ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਪੰਜਾਬ ਦੇ ਸੀ ਆਈ ਸਟਾਪ ਨੂੰ ਅੰਮ੍ਰਿਤਸਰ’ਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਸ ਰਾਹੀਂ ਇਨਟੈਲੀਜੈਸ ਦੇ ਇੰਸਪੈਕਟਰ ਸ੍ਰ ਮਨਜੀਤ ਸਿੰਘ ਤੇ ਰਵੀ ਨਾ ਦੇ ਸਾਥੀ ਨੂੰ ਇੱਕੋ ਕਿਲੋ ਚਿੱਟੇ’ਚ ਕਾਬੂ ਕੀਤਾ ਗਿਆ ਹੈ,ਲੋਕਾਂ ਵੱਲੋਂ ਦੋਸ਼ੀ ਪੁਲਸ ਇੰਸਪੈਕਟਰ ਸ੍ਰ ਮਨਜੀਤ ਸਿੰਘ ਨੂੰ ਸੀ ਆਈ ਏ ਦੇ ਇੰਸਪੈਕਟਰ ਸ੍ਰ ਅਨਮੋਲਕ ਸਿੰਘ ਵੱਲੋਂ ਕਾਬੂ ਕਰਨ ਕੀਤੀ ਕਾਰਵਾਈ ਦੀ ਸ਼ਲਾਘਾ ਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਕਾਰਜ ਦੱਸਿਆ ਜਾ ਰਿਹਾ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੀ ਆਈ ਏ ਸਟਾਫ ਦੇ ਇੰਨਸਪੈਕਟਰ ਸ੍ਰ ਅਮੋਲਕ ਸਿੰਘ ਨੂੰ ਦਲੇਰੀ ਤੇ ਹਿੰਮਤ ਕਰਨ ਬਦਲੇ ਦਿਲੋ ਸਲੂਟ ਕਰਦੀ ਹੈ, ਕਿਉਂਕਿ ਬਠਿੰਡਾ ਵਿਖੇ ਤਾਇਨਾਤ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਦੇ 17,7 ਗ੍ਰਾਮ ਚਿੱਟੇ’ਚ ਗਿਰਫ਼ਤਾਰੀ ਤੋਂ ਬਾਅਦ ਅੰਮ੍ਰਿਤਸਰ ਵਿਖੇ ਇਨਟੈਲੀਜੈਸ ਦੇ ਇੰਨਸਪੈਕਟਰ ਸ੍ਰ ਮਨਜੀਤ ਸਿੰਘ ਤੇ ਸਾਥੀ ਰਵੀ ਨੂੰ ਇੱਕ ਕਿਲੋ ਚਿੱਟੇ’ਚ ਗਿਰਫਤਾਰ ਕਰਨ ਦੀ ਬਹਾਦਰੀ ਤੇ ਦਲੇਰੀ ਵਿਖਾਈ ਹੈ, ਅੰਮ੍ਰਿਤਸਰ ਰਣਜੀਤ ਐਵੇਂਨਿਊ ਥਾਣੇ’ਚ ਇਹਨਾਂ ਦੋਹਾਂ ਦੋਸ਼ੀਆਂ ਵਿਰੁੱਧ ਨਸ਼ਾ ਵਿਰੋਧੀ ਧਰਾਵਾਂ NDPS ਤਹਿਤ ਐਫ ਆਈ ਆਰ ਦਰਜ ਕਰਕੇ ਦੋ ਦਿਨਾਂ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਸੀ ਆਈ ਏ ਸਟਾਫ ਦੇ ਇਮਾਨਦਾਰ ਇੰਸਪੈਕਟਰ ਸ੍ਰ ਅਮੋਲਕ ਸਿੰਘ ਵੱਲੋਂ ਚਿੱਟੇ ਦੇ ਕਾਰੋਬਾਰ ਵਿੱਚ ਸ਼ਾਮਲ ਇਨਟੈਲੀਜੈਸ ਇੰਨਸਪੈਕਟਰ ਸ੍ਰ ਮਨਜੀਤ ਸਿੰਘ ਅਤੇ ਰਵੀ ਸਾਥੀ ਸਮੇਤ ਕਾਬੂ ਕਰਕੇ ਇਹਨਾਂ ਦੋਸ਼ੀਆਂ ਤੋਂ ਇੱਕ ਕਿਲੋ ਚਿੱਟਾ ਬਰਾਬਦ ਕੀਤਾ ਗਿਆ, ਜਿਸ ਦੀ ਕੀਮਤ 7 ਕਰੌੜ ਦੱਸੀ ਜਾ ਰਹੀ ਹੈ, ਇਨ੍ਹਾਂ ਦੋਸ਼ੀਆਂ ਤੇ ਅੰਮ੍ਰਿਤਸਰ ਦੇ ਰਣਜੀਤ ਐਵੇਂਨਿਊ ਥਾਣਾ ਵਿਖੇ ਐਫ ਆਈ ਆਰ 36 ਦਰਜ਼ ਕੀਤੀ ਗਈ ਹੈ, ਪੁਲਸ ਨੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਲੈ ਲਿਆ ਹੈ, ਪੁਲਸ ਦੇ ਚਿਟੇ ਕਾਰੋਬਾਰ ਵਿੱਚ ਰੋਜ਼ ਰੋਜ਼ ਫੜੇ ਜਾਣ ਤੇ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਸਰਕਾਰ ਦੀ ਜੰਗ ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਜਾ ਰਹੇ ਹਨ ਜਿਸ ਨੂੰ ਸਮਝਣਾ ਹਰ ਪੰਜਾਬੀ ਲਈ ਜ਼ਰੂਰੀ ਬਣ ਗਿਆ ਹੈ ਕਿ ਜੇਹੜੀ ਪੁਲਸ ਨੇ ਚਿੱਟੇ ਦੇ ਸੁਦਾਗਰਾਂ ਨੂੰ ਕਾਬੂ ਕਰਨਾ ਸੀ ਜੇ ਉਹ ਹੀ ਪੁਲਸ ਚਿੱਟੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਵੋ ਤਾਂ ਪੰਜਾਬ ਦੀ ਜਵਾਨੀ ਤਾਂ ਹੁਣ ਸਰਕਾਰਾਂ ਦੇ ਬਜਾਏ ਅਕਾਲ ਪੁਰਖ ਤੇ ਹੀ ਨਿਰਭਰ ਰਹੇ ਗਈ ਹੈ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਨਟੈਲੀਜੈਸ ਇੰਨਸਪੈਕਟਰ ਸ੍ਰ ਮਨਜੀਤ ਸਿੰਘ ਤੇ ਸਾਥੀ ਰਵੀ ਦੀ ਇੱਕ ਕਿਲੋ ਚਿੱਟੇ’ਚ ਕਾਬੂ ਹੋਂਣ ਵਾਲੀ ਘਟਨਾ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੁਲਸ’ਚ ਚਿੱਟੇ ਦੇ ਕਾਰੋਬਾਰੀ ਕਾਲੀਆਂ ਭੇਡਾਂ ਨੂੰ ਪੁਲਸ ਵਿਚੋ ਕੱਢਿਆ ਜਾਵੇ ਤਾਂ ਹੀ ਚਿੱਟੇ ਦੇ ਕਾਰੋਬਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਥਾਣਾ ਰਣਜੀਤ ਐਵੇਂ ਨਿਊ ਅੰਮ੍ਰਿਤਸਰ ਵਿਖੇ 1 ਕਿਲੋ ਚਿੱਟੇ’ਚ ਗ੍ਰਿਫਤਾਰ ਕੀਤੇ ਇੰਟੈਲੀਜੈਂਸ ਦੇ ਇੰਸਪੈਕਟਰ ਸ੍ਰ ਮਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਰਵੀ ਵਾਲੀ ਮੱਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਲੋਕਾਂ ਦੀ ਮੰਗ ਅਨੁਸਾਰ ਚਿੱਟੇ ਦੇ ਕਾਰੋਬਾਰ ਵਿੱਚ ਲਿਪਤ ਖਾਕੀ ਵਰਦੀ’ਚ ਛੁੱਪ ਬੈਠੀਆਂ ਕਾਲੀਆਂ ਭੇਡਾਂ ਨੂੰ ਪੁਲਸ ਵਿਚੋ ਕੱਢਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਦੱਸਿਆ ਅਜੇ ਪੁਲਸ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਚਿੱਟਾ ਵੇਚ ਕੇ ਬਣਾਈਆਂ ਜਾਇਦਾਦਾਂ ਦੇ ਕਾਲੇ ਕਾਰਨਾਮਿਆਂ ਦੀ ਸਿਆਹੀ ਵੀ ਨਹੀਂ ਸੁੱਕੀ ਅਤੇ ਹੁਣ ਅੰਮ੍ਰਿਤਸਰ’ਚ ਪੰਜਾਬ ਦੀ ਸੀ ਆਈ ਏ ਸਟਾਫ ਦੇ ਇੰਨਸਪੈਕਟਰ ਸ੍ਰ ਅਨਮੋਲਕ ਸਿੰਘ ਵੱਲੋਂ ਵੱਡੀ ਕਾਰਵਾਈ ਕਰਦਿਆਂ ਇੰਟੈਲੀਜੈਂਸ ਦੇ ਇੰਨਸਪੈਕਟਰ ਸ੍ਰ ਮਨਜੀਤ ਸਿੰਘ ਤੇ ਸਾਥੀ ਰਵੀ ਸਮੇਤ 1 ਕਿਲੋ ਚਿੱਟੇ’ਚ ਕਾਬੂ ਹੋਣਾ ਸਰਕਾਰ ਪੁਲਸ ਦੀ ਚਿੱਟੇ ਵਿਰੁੱਧ ਵਿੱਢੀ ਮੁਹਿੰਮ ਤੇ ਕਈ ਸਵਾਲ ਪੈਦਾ ਕਰਦੀ ਹੈ, ਭਾਈ ਖਾਲਸਾ ਨੇ ਦੱਸਿਆ ਬੀਤੇ ਸਮੇਂ ਵਿੱਚ ਫਿਰੋਜ਼ਪੁਰ ਦੇ ਇੱਕ ਐਸ ਐਸ ਪੀ ਤੇ ਡੀ ਐਸ ਪੀ ਨੇ ਜਨਤੱਕ ਇਕੱਠ’ਚ ਕਿਹਾ ਸੀ ਕਿ ਜਿੰਨੀ ਦੇਰ ਤੱਕ ਪੁਲਸ ਵਿਚੋ ਕਾਲੀਆਂ ਭੇਡਾਂ ਨੂੰ ਕੱਢਿਆ ਨਹੀਂ ਜਾਂਦਾ ,ਉਨੀਂ ਦੇਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰਵਾਇਆ ਜਾ ਸਕਦਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਉਹਨਾਂ ਦੀਆਂ ਕਹੀਆਂ ਗੱਲਾਂ ਅਜ ਬਿਲਕੁਲ ਸੱਚ ਸ਼ਾਬਤ ਹੋਈਆਂ, ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਫੜੇ ਗਏ ਇੰਨਸਪੈਕਟਰ ਸ੍ਰ ਮਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਰਵੀ ਦੀ ਖਾਕੀ ਵਰਦੀ ਨੂੰ ਬਦਨਾਮ ਕਰਨ ਵਾਲੀ ਕਾਲ਼ੀ ਕਰਤੂਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇ ਅਤੇ ਸਭ ਦੀਆਂ ਜਾਇਦਾਦਾਂ ਤੇ ਬਿਲਡੋਜਰ ਚਲਾਇਆ ਜਾਵੇ ਦੇ ਨਾਲ ਨਾਲ ਪੁਲਸ ਖਾਕੀ ਨੂੰ ਨਸ਼ਿਆਂ ਦੇ ਕਾਰੋਬਾਰ ਵਿੱਚ ਲਾ ਕੇ ਨੌਜਵਾਨੀ ਦੀਆਂ ਮੌਤਾਂ ਦੀ ਜੁਮੇਵਾਰ ਪੁਲਸ ਵਰਦੀ ਧਾਰੀਆਂ ਨੂੰ ਕੱਢਿਆ ਜਾਵੇ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜੇ ਵਾੜ ਹੀ ਖੇਤ ਨੂੰ ਖਾਈ ਜਾਵੇ ਤਾਂ ਫਿਰ ਲੋਕਾਂ ਦੀ ਰਾਖੀ ਰੱਬ ਦੇ ਹੀ ਹਵਾਲਾ ਹੈ, ਇਸ ਕਰਕੇ ਖਾਕੀ ਵਰਦੀ ਨੂੰ ਬਦਨਾਮ ਕਰਨ ਵਾਲੀਆਂ ਕਾਲੀਆਂ ਭੇਡਾਂ ਨੂੰ ਪੁਲਸ ਵਿਚੋ ਕੱਢਿਆ ਜਾਵੇ, ਤਾਂ ਹੀ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਜੰਗ ਕਿਸੇ ਮੰਜ਼ਿਲ ਤੇ ਪਹੁੱਚ ਸਕਦੀ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕਦਾ ਹੈ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਫੈਡਰੇਸ਼ਨ ਦੇ ਸੀਨੀਅਰ ਆਗੂ ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਸ਼ਾਮਲ ਸਨ ।
