੀਂ ਮੀਟਿੰਗ ਚ ਬੁਲਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਜਬਰੀ ਖਦੇੜ ਦਿੱਤਾ ਜਾਂਦਾ ਹੈ. ਹੰਕਾਰ ਚ ਆਈ ਮਾਨ ਸਰਕਾਰ ਖੁੱਲੇਆਮ ਕਿਸਾਨਾਂ ਨੂੰ ਚੁਣੌਤੀ ਦਿੰਦੀ ਹੈ ਤੁਸੀਂ ਜੋ ਕਰਨਾ ਹੈ ਕਰ ਲਵੋ. ਇਸ ਹੰਕਾਰੀ ਹਕੂਮਤ ਨੂੰ ਟੱਕਰ ਦੇਣ ਲਈ ਵੀ ਸਾਡੇ ਕਾਮਰੇਡ ਸਮਾਓ ਸਮੇਤ ਸਮੁੱਚੀ ਲਹਿਰ ਦੀ ਵਿਰਾਸਤ ਹੈ.
ਲਤੀਫਪੁਰ ਚ ਘੁੱਗ ਵਸਦੇ ਦਹਾਕਿਆਂ ਮਜ਼ਦੂਰਾਂ ਨੂੰ ਉਜਾੜਣ ਵਾਲਾ ਜ਼ਹਿਰ ਵੰਡਦੇ ਦੀਪ ਮਲਹੋਤਰਿਆਂ ਨਾਲ ਯਾਰੀ ਵਾਲੀ ਸਰਕਾਰ ਤੇ ਯੁੱਧ ਨਸ਼ਿਆਂ ਵਿਰੁੱਧ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਰਾਜ ਚ ਨੌਜਵਾਨ ਨਕਲੀ ਸ਼ਰਾਬ ਪੀ ਕੇ ਤੇ ਚਿੱਟਾ ਪੀ ਕੇ ਮਰ ਰਹੇ ਹਨ ਤਾਂ ਇਸ ਵਿਰੱਧ ਵੱਡੀ ਲੜਾਈ ਦੀ ਲੋੜ ਹੈ.
ਅੱਜ ਜਦੋਂ ਕਾਮਰੇਡ ਹਾਕਮ ਸਮਾਓ ਦੀ ਬਰਸੀ ਜਲੰਧਰ ਮਨਾਈ ਜਾ ਰਹੀ ਹੈ ਤਾਂ ਇਸ ਗੱਲ ਦਾ ਹੁੰਗਾਰਾ ਹੈ ਕਿ….. ਬੇਸ਼ੱਕ ਹਨੇਰੀ ਵੀ ਚੱਲ ਰਹੀ ਹੈ
ਪਰ ਦੀਵੇ ਵੀ ਬਲ ਰਹੇ ਹਨ
ਹਾਕਮਾਂ ਦੀਆਂ ਕਾਲੀਆਂ ਨੀਤੀਆਂ ਤੇ ਜਬਰ ਖਿਲਾਫ਼ ਪੰਜਾਬ ਤੋਂ ਲੈ ਕੇ ਰੋਹਲੀ ਆਵਾਜ਼ ਉੱਠ ਰਹੀ ਹੈ. ਆਦੀਵਾਸੀਆਂ ਤੋਂ ਲੈ ਕੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਔਰਤਾਂ ਤੇ ਬੇਰੁਜ਼ਗਾਰ ਸੰਘਰਸ਼ ਦੇ ਮੈਦਾਨ ਚ ਹਨ.
ਕਾਮਰੇਡ ਹਾਕਮ ਸਿੰਘ ਸਮਾਓ ਚਾਹੁੰਦੇ ਸਨ ਕਿ ਦੇਸ਼ ਭਰ ਦੇ ਕਮਿਊਨਿਸਟ ਇਕੱਠੇ ਹੋਣ ਇਸ ਲਈ ਉਨ੍ਹਾਂ ਇੰਡੀਅਨ ਪੀਪਲਜ਼ ਫਰੰਟ ਬਣਾਇਆ ਸੀ. ਅੱਜ ਜਦੋਂ ਲੋਕ ਦੋਖੀ ਤਾਕਤਾਂ ਇਕੱਠੀਆਂ ਹੋ ਰਹੀਆਂ ਹਨ ਤਾਂ ਇਨਕਲਾਬੀਆਂ ਇੱਕਜੁੱਟ ਹੋਣਾ ਸਮੇੰ ਦੀ ਦਰਕਾਰ ਹੈ.. ਇਸ ਲੋੜ ਤਹਿਤ ਹੀ ਪਿਛਲੇ ਦਿਨੀਂ ਝਾਰਖੰਡ ਚ ਕਾਫੀ ਪ੍ਰਭਾਵ ਰੱਖਣ ਵਾਲੀ ਖਾਸ ਕਰ ਆਦੀਵਾਸੀਆਂ ਚ ਮਾਰਕਸਵਾਦੀ ਕੁਆਰਡੀਨੇਸ਼ਨ ਕਮੇਟੀ ਦਾਸੀ ਪੀ ਆਈ ਐਮ ਐਲ ਲਿਬਰੇਸ਼ਨ ਚ ਮਰਜ਼ ਹੋਣਾ ਮਹਾਂਰਾਸ਼ਟਰ ਦੀ ਮਜਬੂਤ ਪਾਰਟੀ ਸੀ ਪੀ ਆਈ ਐਮ ਐਲ ਲਾਲ ਨਿਸ਼ਾਨ ਦਾ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਏਕਤਾ ਕਰਨੀ ਚੰਗੇ ਸੰਕੇਤ ਹਨ.
ਆਓ ਅੱੱਜ ਇਨਕਲਾਬੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਓ ਨੂੰ ਯਾਦ ਕਰਦਿਆਂ ਫਿਰਕੂ ਨਫਰਤ ਫੈਲਾਉਣ ਵਾਲਿਆਂ ਜੰਗੀ ਜਨੂੰਨ ਭੜਕਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਖੱਬੀਆਂ, ਜਮਹੂਰੀ, ਤੇ ਦੇਸ਼ ਭਗਤ ਤਾਕਤਾਂ ਦੇ ਏਕੇ ਨੂੰ ਹੋਰ ਮਜ਼ਬੂਤ ਕਰੀਏ. ਏਹੀ ਆਪਣੇ ਮਹਿਬੂਬ ਇਨਕਲਾਬੀਆਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ


