ਆਪਣੀਆਂ ਮੰਗਾਂ ਖ਼ਾਤਿਰ ਮਰਨਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾਉਣਾ ਸੰਵਿਧਾਨ ਤੇ ਲੋਕਤੰਤਰ ਵਿਰੋਧੀ ਨੀਤੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)– ਕੰਪਿਊਟਰ ਅਧਿਆਪਕ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਧਰਨਾ ਮਾਰੀ ਬੈਠੇ ਹਨ ਅਤੇ ਸਰਕਾਰ ਮੀਟਿੰਗ ਕਰਨ ਤੋਂ ਬਾਅਦ ਭਰੋਸਾ ਦੇ ਦਿੰਦੀ ਹੈ ਜਿਸ ਦੇ ਵੱਡੇ ਰੋਸ ਵਜੋਂ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਮਰਨ ਵਰਤ ਤੇ ਬੈਠ ਗਏ,12 ਦਿੱਨਾ ਤੋਂ ਮਰਨ ਵਰਤ ਬੈਠੇ ਜੋਨੀ ਸਿੰਗਲਾ ਨੂੰ ਰਾਤ ਗਿਆਰਾਂ ਵਜੇ ਪੁਲਸ ਵੱਡੀ ਫੋਰਸ ਰਾਹੀਂ ਚੁੱਕ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲੈ ਗਈ ਤੇ ਕਈ ਅਧਿਆਪਕਾ ਨੂੰ ਆਪਣੀ ਰਿਹਾਸਤ ਲੈ ਲਿਆ ਤੇ ਬਾਹਦ ਵਿਚ ਛੱਡ ਦਿੱਤਾ ਗਿਆ,ਰਹਾਇਤਪਰ ਉਹ ਆਪਣੇ ਮਰਨ ਵਰਤ ਤੇ ਕਾਇਮ ਹਨ, ਦੂਜੇ ਪਾਸੇ ਕੰਪਿਊਟਰ ਅਧਿਆਪਕਾਂ ਵੱਲੋਂ ਮਰਨ ਵਰਤ ਨੂੰ ਜਾਰੀ ਰੱਖਣ ਤਹਿਤ ਕਾਮਰੇਡ ਰਣਜੀਤ ਸਿੰਘ ਨੇ ਜੌਨੀ ਦੀ ਥਾਂ ਮਰਨ ਤੇ ਬੈਠ ਕੇ ਲੈ ਲਈ ਹੈ ਅਤੇ ਅਧਿਆਪਕਾਂ ਵੱਲੋਂ ਕੱਲ ਨੂੰ ਇਸ ਰੋਸ ਵਜੋਂ ਸਿਖਿਆ ਮੰਤਰੀ ਦੀ ਰਿਹਾਇਸ਼ ਤੇ ਸਿਆਪਾ ਕੀਤਾ ਜਾਵੇਗਾ, ਇਸ ਸਾਰੇ ਘਟਨਾਕ੍ਰਮ ਦੀ ਲੋਕਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਇਨ੍ਹਾਂ ਕੰਮਪਿਊਟਰ ਅਧਿਕਾਰੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ ਤਾਂ ਕਿ ਉਹ ਆਪਣੇ ਘਰਾਂ ਨੂੰ ਪਰਤ ਸਕਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੰਪਿਊਟਰ ਅਧਿਆਪਕਾਂ ਨੂੰ ਰਾਤ ਨੂੰ ਪੁਲਸ ਵੱਲੋਂ ਚੁੱਕ ਕੇ ਮਰਨ ਵਰਨ ਨੂੰ ਫੇਲ ਕਰਨ ਵਾਲੀ ਚਾਲ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਸਰਕਾਰ ਤੋਂ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

 ਭਾਈ ਖਾਲਸਾ ਨੇ ਦੋਸ਼ ਲਾਇਆ ਪੰਜਾਬ ਸਰਕਾਰ ਮਰਨ ਵਰਤ ਤੇ ਬੈਠੇ ਲੋਕਾਂ ਨਾਲ ਦੋਹਰਾ ਵਿਵਹਾਰ ਕਰ ਰਹੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਚੁੱਕਣ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕਰ ਰਹੀ ਤੇ ਦੂਜੇ ਪਾਸੇ ਚਾਰ ਮਹੀਨੇ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਕੋਠੀ ਅੱਗੇ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਨੂੰ ਗੈਰ ਕਾਨੂੰਨੀ ਢੰਗ ਜਬਰੀ ਚੁੱਕ ਕੇ ਪਟਿਆਲਾ ਹਸਪਤਾਲ ਵਿੱਚ ਭਰਤੀ ਕਰਵਾ ਆਈ ਹੈ ਜੋਂ ਕੇ ਚਿੱਟੇ ਦਿਨ ਕੰਪਿਊਟਰ ਅਧਿਆਪਕਾਂ ਨਾਲ ਬੇਇਨਸਾਫ਼ੀ ਹੈ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਰਨ ਵਰਤ ਦੇ ਖਿਲਾਫ ਹੈ ਕਿਉਂਕਿ ਇਹ ਰੱਬ ਤੇ ਸਿੱਖੀ ਪ੍ਰੰਪਰਾ ਵਿਰੋਧੀ ਵਰਤਾਰਾ ਹੈ ਪਰ ਸ਼ਾਂਤ ਮਈ ਢੰਗ ਨਾਲ ਆਪਣੇ ਹੱਕਾਂ ਜਾ ਮੰਗਾਂ ਲਈ ਸੰਵਿਧਾਨ ਅਨੁਸਾਰ ਭੁੱਖ ਹੜਤਾਲ ਜਾ ਮਰਨ ਵਰਤ ਰਾਹੀਂ ਵਿਖਾਵਾ ਕਰਨਾ ਤਾਂ ਲੋਕਤੰਤਰ ਹੱਕ ਹੈ ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਪਣੀਆਂ ਮੰਗਾਂ ਲਈ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਨੂੰ ਰਾਤ ਦੇ ਜ਼ਬਰੀ ਚੁੱਕ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਉਣ ਤੇ ਹੋਰਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਕੰਪਿਊਟਰ ਅਧਿਆਪਕਾ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *