ਦਿਵਾਲੀ ਮੌਕੇ ਕਿਸਾਨਾ ਦੇ ਮੰਡੀ ‘ਚ ਪਏ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਦੋਵਾਂ ਸਰਕਾਰਾਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੀ ਨੀਤੀ ਵੀ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)– ਦੀਵਾਲੀ ਦਾ ਤਿਉਹਾਰ ਦੇਸ਼ ਦੇ ਹਰ ਨਾਗਰਿਕ ਲਈ ਆਪਣੇ ਪਰਿਵਾਰਾਂ ‘ਚ ਬੈਠ ਕੇ ਖੁਸ਼ੀਆਂ ਨਾਲ ਮੁਨਾਉਣਾ ਬਹੁਤ ਹੀ ਜ਼ਰੂਰੀ ਤੇ ਸ਼ੁੱਭ ਸਮਝਿਆ ਜਾਂਦਾ ਹੈ ਅਤੇ ਇਸ ਮੌਕੇ ਤੇ ਹਰ ਸਰਕਾਰੀ ਨੌਕਰੀਆਂ ਵਾਲੇ ਛੁੱਟੀ ਲੈ ਕੇ ਦੀਵਾਲੀ ਦੇ ਤਿਉਹਾਰ ਨੂੰ ਆਪਣੇ ਘਰ ਵਿੱਚ ਬੈਠ ਕੇ ਮਨਾਉਣ ਨੂੰ ਹਮੇਸ਼ਾ ਲੋਚਦੇ ਹਨ। ਇਸ ਮੌਕੇ ਤੇ ਮੁੱਖ ਮੰਤਰੀ ਸਾਹਿਬ ਜੀ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਤੇ ਕੁਝ ਭੱਤੇ ‘ਚ ਵਾਧਾ ਕਰਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ,ਪਰ ਦੂਜੇ ਪਾਸੇ ਦੇਸ਼ ਦੇ ਅੰਨ ਦਾਤਾ ਪੰਜਾਬ ਦੇ ਕਿਸਾਨਾਂ ਦਾ ਮਿਹਨਤਾਂ ਨਾਲ ਪਾਲਿਆ ਝੋਨਾ ਦੋਹਾਂ ਸਰਕਾਰਾਂ ਦੀ ਰਾਜਨੀਤੀ ਕਾਰਨ ਪਿਛਲੇ ਦੋ ਹਫ਼ਤਿਆਂ ਤੋਂ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਰੁਲ ਰਿਹਾ ਹੈ ਤੇ ਕਿਸਾਨ ਜਿਥੇ ਦੀਵਾਲੀ ਦੇ ਤਿਉਹਾਰ ਨੂੰ ਘਰਾਂ ਤੋਂ ਬਾਹਰ ਮੰਡੀਆਂ’ਚ ਮਨਾਉਣ ਲਈ ਮਜਬੂਰ ਹੈ, ਉਥੇ ਸਰਕਾਰਾਂ ਦੀ ਇਸ ਨਲਾਇਕੀ ਵਾਲੀ ਗੰਦੀ ਸਿਆਸਤ ਦਾ ਵਿਰੋਧ ਕਰਨ ਅਤੇ ਜਲਦੀ ਲਿਫਟਿੰਗ ਕਰਨ ਦੀ ਮੰਗ ਨੂੰ ਲੈਕੇ ਸੜਕਾਂ ਦੇ ਕਿਨਾਰਿਆਂ ਤੇ ਰੋਸ ਪ੍ਰਦਰਸ਼ਨ’ਚ ਡਟੇ ਕਿਸਾਨ ਹੁਣ ਦੀਵਾਲੀ ਦਾ ਖੁਸ਼ੀਆਂ ਭਰਿਆ ਤਿਉਹਾਰ ਸੜਕਾਂ ਤੇ ਹੀ ਮਨਾਉਣ ਲਈ ਮਜਬੂਰ ਅਤੇ ਤੀਜੇ ਪਾਸੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਰੋਸ ਪ੍ਰਦਰਸ਼ਨ’ਚ ਡਟੇ ਕਿਸਾਨ ਬਾਰਡਰਾ ਤੇ ਹੀ ਦਿਵਾਲੀ ਦਾ ਤਿਉਹਾਰ ਮਨਾਉਣ ਲਈ ਮਜਬੂਰ ਹਨ ਅਤੇ ਇਸ ਮੁੱਦੇ ਤੇ ਦੋਹਾਂ ਸਰਕਾਰਾਂ ਦੇ ਨਾਲ-ਨਾਲ ਵਿਰੋਧੀ ਵੀ ਇਸ ਮੁੱਦੇ ਤੇ ਨੀਤੀ ਖੇਡ ਕੇ ਕਿਸਾਨਾਂ ਨਾਲ ਮਜ਼ਾਕ ਕਰ ਰਹੇ ਹਨ,ਕਿਉਂਕਿ ਸਿਆਸਤ ਦਾਨਾ ਨੂੰ ਕਿਸੇ ਦੇ ਨੁਕਸਾਨ ਨਾਲ਼ ਕੋਈ ਮਤਲਬ ਨਹੀਂ? ਉਨ੍ਹਾਂ ਤਾਂ ਆਪਣੇ ਫਾਇਦੇ ਵੱਲ ਧਿਆਨ ਰੱਖਣਾ ਹੁੰਦਾ ਹੈ, ਇਸੇ ਕਰਕੇ ਸਰਕਾਰਾਂ ਦੀ ਨਲਾਇਕੀ ਵਾਲੀ ਰਾਜਨੀਤੀ ਕਾਰਨ ਕਿਸਾਨਾਂ ਨੂੰ ਦੀਵਾਲੀ ਦਾ ਤਿਉਹਾਰ ਘਰਾਂ ਤੋਂ ਬਾਹਰ ਮੰਡੀਆਂ ਅਤੇ ਸੜਕਾਂ ਦੇ ਕਿਨਾਰੇ ਤੇ ਮਨਾਉਣ ਲਈ ਮਜਬੂਰ ਹੋਣਾ ਪਿਆ ਹੋਇਆ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੋਹਾਂ ਸਰਕਾਰਾਂ ਦੀ ਘਟੀਆਂ ਤੇ ਕਿਸਾਨ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਕਿਸਾਨਾ ਦਾ ਮੰਡੀਆਂ’ਚ ਰੁਲ ਰਿਹਾ ਝੋਨਾ ਜਲਦੀ ਤੋਂ ਜਲਦੀ ਚੁੱਕਿਆ ਜਾਵੇ, ਤਾਂ ਕਿ ਸੜਕਾਂ ਦੇ ਕਿਨਾਰਿਆਂ ਤੇ ਰੋਸ ਧਰਨੇ ਦੇ ਰਹੇ ਕਿਸਾਨਾਂ ਨੂੰ ਘਰਾਂ’ਚ ਆਉਣ ਦਾ ਮੌਕਾ ਮਿਲ ਸਕੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਦੋਹਾਂ ਸਰਕਾਰਾਂ ਦੀ ਕਿਸਾਨ ਵਿਰੋਧੀ ਨੀਤੀ ਦੀ ਨਿੰਦਾ ਅਤੇ ਮੰਡੀਆਂ’ਚ ਕਿਸਾਨਾਂ ਦੇ ਝੋਨੇ ਦੀ ਲਿਫਟਿੰਗ ਜਲਦੀ ਕਰਨ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਦੱਸਿਆ ਦੋ ਹਫ਼ਤਿਆਂ ਤੋਂ ਕਿਸਾਨਾਂ ਦਾ ਝੋਨਾ ਮੰਡੀਆਂ’ਚ ਰੁਲ ਰਿਹਾ ਹੈ ਤੇ ਕਿਸਾਨ ਆਪਣੇ ਝੋਨੇ ਦੀ ਖਰੀਦਦਾਰੀ ਨਾਂ ਹੋਣ ਕਰਕੇ ਮੰਡੀਆਂ ਵਿੱਚ ਸੌਣ ਲਈ ਮਜਬੂਰ ਹਨ ਅਤੇ ਬਾਕੀ ਕਿਸਾਨ ਦੋਹਾਂ ਸਰਕਾਰਾਂ ਦੀ ਗੰਦੀ ਸਿਆਸਤ ਕਰਕੇ ਪਹਿਲਾਂ ਹੀ ਸੜਕਾਂ ਰੋਕੀ ਬੈਠੇ ਸਨ, ਪਰ ਲੋਕਾਂ ਨੂੰ ਆ ਰਹੀਆਂ ਮੁਸਕਲਾਂ ਕਰਕੇ ਹੁਣ ਉਹ ਸੜਕਾਂ ਦੇ ਕਿਨਾਰੇ ਤੇ ਦੀਵਾਲੀ ਮਨਾਉਣ ਲਈ ਚੜ੍ਹਦੀ ਕਲਾ ਵਾਲੇ ਕਮਰਕਸੇ ਕਰੀਂ ਬੈਠੀਂ ਹੈ ਭਾਈ ਖਾਲਸਾ ਨੇ ਦੱਸਿਆ ਕੇਂਦਰ ਸਰਕਾਰ ਤਾਂ ਤਾਂ ਮੰਨ ਲਿਆ ਕਿ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਾਉਣ ਲਈ ਦਿੱਲੀ’ਚ ਰਾਏ ਮੋਰਚੇ ਦੀ ਕਿੜ ਕੱਢਣ ਰਹੀ ਹੈ ਪਰ ਪੰਜਾਬ ਸਰਕਾਰ ਕਿਸਾਨਾਂ ਨਾਲ ਕੇਹੜੀ ਕਿੜ ਕੱਢ ਰਹੀ ਹੈ ਜਾ ਆਪਣੇ ਫਾਇਦੇ ਲਈ ਹੀ ਕਿਸਾਨਾਂ ਦਾ ਝੋਨਾ ਮੰਡੀਆਂ’ਚ ਰੋਲਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਮੰਡੀਆਂ’ਚ ਸੌਂਣ ਲਈ ਦੀਵਾਲੀ ਤੋਹਫ਼ਾ ਦੇ ਸਰਕਾਰਾਂ ਵੱਲੋਂ ਦਿੱਤਾ ਜਾ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿਦੀ ਹੋਈ ਕਿਸਾਨਾਂ ਨਾਲ ਦੀਵਾਲੀ ਮੌਕੇ ਕੀਤੇ ਜਾ ਰਹੇ ਕਿਸਾਨ ਵਿਰੋਧੀ ਵਰਤਾਰਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਦਾ ਝੋਨਾ ਮੰਡੀਆਂ’ਚ ਜਲਦੀ ਚੁੱਕਿਆ ਜਾਵੇ ਤੇ ਸਹੀ ਰੇਟ ਤੇ ਉਸ ਦੀ ਖਰੀਦਦਾਰੀ ਕੀਤੀ ਜਾਵੇ ਤਾਂ ਕਿ ਆਪਣੀਆਂ ਮੰਗਾਂ ਕਰਕੇ ਸੜਕਾਂ’ਚ ਰੁਲ ਰਹੇ ਸਾਰੇ ਕਿਸਾਨਾਂ ਨੂੰ ਆਪਣੇ ਘਰਾਂ ਚ ਵਾਪਸ ਪਰਤਣ ਦਾ ਮੌਕਾ ਮਿਲ ਸਕੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਤੋਂ ਇਲਾਵਾ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਸਿੰਦਾ ਸਿੰਘ, ਭਾਈ ਪਿਰਥੀ ਸਿੰਘ, ਭਾਈ ਸੁਖਦੇਵ ਸਿੰਘ ਜਗਰਾਉਂ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ, ਭਾਈ ਬਲਕਾਰ ਸਿੰਘ ਦਾਰੇਵਾਲ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *