ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਭਲੱਥ ਤੋਂ ਕਾਂਗਰਸੀ ਮਜੌਦਾ ਵਿਧਾਇਕ ਤੇ ਸਰਕਾਰ ਵਿਰੋਧੀ ਨੇਤਾ ਸ੍ਰ ਸੁਖਪਾਲ ਸਿੰਘ ਖਹਿਰਾ ਨੇ ਸਦਨ ਦੀ ਕਾਰਵਾਈ ਚਲਾਉਣ ਵਾਲੇ ਸਪੀਕਰ ਨੂੰ ਕਈ ਤਰਲੇ ਮਾਰ ਮਾਰ ਕੇ ਕਿਹਾ ਕਿ ਉਹ ਕਿਸਾਨਾਂ ਅਤੇ ਮਿਲਟਰੀ ਦੇ ਕਰਨਲ ਬਾਠ ਦੇ ਮੁੱਦੇ ਤੇ ਸਰਕਾਰ ਅੱਗੇ ਗੱਲਬਾਤ ਰੱਖਣੀ ਚਾਹੁੰਦੇ ਹਨ,ਹੁਣ ਸੰਵਿਧਾਨ ਅਨੁਸਾਰ ਚਾਹੀਦਾ ਤਾਂ ਇਹ ਸੀ ? ਸਪੀਕਰ ਦੂਸਰੇ ਵਿਧਾਇਕਾਂ ਵਾਂਗ ਆਪਣੀ ਗੱਲਬਾਤ ਰੱਖਣ ਦਾ ਸਮਾਂ ਮੰਗ ਰਹੇ ਭੁਲੱਥ ਕਾਗਰਸੀ ਵਿਧਾਇਕ ਸ੍ਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਸਮਾਂ ਦੇਂਦੇ,ਪਰ ਸਦਨ ਦੀ ਇਨਸਾਫ਼ ਪਾਸੰਦ ਕੁਰਸੀ ਤੇ ਬਿਰਾਜਮਾਨ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਸਾਹਿਬ ਅਜਿਹਾ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਏ, ਅਜਿਹੀ ਅਸਫਲਤਾ ਦਾ ਸਖ਼ਤ ਨੋਟਿਸ ਲੈਂਦਿਆਂ ਕਾਂਗਰਸ ਵਿਰੋਧੀ ਧਿਰ ਦੇ ਸਾਰੇ ਆਗੂ ਵਿਧਾਇਕ ਸਿਰਫ਼ ਰਾਣਾ ਗੁਰਜੀਤ ਸਿੰਘ ਨਿਧੜਕ ਜਰਨੈਲ ਨੂੰ ਛੱਡ ਕੇ ਸਦਨ ਤੋਂ ਵਾਕ ਆਊਟ ਕਰ ਗਏ ,ਅਤੇ ਸਰਕਾਰ ਦੇ ਪੱਖ ਪਾਤੀ ਰਵੱਇਏ ਦੀ ਨਿੰਦਾ ਕੀਤੀ, ਜਦੋਂ ਕਿ ਪੰਜਾਬ ਦੇ ਲੋਕਾਂ ਵੱਲੋਂ ਸਰਕਾਰ ਦੀ ਇਸ ਪੈਰਵਾਈ ਦੀ ਨਿਖੇਦੀ ਕੀਤੀ ਜਾ ਰਹੀ ਅਤੇ ਕਿਹਾ ਜਾ ਰਿਹਾ ਇੱਕ ਵਿਧਾਇਕ 80/85 ਪਿੰਡਾਂ ਦੀ ਅਗਵਾਈ ਕਰਦਾ ਹੈ ਅਤੇ ਉਸ ਦਾ ਸਟੇਟਸ ਹੈ ਕਿ ਉਹ ਸਸਨ ਵਿੱਚ ਆਪਣੇ ਹਲਕੇ ਦੇ ਲੱਖਾਂ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਤੇ ਮੁੱਦੇ ਸਰਕਾਰ ਦੇ ਨੋਟਿਸ ਵਿੱਚ ਲਿਆਵੇ, ਪਰ ਦੂਜੇ ਪਾਸੇ ਸਸਨ ਦੀ ਪੈਰਵਾਈ ਚਲਾਉਣ ਵਾਲੇ ਸਪੀਕਰ ਵੱਲੋਂ ਪੱਖਪਾਤੀ ਨੀਤੀ ਰਾਹੀਂ ਉਸ ਨੂੰ ਇੱਕ ਸਾਲ ਤੱਕ ਬੋਲਣ ਦਾ ਮੌਕਾ ਹੀ ਨਾ ਦੇਣਾ ਬਹੁਤ ਹੀ ਨਿੰਦਣਯੋਗ ਵਰਤਾਰਾ ਅਤੇ ਸਰਕਾਰੀ ਨੀਤੀ ਹੈ,ਜਿਸ ਦੀ ਪੰਜਾਬ ਦੇ ਹਰ ਵਰਗ ਦੇ ਲੋਕਾਂ ਨਿੰਦਿਆ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿਕਾਸ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਲੋਕਾਂ ਦੇ ਮੁੱਦੇ ਮਸਲੇ ਵੀ ਸਰਕਾਰ ਅੱਗੇ ਰੱਖੇ ਜਾ ਸਕਣ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੀ ਇਸ ਸਸਨ ਵਿਰੋਧੀ ਪੱਖਪਾਤੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਕਿਉਂਕਿ ਇਸ ਨਾਲ ਜਿੱਥੇ ਲੋਕਾਂ ਵਿੱਚ ਵੱਡਾ ਵਿਰੋਧ ਪੈਦਾ ਹੁੰਦਾ ਹੈ ਉਥੇ ਦੇਸ਼ ਦਾ ਉਜਲਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਗਲਤ ਮੈਸੇਜ ਜਾਂਦਾ ਹੈ ਜਿਸ ਨੀਤੀ ਨੂੰ ਸਰਕਾਰ ਤੁਰੰਤ ਬਦਲੀ ਕਰੇ ਤਾਂ ਕਿ ਹਰ ਚੁਣੇ ਹੋਏ ਨੁਮਾਇੰਦੇ ਨੂੰ ਸਸਨ ਵਿੱਚ ਬੋਲਣ ਦਾ ਮੌਕਾ ਮਿਲ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਲੱਥ ਤੋਂ ਕਾਂਗਰਸੀ ਵਿਧਾਇਕ ਤੇ ਸਰਕਾਰ ਵਿਰੋਧੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸਦਨ ਵਿੱਚ ਸਪੀਕਰ ਵੱਲੋਂ ਬੋਲਣ ਦਾ ਸਮਾਂ ਨਾ ਦੇਣ ਦੀ ਨਿੰਦਾ ਅਤੇ ਭਵਿੱਖ ਵਿੱਚ ਹਰ ਚੁਣੇ ਹੋਏ ਨੁਮਾਇੰਦੇ ਨੂੰ ਬਿਨਾਂ ਪੱਖਪਾਤ ਬੋਲਣ ਦਾ ਮੌਕਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਦਨ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਚੁਣੇ ਹੋਏ ਵਿਧਾਇਕ ਸ੍ਰ ਸੁਖਪਾਲ ਸਿੰਘ ਖਹਿਰਾ ਨੂੰ ਉਸ ਵਕਤ ਬੋਲਣ ਦਾ ਮੌਕਾ ਨਹੀਂ ਦਿੱਤਾ,ਜਦੋਂ ਉਹ ਦੇਸ਼ ਦੇ ਅੰਨਦਾਤਾ ਕਿਸਾਨ ਅਤੇ ਦੇਸ਼ ਦੀਆਂ ਸਰਹੱਦਾਂ ਦੇ ਰਾਖੇ ਫ਼ੌਜੀ ਕਰਨਲ ਬਾਠ ਤੇ ਉਨ੍ਹਾਂ ਦੇ ਬੇਟੇ ਦੀ ਪਟਿਆਲਾ ਵਿਖੇ 13/14 ਰਾਤ ਨੂੰ ਪੁਲਿਸ ਵੱਲੋਂ ਕੀਤੀ ਕੁੱਟਮਾਰ ਸਬੰਧੀ ਸਰਕਾਰ ਅੱਗੇ ਗੱਲਬਾਤ ਰੱਖਣੀ ਚਾਹੁੰਦੇ ਸਨ, ਭਾਈ ਖਾਲਸਾ ਨੇ ਦੱਸਿਆ ਭਾਰਤੀ ਸੰਵਿਧਾਨ ਅਨੁਸਾਰ ਸਦਨ ਦੀ ਪੈਰਵਾਈ ਚਲਾਉਣ ਵਾਲੇ ਸਪੀਕਰ ਨੂੰ ਸਸਨ ਵਿੱਚ ਹਾਜ਼ਰ ਸਾਰੇ ਵਿਧਾਇਕਾਂ ਨੂੰ ਅਜ਼ਾਦੀ ਨਾਲ ਬੋਲਣ ਦਾ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਵਿਚ ਚੰਗਾ ਮੈਸੇਜ ਦਿੱਤਾ ਜਾ ਸਕੇ, ਭਾਈ ਖਾਲਸਾ ਨੇ ਦੱਸਿਆ ਸ੍ਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਮੈਂ ਸਪੀਕਰ ਸਾਹਿਬ ਦੀਆਂ ਮਿੰਨਤਾਂ ਕਰ ਕਰ ਇੱਕ ਸਾਲ ਤੋਂ ਬੇਨਤੀ ਕਰਦਾ ਆ ਰਿਹਾ ਹਾਂ,ਮੈਨੂੰ ਬੋਲਣ ਦਾ ਮੌਕਾ ਦਿਉਂ,ਪਰ ਸਰਕਾਰ ਦੇ ਪੱਖਪਾਤੀ ਸਪੀਕਰ ਨੇ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ,ਜਿਸ ਦੇ ਵੱਡੇ ਦੋਸ਼ ਵਜੋਂ ਸਰਕਾਰ ਵਿਰੋਧੀ ਧਿਰ ਦੇ ਸਾਰੇ ਕਾਂਗਰਸੀ ਵਧਾਇਕ ਆਗੂਆਂ ਨੇ ਸਿਰਫ ਨਿਧੜਕ ਐਮ ਐਲ ਏ ਸ੍ਰ ਗੁਰਜੀਤ ਸਿੰਘ ਰਾਣਾ ਨੂੰ ਛੱਡ ਕੇ ਸਾਰੇ ਵਿਧਾਇਕਾਂ ਵੱਲੋਂ ਸਦਨ ਦੀ ਕਾਰਵਾਈ ਤੋਂ ਵਾਕ ਆਊਟ ਕਰ ਦਿੱਤਾ ਗਿਆ,ਸਰਕਾਰ ਦੀ ਇਸ ਕਾਰਵਾਈ ਦੀ ਪੰਜਾਬ ਦੇ ਲੋਕਾਂ ਵੱਲੋਂ ਜਿਥੇ ਨਿੰਦਾ ਕੀਤੀ ਜਾ ਰਹੀ ਹੈ ਉਥੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਸਪੀਕਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਗ਼ਲਤ ਮੈਸੇਜ ਜਾਵੇ,ਭਾਈ ਖਾਲਸਾ ਨੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਪੀਕਰ ਸਾਹਿਬ ਵੱਲੋਂ ਚੁਣੇ ਹੋਏ ਵਿਧਾਇਕ ਨੂੰ ਸਦਨ’ਚ ਬੋਲਣ ਦੀ ਆਗਿਆ ਨਾਂ ਦੇਣ ਵਾਲੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਹਰ ਚੁਣੇ ਹੋਏ ਵਿਧਾਇਕ ਨੂੰ ਬਿਨਾਂ ਪੱਖਪਾਤ ਦੇ ਸਦਨ’ਚ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਨਾ ਬੋਲਣ ਦੇਣ ਵਾਲੀ ਨੀਤੀ ਛੱਡਣੀ ਚਾਹੀਦੀ ਹੈ ਤਾਂ ਕਿ ਦੇਸ਼ ਦਾ ਉਜਲਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਗਲਤ ਮੈਸੇਜ ਨਾ ਜਾਵੇ,ਜੋਂ ਹੁਣ ਵਾਲੀ ਆਪ ਸਰਕਾਰ ਦੇ ਸੰਸਦੀ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਕਰ ਵਿਖਾਇਆ ?,ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫ਼ੌਜੀ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜ਼ਰ ।


