ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ:ਡਾ.ਅਮਰੀਕ ਸਿੰਘ

ਗੁਰਦਾਸਪੁਰ

ਖੇਤੀਬਾੜੀ ਅਤੇ ਕਿਸਾਨ ਭਲਾਈ ੜਿਭਾਗ ਵੱਲੋਂ ਪਿੰਡ ਸਲੀਮਪੁਰ ਅਫਗਾਨਾ ਵਿੱਚ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ।
ਗੁਰਦਾਸਪੁਰ: 8 ਮਈ (ਸਰਬਜੀਤ ਸਿੰਘ ) ਪਿਛਲੇ ਸਾਲਾਂ ਤੋਂ ਮੌਸਮ ਵਿੱਚ ਆ ਰਹੀਆਂ ਤਬਦੀਲੀਆਂ ਦਤ ਅਸਰ ਪੰਜਾਬ ਵਿੱਚ ਵੀ ਦੇਖਿਆ ਜਾ ਰਿਹਾ ਹੈ।ਮੌਸਮੀ ਤਬਦੀਲੀਆਂ ਕਾਰਨ ਤਾਪਮਾਨ,ਅਨਿਸ਼ਚਿਤ ਬਰਸਾਤ ਵਿੱਚ ਵੱਡੀ ਪੱਧਰ ਤੇ ਤਬਦੀਲੀ ਦੇਖੀ ਜਾ ਰਹੀ ਹੈ।ਇਹ ਤਬਦੀਲੀ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਪ੍ਰਭਾਵਤ ਕਰਕੇ ਪੈਦਾਵਾਰ ਤੇ ਵੀ ਅਸਰ ਪਾ ਰਹੀ ਹੈ।ਇਹ ਵਿਚਾਰ ਡਾ ਅਮਰੀਕ ਸਿੰਘ ਨੇ ਜ਼ਿਲਾ ਕਿਸਾਨ ਸਿਖਲਾਈ ਕੇਂਦਰ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਦੇ ਨਾੜ ਨੂੰ ਸਾੜਣ ਨਾਲ ਹੋਣ ਵਾਲੇ ਨੁਕਸਾਨ ਅਤੇ ਤੰਦਰੁਸਤ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬਲਾਕ ਗੁਰਦਾਸਪੁਰ ਦੇ ਪਿੰਡ ਸਲੀਮਪੁਰ ਅਫਗਾਨਾ ਵਿਖੇ ਲਗਾਏ ਗਏ ਕਿਸਾਨ ਜਾਗਰੁਕਤਾ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਮੌਕੇ ਡਾ. ਹਰਪਿੰਦਰ ਸਿੰਘ ਖੇਤੀਬਾੜੀ ਅਫਸਰ,ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ,ਜਗਬੀਰ ਸਿੰਘ ਸਰਪੰਚ,ਤਰਸੇਮ ਸਿੰਘ ਅਤੇ ਹਰਭਜਨ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।
ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜਿੰਨਾਂ ਇਲਾਕਿਆਂ ਵਿੱਚ ਝੋਨੇ ਦੀ ਫਸਲ ਨੂੰ ਮਧਰੇਪਣ ਰੋਗ ਨੇ ਵਧੇਰੇ ਪ੍ਰਭਾਵਤ ਕੀਤਾ ਸੀ,ਉਨਾਂ ਇਲਾਕਿਆਂ ਵਿੱਚ ਕਿਸਮਾਂ ਦੀ ਚੋਣ ਕਰਨ ਲੱਗਿਆਂ ਵਧੇਰੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ੲਸ ਰੋਗ ਨੇ ਤਕਰੀਬਨ ਹਰੇਕ ਝੌਨੇ ਦੀ ਹਰੇਕ ਕਿਸਮ ਦਾ ਨੁਕਸਾਨ ਕੀਤਾ ਸੀ ਪਰ ਪੀ ਆਰ 126,ਪੀ ਆਰ 128 ਅਤੇ ਐਚ ਕੇ ਆਰ 47 ਕਿਸਮਾਂ ਉੱਪਰ ਇਸ ਰੋਗ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ।ਇਸ ਲਈ ਝੋਨੇ ਦੀ ਪਨੀਰੀ ਬੀਜਣ ਸਮੇਂ ਇਨਾਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਇਸ ਬਿਮਾਰੀ ਨਾਲ ਪ੍ਰਭਾਵਤ ਫਸਲ ਵਿੱਚ ਇਹ ਵੀ ਦੇਖਿਆ ਗਿਆ ਜਿਸ ਫਸਲ ਦੀ ਲਵਾਈ 10 ਜੂਨ ਤੋਂ 25 ਜੂਨ ਦੇ ਦਰਮਿਆਨ ਹੋਈ ਸੀ,ਉਸ ਫਸਲ ਉੱਪਰ ਵਿਸ਼ਾਣੂ ਰੋਗ ਦਾ ਹਮਲਾ ਵਧੇਰੇ ਸੀ ਜਦ ਕਿ 25 ਜੂਨ ਤੋਂ ਬਾਅਦ ਲਵਾਈ ਕੀਤੀ ਝੋਨੇ ਦੀ ਫਸਲ ਉਪਰ ਵਿਸ਼ਾਣੂ ਰੋਗ ਦਾ ਹਮਲਾ ਨਾਮਾਤਰ ਸੀ।ਇਸ ਲਈ ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।ਡਾ. ਹਰਪਿੰਦਰ ਸਿੰਘ ਨੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਾੜ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਦੀ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।ਉਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਅਤੇ ਹਵਾ ਦੇ ਪ੍ਰਦੂਸ਼ਣ ਤੋਂ ਬਚਣ ਲਈ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਿਜਾਏ ਖੇਤਾਂ ਵਿੱਚ ਵਾਹ ਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ।ਡਾ. ਦਿਲਰਾਜ ਸਿੰਘ ਨੇ ਪੀ ਐਮ ਕਿਸਾਨ ਸਕੀਮ ਬਾਰੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿ ਪੀ ਐਮ ਕਿਸਾਨ ਦੇ ਲਾਭਪਾਤਰੀਆਂ ਨੂੰ ਈ ਕੇ ਵਾਈ ਸੀ ਜਲਦ ਤੋਂ ਜਲਦ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਬੰਦ ਪਈ ਕਿਸ਼ਤਾਂ ਚਾਲੂ ਕਰਵਾਈਆਂ ਜਾ ਸਕਣ।

Leave a Reply

Your email address will not be published. Required fields are marked *