ਭਾਜਪਾ ਨੂੰ ਪੰਜਾਬ ਵਿੱਚ ਸਿਆਸੀ ਜ਼ਮੀਨ ਮੁਹੱਈਆ ਕਰਵਾਉਣੀ ਪੰਜਾਬ ਅਤੇ ਦੇਸ਼ ਲਈ ਖਤਰਨਾਕ ਵਰਤਾਰਾ ਹੋਵੇਗਾ-ਬਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਲੋਕ ਸਭਾ ਦੀ ਜਲੰਧਰ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ‌ਹਰਾਉਣ ਦਾ ਜ਼ੋਰਦਾਰ ਸਦਾ ਦਿਤਾ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਭਾਵੇਂ ਕਿ ਕਰੀਬ ਤੇਰਾਂ ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰਿਆ ਸੀ ਅਤੇ ਮੌਜੂਦਾ ਸਥਿਤੀ ਵਿਚ ਵੀ ਪੰਜਾਬੀਆਂ ਦੇ ਦਿਲਾਂ ਅੰਦਰ ਇਨ੍ਹਾਂ ਪਾਰਟੀਆਂ ਦੇ ਸਿਆਸੀ ਅਕਸ ਵਿਚ ਕੋਈ ਤਬਦੀਲੀ ਨਹੀਂ ਆਈ ਬਲਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਮਲ ਤੋਂ ਵੀ ਲੋਕ ਘੋਰ ਨਿਰਾਸ਼ ਹੋਏ ਹਨ ਅਤੇ ਕਿਸੇ ਨਵੇਂ ਬਦਲ ਦੀ ਤਲਾਸ਼ ਵਿਚ ਹਨ‌‌ ਪਰ ਇਨ੍ਹਾਂ ਸਭ ਕਾਰਣਾਂ ਦੇ ਬਾਵਜੂਦ ਵੀ ਭਾਜਪਾ ਨੂੰ ਪੰਜਾਬ ਵਿੱਚ ਸਿਆਸੀ ਜ਼ਮੀਨ ਮੁਹਈਆ ਕਰਵਾਉਣੀ ਪੰਜਾਬ ਅਤੇ ਦੇਸ਼ ਲਈ ਖਤਰਨਾਕ ਵਰਤਾਰਾ ਹੋਵੇਗਾ। ਇਹ ਭਾਜਪਾ ਹੀ ਹੈ ਜਿਸਨੇ ਭਾਰਤੀ ਲੋਕਤੰਤਰ ਨੂੰ ਖਤਮ ਕਰਕੇ ਦੇਸ਼ ਵਿਚ ਫਾਸੀ ਰਾਜ ਸਥਾਪਤ ਕਰਨ‌ ਦਾ ਸੰਕਲਪ ਲੈ ਰੱਖਿਆ ਹੈ। ਬੱਖਤਪੁਰਾ ਨੇ‌ ਕਿਹਾ ਕਿ ਭਾਜਪਾ ਪੰਜਾਬ ਦੀ ਸਤਾ ਉਪਰ ਕਬਜ਼ਾ ਕਰਨ ਲਈ ਥੋਕ ਵਿੱਚ ਦਲਬਦਲੀਆਂ ਕਰਵਾ ਰਹੀ ਹੈ ਤਾਂ ਜ਼ੋ ਪੰਜਾਬ ਦੀ ਸਤਾ ਉਪਰ ਕਬਜ਼ਾ ਕਰਕੇ ਪੰਜਾਬੀਆਂ ਦੀ ਅਣਖ ਗੈਰਤ ਦੇ‌ ਜਜ਼ਬੇ ਨੂੰ ਢਾਹ ਲਾਈ ਜਾਵੇ ਅਤੇ ਗੁਵਾਂਢੀ ਮੁਸਲਿਮ ਦੇਸ਼ ਪਾਕਿਸਤਾਨ ਨਾਲ ਨਿਤ ਸਿਆਸੀ ਪੰਗੇਬਾਜੀ ਖੜੀ ਕਰਕੇ ਦੇਸ਼ ਵਿਚ ਫਿਰਕਾਪ੍ਰਸਤੀ ਦਾ ਤੰਦੂਰ ਬਾਲਣ ਦੀ ਕਵਾਇਦ ਬਣਾਈਂ ਰੱਖੀਂ ਜਾਵੇ, ਉਨ੍ਹਾਂ ਕਿਹਾ ਕਿ ਜਲੰਧਰ ਦੇ ਵੋਟਰ ਭਲੀਭਾਂਤ ਭਾਜਪਾ ਦੇ ਫਿਰਕੂ ਅਤੇ ਪੰਜਾਬ ਵਿਰੋਧੀ ਸਿਆਸੀ ਇਰਾਦਿਆਂ ਨੂੰ ਜਾਂਣਦੇ ਹਨ ਅਤੇ ਉਹ ਕਿਸੇ ਵੀ ਹਾਲਤ ਵਿੱਚ ਭਾਜਪਾ ਦੇ ਹੱਕ ਵਿੱਚ ਨਹੀਂ ਭੁਗਤਣਗੇ

Leave a Reply

Your email address will not be published. Required fields are marked *