ਪੰਜਾਬ ਇਲੈਕਸ਼ਨ ਕੁਇਜ਼-2025 ਲਈ ਆਨ-ਲਾਈਨ ਰਸ਼ਿਟਰੇਸ਼ਨ ਸ਼ੁਰੂ-ਡੀ.ਸੀ ਉਮਾ ਸ਼ੰਕਰ ਗੁਪਤਾ

ਗੁਰਦਾਸਪੁਰ

ਜੇਤੂ ਪ੍ਰਤੀਯੋਗੀਆਂ ਨੂੰ ਮਿਲਣਗੇ ਆਕਰਸ਼ਕ ਇਨਾਮ

ਗੁਰਦਾਸਪੁਰ, 4 ਜਨਵਰੀ ( ਸਰਬਜੀਤ ਸਿੰਘ ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਸ਼ਟਰੀ ਵੋਟਰ ਦਿਵਸ ਸਬੰਧੀ ਪੰਜਾਬ ਇਲੈਕਸ਼ਨ ਕੁਇਜ਼-2025 ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਵੋਟਰਾਂ ਦੀ ਸ਼ਮੂਲੀਅਤ, ਸਿੱਖਿਅਤ ਕਰਨਾ ਅਤੇ ਜਾਗਰੂਕਤਾ ਪੈਦਾ ਕਰਨਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਇਲੈਕਸ਼ਨ ਕੁਇਜ਼-2025 ਦੀ ਆਨ ਲਾਈਨ ਰਜਿਸਟਰੇਸ਼ਨ 28 ਦਸੰਬਰ 2024 ਨੂੰ ਸ਼ੁਰੂ ਹੋ ਗਈ ਹੈ ਜੋ 17 ਜਨਵਰੀ 2025 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਆਪਣਾ ਅਧਾਰ ਕਾਰਡ, ਵੋਟਰ ਕਾਰਡ ਅਤੇ ਸਕੂਲ, ਕਾਲਜ ਦਾ ਸ਼ਨਾਖਤੀ ਕਾਰਡ ਰਜਿਸ਼ਟਰੇਸ਼ਨ ਸਮੇਂ ਅਪਲੋਡ ਕਰਨਾ ਹੋਵੇਗਾ। ਪੰਜਾਬ ਇਲੈਕਸ਼ਨ ਕੁਇਜ਼-2025 ਲਈ ਆਨ ਲਾਈਨ ਰਜਿਸਟਰੇਸ਼ਨ ਵੈੱਬ-ਸਾਈਟ www.punjab.indiastatquiz.com ਉੱਪਰ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਮੁਕਾਬਲੇ ਸਬੰਧੀ ਹੋਰ ਜਾਣਕਾਰੀ ਵੀ ਇਸ ਵੈੱਬਸਾਈਟ ਉੱਪਰ ਦਿੱਤੀ ਗਈ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਰਾਜ ਪੱਧਰੀ ਆਨ ਲਾਈਨ ਮੁਕਾਬਲਾ 19 ਜਨਵਰੀ 2025 ਨੂੰ ਹੋਵੇਗਾ ਜਦਕਿ 23 ਜ਼ਿਲ੍ਹਿਆਂ ਦਾ ਆਫ਼ ਲਾਈਨ ਮੁਕਾਬਲਾ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਇਲੈਕਸ਼ਨ ਕੁਇਜ਼-2025 ਦੇ ਰਾਜ ਪੱਧਰ `ਤੇ ਪਹਿਲੇ ਸਥਾਨ `ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਵਿੰਡੋ ਲੈਪਟਾਪ, ਦੂਜੇ ਨੰਬਰ `ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਐਂਡਰਾਇਡ ਟੈਬਲੈੱਟ ਅਤੇ ਤੀਸਰੇ ਸਥਾਨ `ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਸਮਾਰਟ ਵਾਚ ਇਨਾਮ ਵਜੋਂ ਦਿੱਤੀ ਜਾਵੇਗੀ।

Leave a Reply

Your email address will not be published. Required fields are marked *