ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)- ਬਾਦਲਕੇ ਖ਼ਬਰਦਾਰ?ਜੇ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਵਾਲੇ ਹਾਲਾਤ ਬਣ ਸਕਦੇ ਹਨ ਅਤੇ ਲੋਕਾਂ ਨੂੰ ਬਾਦਲਾਂ ਵਿਰੁੱਧ ਸੜਕਾਂ ਤੇ ਉੱਤਰ ਆਉਣ ਲਈ ਮਜਬੂਰ ਹੋਣਾ ਪਵੇਗਾ,ਇਸ ਕਰਕੇ ਬਾਦਲਾ ਦੇ ਘੜੰਮ ਚੌਧਰੀ ਡਾਕਟਰ ਚੀਮਾ, ਭੂੰਦੜ ਤੇ ਹੋਰ ਸੁਖਬੀਰ ਸਿਓ ਨੂੰ ਮੁੜ ਤੋਂ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਖਾਤਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਗੀ ਤੇ ਜਥੇਦਾਰਾਂ ਨੂੰ ਹਟਾਉਣ ਵਾਲੀ ਪੰਥ (ਦੋਖੀ ਵਿੱਢੀ ਨੀਤੀ) ਦਾ ਅੰਤ ਕਰ ਦੇਣ ਨਹੀਂ?ਤਾਂ ਸੁਖਬੀਰ ਬਾਦਲ ਨੂੰ ਬਾਹਰਲੇ ਮੁਲਕਾਂ ਵਿੱਚ ਸ਼ਰਨ ਲੈਣੀ ਪੈ ਸਕਦੀ ਹੈ ਕਿਉਂਕਿ ਹੁਣ ਸਿੱਖ ਕੌਮ ਨੇ ਆਪਣਾ ਪੱਕਾ ਮਨ ਬਣਾ ਲਿਆ ਹੈ ਕਿ ਅਕਾਲ ਤਖਤ ਸਾਹਿਬ ਦੇ ਬਾਗੀਆਂ ਤੇ ਅਕਾਲ ਤਖ਼ਤ ਦੇ ਸਰਵਉੱਚ ਆਹੁਦੇ ਤੇ ਬਿਰਾਜਮਾਨ ਜਥੇਦਾਰ ਸਾਹਿਬਾਨਾ ਦੀ ਕਿਰਦਾਰਕੁਸ਼ੀ ਕਰਕੇ ਹਟਾਉਣ ਵਾਲੇ ਬਾਦਲਕਿਆਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਅਤੇ ਅਕਾਲ ਤਖ਼ਤ ਦੀ ਮਹਾਨਤਾ,ਸਰਵਉੱਚਤਾ ਪ੍ਰੰਪਰਾ ਮਰਯਾਦਾ ਨੂੰ ਹਰ ਹੀਲੇ ਤੇ ਹਰ ਯਤਨਾਂ ਰਾਹੀਂ ਕਾਇਮ ਰੱਖਿਆ ਜਾਵੇਗਾ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੱਲ੍ਹ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸਾਹਿਬ ਵੱਲੋਂ ਬਾਦਲਕਿਆਂ ਨੂੰ ਦੋ ਦਸੰਬਰ ਵਾਲੇ ਹੁਕਮਾਂ ਅਨੁਸਾਰ ਅਕਾਲੀ ਦਲ ਭਰਤੀ ਸੱਤ ਮੈਂਬਰੀ ਬਣਾਈ ਕਮੇਟੀ ਰਾਹੀਂ ਕਰਵਾਉਣੀ ਪਵੇਗੀ ਵਾਲੇ ਬਿਆਨ ਦੀ ਪੁਰਜ਼ੋਰ ਸ਼ਬਦਾਂ’ਚ ਸ਼ਲਾਘਾ,ਅਤੇ ਬਾਦਲਕਿਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਛੇਕਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਰਘਬੀਰ ਸਿੰਘ ਜੀ ਨੇ ਬੱਬਰ ਸ਼ੇਰ ਵਾਂਗ ਗਰਜਦਿਆਂ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਬਣਾਈ 7 ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਨਵੀ ਭਰਤ ਕਰੇਗੀ,ਉਨ੍ਹਾਂ ਇਹ ਵੀ ਦੱਸਿਆ 7 ਮੈਂਬਰੀ ਕਮੇਟੀ ਵਿੱਚੋ ਸਿਰਫ ਧਾਮੀ ਦਾ ਅਸਤੀਫਾ ਹੀ ਮੈਨੂੰ ਮਿਲਿਆ ਹੈ,ਪਰ ਪ੍ਰੋ ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫ਼ਾ ਨਹੀਂ ਮਿਲਿਆ, ਭਾਈ ਖਾਲਸਾ ਨੇ ਦੱਸਿਆ ਉਨ੍ਹਾਂ ਇਹ ਵੀ ਕਿਹਾ ਕਿ ਅਗਰ ਉਸ ਕਮੇਟੀ ਦੇ ਪੰਜ ਮੈਂਬਰ ਹੀ ਬਚੇ ਹਨ ਤਾਂ ਨੋ ਪਰੋਬਲਮ ਇਹਨਾਂ ਹਲਾਤਾਂ ਵਿੱਚ ਉਹਨਾਂ ਵਿੱਚੋ ਹੀ ਕਿਸੇ ਨੂੰ ਅਗਵਾਈ ਕਰਨੀ ਪਵੇਗੀ ਪਰ ਭਰਤੀ ਉਹ ਕਮੇਟੀ ਹੀ ਕਰੇਗੀ, ਭਾਈ ਖਾਲਸਾ ਨੇ ਦੱਸਿਆ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਅਕਾਲੀ ਦਲ ਬਾਦਲ ਤਾ ਆਪਣੀ ਕਮੇਟੀ ਰਾਹੀਂ 65 ਲੱਖ ਦੀ ਭਰਤੀ ਕਰੀ ਬੈਠਾ ਹੈ ਅਤੇ ਤੁਹਾਨੂੰ (ਜਥੇਦਾਰ ਸਾਹਿਬ) ਨੂੰ ਆਹੁਦੇ ਤੋਂ ਹਟਾਉਣ ਦੀਆਂ ਗੱਲ੍ਹਾਂ ਵੀ ਜ਼ੋਰ ਫੜ ਚੁੱਕੀਆਂ ਹਨ, ਤਾਂ ਇਸ ਦੇ ਜ਼ੁਬਾਨ’ਚ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਸ਼ੇਰ ਵਾਗ ਗਰਜਦਿਆਂ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਭਰਤੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਕਮੇਟੀ ਹੀ ਕਰੇਗੀ ਅਤੇ ਬਾਕੀ ਰਹੀ ਗੱਲ ਮੈਨੂੰ ਹਟਾਉਣ ਵਾਲੀ ਮੈ ਆਪਣੇ ਬੈਂਗ’ਚ ਕੱਪੜੇ ਪਾਈ ਬੈਠਾ ਹਾਂ, ਭਾਈ ਖਾਲਸਾ ਨੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਦੀ ਸਕਾਇਤ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਬੱਸ ਕੁਝ ਦਿਨਾਂ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ’ਚ ਇਸ ਸਬੰਧੀ ਅਕਾਲ ਤਖ਼ਤ ਤੋਂ ਫੈਸਲਾ ਸੁਣਾਇਆ ਜਾਵੇਗਾ , ਭਾਈ ਖਾਲਸਾ ਨੇ ਦੱਸਿਆ ਗਿਆਨੀ ਰਘਬੀਰ ਸਿੰਘ ਜੀ ਦੇ ਪੰਥਕ ਜਜਬਾਤਾਂ ਤੇ ਬਹਾਦਰੀ ਤੋਂ ਸਾਫ ਤੇ ਸਪਸ਼ਟ ਨਜ਼ਰ ਆਉਂਦਾ ਹੈ ਕਿ ਜਥੇਦਾਰ ਸਾਹਿਬ ਭਵਿੱਖ’ਚ ਬਾਦਲਕਿਆਂ ਨੂੰ ਬਖ਼ਸ਼ਣ ਦੇ ਰੌਅ’ਚ ਨਹੀਂ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਅਕਾਲੀ ਫੂਲਾ ਸਿੰਘ ਵਰਗਾ ਨਵਾਂ ਇਤਿਹਾਸ ਸਿਰਜ ਸਕਦੇ ਹਨ ਜਿਸ ਦੀ ਸਮੇਂ ਅਤੇ ਲੋਕਾਂ ਨੂੰ ਲੋੜ ਹੈ,ਭਾਈ ਖਾਲਸਾ ਨੇ ਕਿਹਾ ਜਿਸ ਤਰ੍ਹਾਂ ਜਥੇਦਾਰ ਸਾਹਿਬ ਹੁਣ ਤਖ਼ਤ ਵਿਰੋਧੀ ਹੁਕਮਾਂ ਦੀ ਉਲੰਘਣਾ ਕਰਕੇ ਬਾਦਲਕਿਆਂ ਦੀ ਕੀਤੀ ਭਰਤੀ ਰੱਦ ਕਰਵਾ ਕੇ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਰਾਹੀਂ ਹੀ ਭਰਤੀ ਕਰਵਾਉਣ ਤੇ ਤੁਲੇ ਹੋਏ ਹਨ ਤਾਂ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ ਅਤੇ ਬਾਦਲਕੇ ਸਿੱਖੀ ਦੀ ਸਰਗਰਮ ਸਿਆਸਤ ਤੋਂ ਪੂਰੀ ਤਰ੍ਹਾਂ ਖਾਲੀ ਹੋ ਸਕਦੇ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਬਾਦਲਾਂ ਤੋਂ ਸਦਾ ਸਦਾ ਲਈ ਖੁਸ਼ ਸਕਦੀ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਕਿ ਉਹ ਬਾਦਲਾਂ ਦੇ ਤਖਤ ਵਿਰੋਧੀ ਰਵੱਈਏ ਨੂੰ ਰੱਖ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ’ਚ ਅਕਾਲ ਤਖ਼ਤ ਸਾਹਿਬ ਤੋਂ ਬਾਦਲਕਿਆਂ ਨੂੰ ਸਿੱਖ ਪੰਥ’ਚ ਛੇਕਣ ਦੀ ਕਾਰਵਾਈ ਕਰਨ ਕਰਕੇ ਅਕਾਲੀ ਫੂਲਾ ਸਿੰਘ ਦੇ ਇਤਿਹਾਸ ਨੂੰ ਉਜਾਗਰ ਕਰਨ ਦੀ ਲੋੜ ਤੇ ਜ਼ੋਰ ਦੇਣ। ਇਸ ਮੌਕੇ ਭਾਈ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਇੰਦਰਜੀਤ ਸਿੰਘ ਤੇ ਭਾਈ ਜਸਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ।


