ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਬੀਤੇ ਦਿਨਾਂ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਬਾਦਲਕਿਆਂ ਦੇ ਵਫ਼ਾਦਾਰ ਅਕਾਲੀ ਆਗੂ ਵਿਚਕਾਰ ਟਕਰਾਓ ਚੱਲ ਰਿਹਾ ਸੀ ਕਿਉਂਕਿ ਅਕਾਲੀ ਆਗੂ ਨੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ‘ਚ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਾਤੀ ਸੂਤਕ ਸ਼ਬਦ ਕਹੇ ਕਿ ਅਪਮਾਨਿਤ ਕੀਤਾ ਸੀ ਅਤੇ ਜਿਸ ਦੇ ਸਿੱਟੇ ਵਜੋਂ ਉਕਤ ਅਕਾਲੀ ਆਗੂ ਨੂੰ ਪੰਜ ਸਾਲਾਂ ਲਈ ਸਿੰਘ ਸਾਹਿਬਾ ਨੇ ਇੱਕ ਹੁਕਮ ਰਾਹੀਂ ਅਕਾਲੀ ਦਲ’ ਚ ਕੱਢ ਦਿੱਤਾ ਗਿਆ ਸੀ ਅਤੇ ਹੁਣ ਉਕਤ ਅਕਾਲੀ ਆਗੂ ਵੱਲੋਂ ਉਸ ਮੌਕਾ ਦੀ 27 ਮਿੰਟ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰ ਦਿੱਤੀ ,ਜੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਆਹੁਦੇ ਤੋਂ ਹਟਾਉਣ ਦਾ ਕਾਰਣ ਬਣੀ, ਭਾਵੇਂ ਕਿ ਸਿੱਖ ਪਰੰਪਰਾਵਾਂ ਤੇ ਮਰਯਾਦਾ ਅਨੁਸਾਰ ਨਾਂ ਅਕਾਲੀ ਦਲ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਬੇਇੱਜਤ ਕਰਕੇ ਕੱਢਣ ਦਾ ਅਧਿਕਾਰ ਰੱਖਦੀ ਹੈ ਪਰ ਇਹ ਸਭ ਕੁਝ ਪਰਦੇ ਪਿੱਛੇ ਸੁਖਬੀਰ ਬਾਦਲ ਨੂੰ ਫਿਰ ਤੋਂ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਜਿਸ ਕਰਕੇ ਗਿਣੀ ਮਿਥੀ ਸਾਜਸ਼ ਤਹਿਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਲੀ ਦੇਣੀ ਪਈ, ਕਿਉਂਕਿ ਅਗਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗਾਲ਼ ਨੂੰ ਲੈਕੇ ਮੁੱਦਾ ਬਣਾਇਆ ਗਿਆ ਤਾਂ ਫਿਰ ਧਾਮੀ ਸਾਹਿਬ ਨੂੰ ਬੀਬੀ ਜਗੀਰ ਕੌਰ ਨੂੰ ਗਾਲ ਕੱਢਣ ਬਦਲੇ ਕਿਉਂਕਿ ਨਹੀਂ ਹਟਾਇਆ ਗਿਆ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਅੰਬ ਸਾਹਿਬ ਵਿਖੇ ਹੋਈ ਮੀਟਿੰਗ’ਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੂੰ ਹਟਾ ਕੇ ਹੈਂਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਚਾਰਜ ਦੇਣ ਵਾਲੀ ਬਾਦਲਕਿਆਂ ਦੀ ਤਖਤਾਂ ਦੇ ਜਥੇਦਾਰਾਂ ਨੂੰ ਬੇਇੱਜਤ ਤੇ ਬੇਕਦਰੀ ਨਾਲ ਹਟਾਉਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਅਕਾਲੀ ਆਗੂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਗਾਲ਼ ਕੱਢਣ ਵਾਲੀ 27 ਸੈਕਿੰਡ ਵਾਲੀ ਵੀਡੀਓ ਰਿਕਾਰਡਿੰਗ ਪੂਰੀ ਡੇਢ਼ ਘੰਟੇ ਦੀ ਸਾਰੇ ਲੋਕਾਂ ਸਾਹਮਣੇ ਲਿਆਂਦੀ ਜਾਵੇ ਤਾਂ ਕਿ ਸਮੁਚੀਆਂ ਸੰਗਤਾਂ ਨੂੰ ਇਸ ਸਬੰਧੀ ਪੂਰੀ ਸੱਚਾਈ ਦਾ ਪਤਾ ਲੱਗ ਸਕੇ, ਭਾਈ ਖਾਲਸਾ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਦੌਰਾਨ ਇਹ ਮੰਗ ਕੀਤੀ ਸੀ ਕਿ ਡੇਢ ਘੰਟੇ ਵਾਲੀ ਸਾਰੀ ਵੀਡੀਓ ਰਿਕਾਰਡਿੰਗ ਵਾਇਰਲ ਕੀਤੀ ਜਾਵੇ, ਭਾਈ ਖਾਲਸਾ ਨੇ ਕਿਹਾ ਬੜੀ ਤਾਨਾਸ਼ਾਹੀ ਵਾਲੀ ਗੱਲ ਹੈ ਕਿ ਸਿੱਖ ਕੌਮ ਦੇ ਸਿਰਮੌਰ ਆਹੁਦੇ ਤੇ ਬਿਰਾਜਮਾਨ ਸਤਿਕਾਰ ਯੋਗ ਜਥੇਦਾਰ ਸਾਹਿਬ ਨੂੰ ਬਿਨਾਂ ਕਾਰਨ ਉਨ੍ਹਾਂ ਦੇ ਆਹੁਦੇ ਤੋਂ ਹਟਾਇਆ ਗਿਆ , ਇਸ ਨਾਲ ਵਿਸ਼ਵ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ, ਕਿਉਂਕਿ ਅਗਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਾਲ ਕੱਢਣ ਲਈ ਆਹੁਦੇ ਤੋਂ ਹਟਾਇਆ ਗਿਆ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਕਿਉਂ ਨਹੀਂ ਹਟਾਇਆ ਗਿਆ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਗਿਆਨੀ ਹਰਪ੍ਰੀਤ ਸਿੰਘ ਜੀ 2 ਦਸੰਬਰ ਵਾਲੇ ਦਿੱਤੇ ਫੈਸਲੇ ਵਿਰੁੱਧ ਹੋਰ ਹੋਣ ਵਾਲੀ ਇਕੱਤਰਤਾ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਰਹੇ ਸਨ ਅਤੇ ਇਸੇ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਦੀ ਗੱਲ ਹੋਣੀ ਸੀ,ਭਾਈ ਖਾਲਸਾ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੰਮੇ ਸਮੇਂ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਸੀ ਅਤੇ ਉਹਨਾਂ ਕੋਸ਼ਿਸ਼ ਦੀ ਕੜੀ ਤਹਿਤ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਰੁੱਧ 27 ਸੈਕਿੰਡ ਦੀ ਵੀਡੀਓ ਰਿਕਾਰਡਿੰਗ ਨੂੰ ਅਧਾਰ ਬਣਾ ਲਿਆ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਿਨਾਂ ਵਜ੍ਹਾ ਬੇਕਦਰੀ ਤੇ ਬੇਇੱਜਤ ਕਰਕੇ ਆਹੁਦੇ ਤੋਂ ਹਟਾਉਣ ਵਾਲੀ ਬਾਦਲਕਿਆਂ ਦੀਆਂ ਤਖਤਾਂ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਮੰਗ ਅਨੁਸਾਰ ਡੇਢ਼ ਘੰਟੇ ਵਾਲੀ ਸਾਰੀ ਵੀਡੀਓ ਰਿਕਾਰਡਿੰਗ ਲੋਕਾਂ ਸਾਹਮਣੇ ਲਿਆਂਦੀ ਜਾਵੇ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਨ੍ਹਾਂ ਦੇ ਆਹੁਦੇ ਤੇ ਬਹਾਲ ਕੀਤਾ ਜਾਵੇ।