ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)– ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਅਨੁਸਾਰ ਭਿਰਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਜੰਗੀ ਪੱਧਰ ਤੇ ਮੁਹਿੰਮ ਵਿੱਢੀ ਹੋਈ ਹੈ ਅਤੇ ਭਿਰਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਕਈ ਉਪਰਾਲੇ ਕੀਤੇ, ਅਤੇ ਕਿਸੇ ਵੀ ਭਿਰਸ਼ਟਾਚਾਰ ਵਿਚ ਲਿਪਤ ਸਰਕਾਰੀ ਗੈਰਸਰਕਾਰੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਗਿਆ ਅਤੇ ਇਸੇ ਲਹਿਰ ਦੀ ਕੜੀ ਤਹਿਤ ਜਲੰਧਰ ਦੇ ਭਿਰਸ਼ਟਾਚਾਰੀ ਵਧਾਇਕ ਰਮਨ ਅਰੋੜਾ ਤੇ ਭਗਵੰਤ ਮਾਨ ਸਰਕਾਰ ਨੇ ਭਿਰਸ਼ਟਾਚਾਰ ਦਾ ਪ੍ਰਚਾ ਦਰਜ ਕਰ ਦਿੱਤਾ ਹੈ, ਮੁੱਖ ਮੰਤਰੀ ਦੀ ਇਸ ਭਿਰਸ਼ਟਾਚਾਰ ਨੂੰ ਠੱਲ੍ਹ ਪਾਉਣ ਵਾਲੀ ਵਿੱਢੀ ਮੁਹਿੰਮ ਤਹਿਤ ਆਪ ਸਰਕਾਰ ਦੇ ਵਧਾਇਕ ਤੇ ਭਿਰਸ਼ਟਾਚਾਰ ਦਾ ਕੇਸ ਦਰਜ ਕਰਨ ਵਾਲੀ ਕੀਤੀ ਕਾਰਵਾਈ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਵੱਲੋਂ ਆਪਣੇ ਹੀ ਵਧਾਇਕ ਤੇ ਭਿਰਸ਼ਟਾਚਾਰ ਦਾ ਕੇਸ ਦਰਜ ਕਰਨ ਵਾਲੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਭਿਰਸ਼ਟਾਚਾਰ ਵਿਚ ਲਿਪਤ ਵੱਡੇ ਤੋਂ ਵੱਡੇ ਅਧਿਕਾਰੀ ਨੂੰ ਵੀ ਨਾਂ ਬਖਸ਼ਿਆ ਜਾਵੇ ਤਾਂ ਹੀ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਹੋ ਸਕੇਗਾ ਅਤੇ ਪੰਜਾਬ ਨੂੰ ਭਿਰਸ਼ਟਾਚਾਰ ਮੁਕਤ ਸੂਬਾ ਬਣਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਤੇ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ, ਇਹਨਾਂ ਫੈਡਰੇਸ਼ਨ ਨੇਤਾਵਾਂ ਨੇ ਸਪੱਸ਼ਟ ਕੀਤਾ ਐਮ ਐਲ ਏ ਜਲੰਧਰ ਰਮਨ ਅਰੋੜਾ ਨੇ ਭਿਰਸ਼ਟਾਚਾਰ ਕਰਨ ਲਈ ਇੱਕ ਵੱਡਾ ਨੈਟ ਵਰਕ ਚਲਾ ਰੱਖਿਆ ਸੀ, ਜਿਸ ਰਾਹੀਂ ਉਹ ਨਗਰ ਨਿਗਮ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੋਕਾਂ ਨੂੰ ਵੱਡੇ ਵੱਡੇ ਨੋਟਿਸ ਕਢਵਾਉਦੇ ਸੀ ਅਤੇ ਉਨ੍ਹਾਂ ਲੋਕਾਂ ਤੋਂ ਮੋਟੀ ਰਕਮ ਵਸੂਲ ਕੇ ਉਨ੍ਹਾਂ ਨੋਟਿਸਾਂ ਨੂੰ ਰੱਦ ਕਰ ਦਿੰਦਾ ਸੀ, ਭਾਈ ਖਾਲਸਾ ਨੇ ਦੱਸਿਆ ਮੁੱਖ ਮੰਤਰੀ ਨੂੰ ਜਲੰਧਰ ਦੇ ਇਸ ਵਿਧਾਇਕ ਦੀਆਂ ਭਿਰਸ਼ਟਾਚਾਰੀ ਕਾਲੀਆਂ ਕਰਤੂਤਾਂ ਦੀਆਂ ਰੀਪੋਰਟਾ ਮਿਲ ਰਹੀਆਂ ਸਨ ,ਜਿਸ ਕਰਕੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਜੀਲੈਂਸ ਦੀ ਡਿਊਟੀ ਲਾਈ ਹੋਈ ਸੀ ਜਿੰਨਾ ਨੇ ਲੰਮੇ ਸਮੇਂ ਤੋਂ ਰਮਨ ਅਰੋੜਾ ਦੀਆਂ ਭਿਰਸ਼ਟਾਚਾਰੀ ਸਰਗਰਮੀਆਂ ਤੇ ਨਿਗ੍ਹਾ ਟਿਕਾਈਂ ਹੋਈ ਸੀ, ਭਾਈ ਖਾਲਸਾ ਨੇ ਦੱਸਿਆ ਅੱਜ ਪੰਜਾਬ ਵਿਜੀਲੈਂਸ ਵਿਭਾਗ ਦੀ ਟੀਮ ਨੇ ਰਮਨ ਅਰੋੜਾ ਜਲੰਧਰ ਵਧਾਇਕ ਦੀ ਨਿੱਜੀ ਰਹਾਇਸ਼ ਤੇ ਛਾਪਾਮਾਰੀ ਕੀਤੀ ਅਤੇ ਭਾਰੀ ਮਾਤਰਾ ਵਿੱਚ ਭਿਰਸ਼ਟਾਚਾਰ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ, ਭਾਈ ਖਾਲਸਾ ਨੇ ਕਿਹਾ ਦੱਸਿਆ ਜਾ ਰਿਹਾ ਹੈ ਰਮਨ ਅਰੋੜਾ ਨੇ ਇਸ ਧੰਦੇ ਰਾਹੀਂ ਕਰੌੜਾਂ ਰੁਪਏ ਕਮਾਏ ਅਤੇ ਲੋਕਾਂ ਨਾਲ ਧੋਧਾ ਧੜੀ ਕੀਤੀ ਤੇ ਆਖਿਰ ਪਕੜਿਆ ਗਿਆ ਅਤੇ ਪੰਜਾਬ ਵਿਜੀਲੈਂਸ ਨੇ ਉਨ੍ਹਾਂ ਤੇ ਭਿਰਸ਼ਟਾਚਾਰ ਦਾ ਮਾਮਲਾ ਦਰਜ਼ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ, ਸਰਕਾਰ ਦੀ ਇਸ ਕਾਰਵਾਈ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਪਣੇ ਹੀ ਵਧਾਇਕ ਰਮਨ ਅਰੋੜਾ ਤੇ ਭਿਰਸ਼ਟਾਚਾਰ ਦਾ ਕੇਸ ਦਰਜ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ ,ਉਥੇ ਮੰਗ ਕਰਦੀ ਹੈ ਕਿ ਰਮਨ ਅਰੋੜਾ ਵਰਗੇ ਭਿਰਸ਼ਟਾਚਾਰ ਨਾਲ ਲਿਪਤ ਕਾਲੀਆਂ ਭੇਡਾਂ ਤੇ ਸਰਕਾਰੀ ਸ਼ਿਕੰਜਾ ਕੱਸਿਆ ਜਾਵੇ ਤਾਂ ਹੀ ਪੰਜਾਬ ਵਿਚੋਂ ਭ੍ਰਿਸ਼ਟਾਚਾਰੀ ਵਰਗੇ ਕੌਹੜ ਰੂਪੀ ਲਾਹਨਤ ਨੂੰ ਖਤਮ ਕੀਤਾ ਜਾ ਸਕਦਾ ਹੈ ।


