ਮਜ਼ਦੂਰ ਦਿਵਸ ਮੌਕੇ ਗੁਰੂ ਘਰ  ਅਰਦਾਸ ‘ਚ ਮਜ਼ਦੂਰ ਦਿਹਾੜੀ 250 ਤੇ 2500 ਰੁਪਏ ਝੋਨੇ ਦੀ ਲਵਾਈ ਵਾਲੀ ਤਾਲੇਵਾਨ ਅਰਦਾਸ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਕੀਤਾ ਸ਼ਰਮਸ਼ਾਰ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 1 ਮਈ (ਸਰਬਜੀਤ ਸਿੰਘ)– ਅੱਜ ਮਜਦੂਰ ਦਿਵਸ ਮੌਕੇ ਜਿਥੇ ਦੇਸ਼ਾਂ ਵਿਦੇਸ਼ਾਂ ਦੇ ਸੂਝਵਾਨ ਸਿਆਸਤਦਾਨਾ ਤੇ ਹੋਰਾਂ ਵੱਲੋਂ ਮਜ਼ਦੂਰਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਕਿਉਂਕਿ ਅੱਜ ਦੇ ਦਿਨ ਮਜਦੂਰਾਂ ਨੂੰ ਕਈ ਕੁਰਬਾਨੀਆਂ ਤੇ ਮੁਸ਼ਕਲਾਂ ਤੋਂ ਉਪਰੰਤ ਮਜਦੂਰੀ ਸਮਾ ਤੇ ਛੁੱਟੀ ਦਾ ਐਲਾਨ ਨਿਸ਼ਚਿਤ ਹੋਇਆ ਸੀ,ਮਜ਼ਦੂਰ ਦਿਵਸ ਡੇ  ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਵੀ ਜੋੜਿਆ ਜਾਂਦਾ ਹੈ ਕਿਉਂਕਿ ਇਸ ਦਿਨ ਮਲਕ ਭਾਗੋ ਵਰਗੇ ਅਖੌਤੀ ਉੱਚ ਜਾਤੀ ਹੰਕਾਰੀਆਂ ਦਾ ਹੰਕਾਰ ਤੋੜ ਕੇ ਭਾਈ ਲਾਲੋ ਕਿਰਤੀ ਮਜਦੂਰ ਦੇ ਘਰੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਧਰੇ ਦਾ ਪ੍ਰਸ਼ਾਦਾ ਛਕ ਕੇ ਮਾਣ ਵਧਾਇਆ ਸੀ ਇਸ ਕਰਕੇ ਅੱਜ ਮਜਦੂਰ ਦਿਵਸ ਡੇ ਮੌਕੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਗੁਰੂ ਘਰ ਅਰਦਾਸ ਕਰਕੇ ਗਰੀਬਾਂ ਦੀ ਘੱਟ ਦਿਹਾੜੀ ਤਹਿ ਕੀਤੀ ਗਈ ਜਦੋਂ ਕਿ ਧੱਕੇ ਸ਼ਾਹੀ ਬੇਇਨਸਾਫ਼ੀ ਵਾਲਾ ਨਿੰਦਣਯੋਗ ਵਰਤਾਰਾ ਹੈ ਅਤੇ ਇਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਤੇ ਧਾਰਮਿਕ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ  ਅੱਜ ਦੇ ਦਿੱਨ ਵੱਡਾ ਸੰਘਰਸ਼ ਕਰਨ ਤੋਂ ਉਪਰੰਤ ਮਜਦੂਰੀ ਕਰਨ ਦਾ ਅੱਠ ਘੰਟੇ ਸਮਾਂ ਤੇ ਇੱਕ ਦਿਨ ਦੀ ਛੁੱਟੀ ਨਿਸ਼ਚਿਤ ਕੀਤੀ ਗਈ ਸੀ,ਨਹੀਂ ਤਾਂ ਮਜਦੂਰੀ ਕਰਨ ਵਾਲਿਆਂ ਤੋਂ 12/13 ਘੰਟੇ ਮਜ਼ਦੂਰੀ ਕਰਵਾਈ ਜਾਂਦੀ ਸੀ ਅਤੇ ਛੁੱਟੀ ਦਿੱਤੀ ਹੀ ਨਹੀਂ ਜਾਂਦੀ ਸੀ,ਇਸ ਕਰਕੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਦੇ ਕੁਝ ਅਖੌਤੀ ਘੜੰਮ ਚੌਧਰੀ ਕਿਸਾਨਾਂ ਵੱਲੋਂ ਅੱਜ ਦੇ ਦਿਨ ਮਜਦੂਰਾਂ ਨੂੰ ਵਧਾਈਆਂ ਦੇਣ ਦੀ ਬਜਾਏ ਪਿੰਡ ਦੇ ਗੁਰਦੁਆਰੇ ਵਿੱਚ ਅਰਦਾਸ ਸਮੇਂ ਮਜ਼ਦੂਰਾਂ ਨੂੰ 250 ਰੁਪਏ ਦਿਹਾੜੀ ਤੇ 2500 ਰੁਪਏ ਇੱਕ ਕਿਲ੍ਹੇ ਝੂਨੇ ਦੀ ਲਵਾਈ ਦੇਣ ਦੀ ਅਰਦਾਸ ਕਰਨੀ ਬਹੁਤ ਹੀ ਧੱਕੇਸਾਹੀ ਤੇ ਬੇਇਨਸਾਫ਼ੀ ਦੇ ਨਾਲ ਨਾਲ ਗੈਰ ਕਾਨੂੰਨੀ ਤੇ ਸਿੱਖ ਵਿਰੋਧੀ ਕਿਹਾ ਜਾ ਸਕਦਾ ਹੈ ਅਤੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਦੇਸ਼ ਵਿੱਚ ਕਿਰਤੀ ਮਜ਼ਦੂਰਾਂ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਿਆ ਜਾ ਸਕੇ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੇਸ਼ ਦੇ ਸਮੂਹ ਮਜਦੂਰ ਭਾਈਚਾਰੇ ਨੂੰ ਮਜ਼ਦੂਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੀ ਹੈ, ਉਥੇ ਕੁਝ ਜਾਤ ਅਭਿਮਾਨੀ ਅਖੌਤੀ ਘੜੰਮ ਚੌਧਰੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਸੰਗਤ ਅਰਦਾਸ’ਚ ਮਜਦੂਰਾਂ ਨੂੰ 250 ਰੁਪੈ ਦਿਹਾੜੀ ਤੇ 2500 ਰੁਪਏ ਇੱਕ ਕਿਲ੍ਹੇ ਝੂਨੇ ਦੀ ਲਵਾਈ ਦੇਣ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਹੋਈ ਸਰਕਾਰ ਤੋਂ ਅਜਿਹੇ ਸ਼ਰਾਰਤੀ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੀ ਹੈ, ਕਿਉਂਕਿ ਇਹਨਾਂ  ਅਜਿਹਾ ਕਰਕੇ ਜਿਥੇ ਸਰਬੱਤ ਦਾ ਭਲਾ ਮੰਗਣ ਵਾਲੀ ਅਰਦਾਸ ਦਾ ਦੁਰ ਉਪਯੋਗ ਕੀਤਾ ਹੈ ਉਥੇ   ਮਜ਼ਦੂਰਾਂ ਨੂੰ ਮਿਲ ਰਹੀ ਸਰਕਾਰੀ ਦਿਹਾੜੀ ਨੂੰ ਚੁਣੌਤੀ ਦਿੱਤੀ ਹੈ,ਇਹ ਭਾਰਤ ਦੇਸ਼ ਵੱਲੋਂ ਮਜ਼ਦੂਰਾਂ ਲਈ ਸਰਕਾਰ ਵੱਲੋਂ ਨਿਸ਼ਚਿਤ ਦਿਹਾੜੇ ਦੀ ਉਲੰਘਣਾ ਕਰਕੇ ਧੱਕੇਸਾਹੀ ਤੇ ਬੇਇਨਸਾਫ਼ੀ ਰਾਹੀਂ ਦਿਹਾੜੀ ਦੇਣੀ ਵੱਡਾ ਕਾਨੂੰਨੀ ਅਪਰਾਧ ਦੇ ਨਾਲ-ਨਾਲ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖੀ ਅਰਦਾਸ ਦਾ ਵੱਡਾ ਅਪਮਾਨ  ਹੈ,ਜੋ ਆਉਣ ਵਾਲੀ ਪੀੜ੍ਹੀ ਲਈ ਖਤਰਨਾਕ ਸਾਬਤ ਹੋ ਸਕਦਾ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਜ਼ਦੂਰ ਦਿਵਸ ਮੌਕੇ ਗੁਰਦੁਆਰਾ’ਚ ਅਖੌਤੀ ਘੜੰਮ ਚੌਧਰੀਆਂ ਵੱਲੋਂ ਅਰਦਾਸ’ਚ ਮਜ਼ਦੂਰਾਂ ਦੀ 250 ਰੁਪੈ ਦਿਹਾੜੀ ਤੇ ਇੱਕ ਕਿਲ੍ਹਾ ਝੂਨੇ ਦੀ ਲਵਾਈ 2500 ਰੁਪੈ ਦੇਣ ਵਾਲਿਆਂ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਸਰਕਾਰ ਵੱਲੋਂ ਅਜਿਹੇ ਜ਼ਾਤ ਅਭਿਮਾਨੀਆਂ ਤੇ ਅਰਦਾਸ ਮਰਯਾਦਾ ਦਾ ਮਜ਼ਾਕ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਗੁਰੂ ਨਾਨਕ ਦਾ ਧਰਮ ਜ਼ਾਤ ਪਾਤ ਤੋਂ ਉਪਰ ਸਰਬੱਤ ਦੇ ਭਲੇ ਵਾਲਾ ਮੁੱਢਲਾ ਪਾਠ ਪੜ੍ਹਾਉਂਦਾ ਹੈ ਅਤੇ ਸਿੱਖ ਅਰਦਾਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ, ਭਾਈ ਖਾਲਸਾ ਨੇ ਕਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਵਾਲੇ ਗੁਰੂ ਘਰ’ਚ ਗ੍ਰੰਥੀ ਸਿੰਘ ਅਖੌਤੀ ਘੜੰਮ ਚੌਧਰੀਆਂ ਦੀ ਹਾਜ਼ਰੀ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋਈ  ਅਰਦਾਸ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਸ਼ਰਮਸ਼ਾਰ ਕੀਤਾ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਰਦਾਸ’ਚ ਗ੍ਰੰਥੀ ਵੱਲੋਂ ਗੁਰੂ ਸਾਹਿਬ ਜੀ ਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੇ ਵੱਲੋਂ 250 ਰੁਪਏ ਦਿਹਾੜੀ ਤੇ ਇੱਕ ਕਿਲ੍ਹਾ ਝੂਨੇ ਦੀ ਲਵਾਈ 2500 ਰੁਪਏ ਕੀਤੀ ਗਈ ਹੈ ਅਤੇ ਜੋਂ ਇਨਸਾਫ਼ ਪਸੰਦ ਇਸ ਤੋਂ ਵੱਧ ਦੇਣ ਤਾਂ ਤੁਸੀਂ ” ਉਹਨਾਂ ਨੂੰ ਆਪ ਵੇਖ ਲਿਆ “, ਭਾਈ ਖਾਲਸਾ ਨੇ  ਇਨ੍ਹਾਂ ਅਖੌਤੀ ਜ਼ਾਤ ਅਭੀਮਾਨੀ ਪਾਖੰਡੀਆਂ ਨੂੰ ਦੱਸਿਆ ਗੁਰੂ ਸਾਹਿਬ ਜੀ ਦੀ ਅਰਦਾਸ’ਚ ਭੁੱਖੇ ਭਿਖਾਰੀ ਬਣ ਮੰਗਿਆ ਜਾਂਦਾ ਹੈ, ਜਦੋਂ ਕਿ ਤੁਸੀਂ ਬਾਦਸ਼ਾਹ ਬਣਕੇ ਮਜ਼ਦੂਰਾਂ ਦੀਆਂ ਦਿਹਾੜੀਆਂ ਦੇ ਆਰਡਰ ਗੁਰੂ ਸਾਹਿਬ ਤੋਂ ਕਰਵਾ ਰਹੇ ਹੋ ? ਭਾਈ ਖਾਲਸਾ ਨੇ ਕਿਹਾ ਅਜਿਹਾ ਕਰਕੇ ਤੁਸੀਂ ਸਰਕਾਰ ਵੱਲੋਂ 600 ਰੁਪਏ ਤਹਿ ਸਰਕਾਰੀ ਦਿਹਾੜੀ ਅਤੇ 6000 ਰੁਪਏ ਇੱਕ ਕਿਲ੍ਹਾ ਝੂਨੇ ਦੀ ਲਵਾਈ ਦੇਣ ਵਾਲੇ ਇਨਸਾਫ ਪਸੰਦ ਲੋਕਾਂ ਵਿਰੁੱਧ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਉਹਨਾਂ ਨੂੰ ਧਮਕਾ ਕੇ ਗੁਰੂ ਸਾਹਿਬ ਦਾ ਡਰਾਵਾ ਵੀ ਦੇ ਰਹੇ ਹੋ ? ਭਾਈ ਖਾਲਸਾ ਨੇ ਕਿਹਾ ਤੁਹਾਨੂੰ ਸਰਮ ਆਉਣੀ ਚਾਹੀਦੀ ਹੈ ਅਜਿਹੀ ਅਰਦਾਸ ਕਰਨ ਦੀ ! ਜਿਸ ਨੇ ਵਿਸਵ’ਚ ਵੱਸ ਰਹੇ ਸਿੱਖਾਂ ਨੂੰ ਸ਼ਰਮਸ਼ਾਰ ਕੀਤਾ ਹੈ ਤੇ ਸਰਬੱਤ ਦੇ ਭਲੇ ਵਾਲੀ ਅਰਦਾਸ ਦਾ ਮਜ਼ਾਕ ਉਡਾਇਆ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ…

Leave a Reply

Your email address will not be published. Required fields are marked *