ਓਪਰੇਸ਼ਨ ਸਿੰਧੂਰ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਉਣੇ ਚੰਗਾ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਭਾਰਤ ਨੇ ਪਾਕਿਸਤਾਨ ਵਿਰੁੱਧ ਓਪਰੇਸ਼ਨ ਸੰਧੂਰ ਤਹਿਤ ਜੰਗ ਵਿੱਢੀ ਹੋਈ ਹੈ, ਭਾਰਤ ਨੇ ਇਸ ਤਹਿਤ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਦੋਂ ਕਿ ਪਾਕਿਸਤਾਨ ਵੱਲੋਂ ਜੁਆਬੀ ਕਾਰਵਾਈ ਵਿਚ ਬਾਰਡਰ ਏਰੀਆ ਦੇ ਕਈ ਉਹਨਾਂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਿਥੇ ਫ਼ੌਜੀ ਏਰੀਆ ਸੀ ਭਾਵੇਂ ਕਿ ਇਨ੍ਹਾਂ ਨੂੰ ਹਵਾ ਵਿੱਚ ਹੀ ਨਸਟ ਕਰ ਦਿੱਤਾ ਗਿਆ ਅਤੇ ਦੋਹਾਂ ਮੁਲਕਾਂ ਵੱਲੋਂ ਆਪਣੇ ਆਪਣੇ ਜੰਗੀ ਵਿਸੀਲਿਆ ਰਾਹੀਂ ਜੰਗੀ ਕਾਰਵਾਈਆਂ ਜਾਰੀ ਹਨ ਬੀਤੇ ਦਿਨੀਂ ਪਾਕਿਸਤਾਨ ਵੱਲੋਂ ਦਾਗੇ ਮਜਾਇਲ’ਚ ਜੰਮੂ ਪੁੱਣਛ ਵਿਖੇ ਇਕ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇੱਕ ਗ੍ਰੰਥੀ ਤੇ ਕਈ ਹੋਰਾਂ ਦੀਆਂ ਮੌਤਾਂ ਵੀ ਹੋਈਆਂ, ਬਾਰਡਰ ਏਰੀਆ ਦੇ ਨਾਲ ਲੱਗਦੇ ਪਿੰਡਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਂਦੇ ਜਾ ਰਹੇ ਹਨ ਜੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਉਪਰਾਲਾ ਤੇ ਡਿਊਟੀ ਵੀ ਬਣਦੀ ਹੈ ਇਸ, ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਉਪਰਾਲੇ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਪੁੱਣਛ ਜੰਮੂ ਵਿਖੇ ਹੋਏ ਗੁਰੂ ਘਰਾਂ ਅਟੈਕ ਮੌਕੇ ਮਾਰੇ ਗਏ ਗ੍ਰੰਥੀ ਸਿੰਘ ਤੇ ਹੋਰਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਸਥਾਨਕ ਸੰਗਤਾਂ ਲਈ ਲੰਗਰ ਦੇ ਵੀ ਪ੍ਰਬੰਧ ਕੀਤੇ ਜਾਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਓਪਰੇਸ਼ਨ ਸੰਧੂਰ ਤਹਿਤ ਗੁਰਦੁਆਰਾ ਪੁਣਛ ਜੰਮੂ ਕਸ਼ਮੀਰ ਵਿਖੇ ਹੋਏ ਹਮਲੇ ਤੇ ਜੰਗ ਦੇ ਵਧਦੇ ਤਨਾਹ ਨੂੰ ਮੁੱਖ ਰੱਖਦਿਆਂ ਸਰਹੱਦੀ ਖੇਤਰ ਦੇ ਪਿੰਡਾਂ ਵਿੱਚੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਲੰਗਰ ਸੇਵਾਵਾਂ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਉਹਨਾਂ ਭਾਈ ਖਾਲਸਾ ਨੇ ਦੱਸਿਆ ਜੰਗ ਨੂੰ ਮੁੱਖ ਰੱਖਦਿਆਂ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਆਪਣੇ ਪਿੰਡਾਂ ਨੂੰ ਛੱਡ ਕੇ ਕਿਸੇ ਸੇਫ ਜਗ੍ਹਾ ਵੱਲ ਜਾ ਰਹੇ ਹਨ ਅਤੇ ਅਜਿਹੇ ਵਿਚ ਇਨ੍ਹਾਂ ਪਿੰਡਾਂ ਵਿਚੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਆਦਰ ਸਤਿਕਾਰ ਤੇ ਮਰਯਾਦਾ ਤਹਿਤ ਲੈ ਆਉਣਾ ਬਹੁਤ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰਡਰ ਏਰੀਆ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਉਣ ਵਾਲੇ ਧਰਮੀ ਕਾਰਜ਼ ਦੀ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਜੰਮੂ ਕਸ਼ਮੀਰ ਦੇ ਪੁੱਣਛ ਵਿਚ ਜਿਥੇ ਗੁਰਦੁਆਰਾ ਦੇ ਗ੍ਰੰਥੀ ਅਤੇ ਹੋਰਾਂ ਦੀ ਮੌਤ ਹੋਈ, ਉਥੇ ਢੁਕਵੀਂ ਮਦਦ ਕੀਤੀ ਜਾਵੇ ਅਤੇ ਸਥਾਨਕ ਸੰਗਤਾਂ ਲਈ ਲੰਗਰ ਵੀ ਲਾਏ ਜਾਣ ਤਾਂ ਕਿ ਮਨੁੱਖਤਾ ਨੂੰ ਸਮਰਪਿਤ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਉਪਦੇਸ਼ ਤੇ ਪਹਿਰਾ ਦਿੱਤਾ ਜਾ ਸਕੇ ਦੇ ਨਾਲ ਦੇਸ਼ ਦੀਆਂ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਸੰਕਲਪ ਲਿਆ ਜਾਵੇ ਜੋ ਸਮੇਂ ਦੀ ਮੁੱਖ ਮੰਗ ਹੈ।।

Leave a Reply

Your email address will not be published. Required fields are marked *