ਗੁਰਦਾਸਪੁਰ, 31 ਅਕਤੂਬਰ (ਸਰਬਜੀਤ ਸਿੰਘ)– ਰਮਨ ਬਹਿਲ, ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਅੱਜ ਸਵੇਰੇ ਪੁਲਸ ਚੌਕਾਂ ਅਤੇ ਨਾਕਿਆਂ ‘ਤੇ ਡਿਊਟੀ ਦੇਣ ਵਾਲੇ ਪੁਲਸ ਵਾਲਿਆਂ ਨੂੰ ਮਿਲ ਕੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ ਰਾਣਾ, ਬਲਾਕ ਪ੍ਰਧਾਨ ਅਤੇ ਪਿੰਕੂ ਸ਼ੇਰ ਗਿੱਲ, ਸਰਪੰਚ ਬੱਬਰੀ ਵੀ ਮੌਜੂਦ ਸਨ। ਰਮਨ ਬਹਿਲ, ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਕਾਹਨੂੰਵਾਨ,ਹਨੂੰਮਾਨ ਅਤੇ ਡਾਕਖਾਨਾ ਚੌਂਕ ਸਮੇਤ ਸ਼ਹਿਰ ਵਿਚ ਲੱਗੇ ਨਾਕਿਆਂ ਤੇ ਡਿਊਟੀ ਦੇ ਰਹੇ ਪੁਲਿਸ ਕਰਮਚਾਰੀਆਂ ਨੂੰ ਮਿਲਕੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਚੇਅਰਮੈਨ,ਰਮਨ ਬਹਿਲ ਨੇ ਪੁਲਿਸ ਕਰਮਚਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਉਹ ਦਿਨ ਰਾਤ, ਆਪਣੇ ਪਰਿਵਾਰਾਂ ਤੋਂ ਦੂਰ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਵੀ 24 ਘੰਟੇ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਉਨ੍ਹਾਂ ਕਿ ਸੁਰੱਖਿਆ ਕਰਮਚਾਰੀ ਆਪਣੀ ਡਿਊਟੀ ਪਹਿਲ ਦੇ, ਆਧਾਰ ਤੇ ਕਰਦੇ ਹਨ ਜਿਨ੍ਹਾਂ ਸਦਕਾ ਹੀ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ, ਹਰ ਦਿਨ ਤਿਉਹਾਰ ਮਨਾਉਂਦੇ ਹਨ।