ਖੇਡਾਂ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ- ਡਿਪਟੀ ਡੀ.ਈ.ਓ. ਡਾ. ਅਨਿਲ ਸ਼ਰਮਾ
ਬਟਾਲਾ, ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ)–ਬੀਤੇ ਦਿਨੀ ਸ਼ੁਰੂ ਹੋਈਆਂ 2 ਰੋਜ਼ਾ ਬਲਾਕ ਕਾਦੀਆਂ 2 ਦੀਆਂ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਬੀ.ਪੀ.ਓ ਸ.ਪੋਹਲਾ ਸਿੰਘ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਸੰਪੰਨ ਹੋ ਗਈਆਂ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਡਾ. ਅਨਿਲ ਸ਼ਰਮਾਂ ਵੱਲੋਂ ਮੁੱਖ ਮਹਿਮਾਨ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਮੌਕੇ ਡਿਪਟੀ ਡੀ.ਈ.ਓ. ਡਾ. ਅਨਿਲ ਸ਼ਰਮਾ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਬਲਾਕ ਕਾਦੀਆਂ 2 ਦੇ ਅਧਿਆਪਕਾਂ ਵੱਲੋਂ ਅਨੁਸ਼ਾਸਨ ਨਾਲ ਕਰਵਾਈਆਂ ਬਲਾਕ ਪੱਧਰੀ ਖੇਡਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਦੌਰਾਨ ਬੀ.ਪੀ.ਈ.ਓ. ਕਾਦੀਆਂ 2 ਸ. ਪੋਹਲਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਕਾਦੀਆਂ 2 ਦੀਆ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਬਾਬਾ ਨਾਂਗਾ ਪਿੰਡ ਭੋਮਾ ਖੇਡ ਮੈਦਾਨ ਵਿਖੇ ਕਰਵਾਈਆਂ ਗਈਆਂ ਹਨ ਜਿਸ ਵਿੱਚ ਕਲੱਸਟਰ ਪੱਧਰ ਤੇ ਜੇਤੂ ਬੱਚਿਆਂ ਭਾਗ ਲਿਆ ਹੈ ਅਤੇ ਹੁਣ ਬਲਾਕ ਪੱਧਰ ਤੇ ਜੇਤੂ ਰਹੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰਨਗੇ। ਇਸ ਮੌਕੇ ਓਵਰਆਲ ਟਰਾਫੀ ਕਲੱਸਟਰ ਰੰਗੜ ਨੰਗਲ ਦੇ ਵਿਦਿਆਰਥੀਆਂ ਵੱਲੋਂ ਸਭ ਤੋ ਵੱਧ ਤਗ਼ਮੇ ਹਾਸਲ ਕਰਕੇ ਜਿੱਤੀ।ਇਸ ਮੌਕੇ ਸਮੂਹ ਸੀ.ਐੱਚ.ਟੀ. ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਪਰਮਾਰ, ਖੁਸ਼ਵੰਤ ਸਿੰਘ,ਹਰਦੀਪ ਸਿੰਘ,ਪਰਮਜੀਤ ਕੌਰ,ਅਮਰਿੰਦਰ ਕੌਰ,ਸਰਬਜੀਤ ਸਿੰਘ,ਵਿਨੋਦ ਸ਼ਰਮਾ,ਮੰਗਤ ਰਾਮ,ਅਜੇ ਪਾਲ,ਨਿਰਮਲ ਸਿੰਘ, ਗਗਨਦੀਪ ਸਿੰਘ,ਬਾਬਾ ਨਾਂਗਾ ਗੁਰਦੁਆਰੇ ਦੇ ਸੇਵਾਦਾਰ ਗੁਰਨਾਮ ਸਿੰਘ ਪਿੰਡ ਭੋਮਾ ਦੇ ਸਰਪੰਚ ਸ.ਜਗੀਰ ਸਿੰਘ,ਭੋਮਾ ਸਕੂਲ ਦੇ ਮੁੱਖ ਅਧਿਆਪਕ ਸ.ਨਰਿੰਦਰ ਸਿੰਘ,ਡੀ.ਪੀ.ਸਰਬਪ੍ਰੀਤ ਸਿੰਘ,ਐੱਚ.ਟੀ. ਜੋਬਨਜੀਤ ਕੌਰ,ਦਲਜੀਤ ਸਿੰਘ,ਪਰਮਿੰਦਰ ਸਿੰਘ,ਤਜਿੰਦਰ ਸਿੰਘ,ਜਗਰੂਪ ਕੌਰ,ਬਰਿੰਦਰ ਸਿੰਘ,ਗੁਰਨਾਮ ਸਿੰਘ,ਗੁਰਪ੍ਰੀਤ ਸਿੰਘ,ਅਮਨਦੀਪ ਸਿੰਘ,ਹਰਪ੍ਰੀਤ ਕੌਰ,ਗੁਰਸਿਮਰ ਸਿੰਘ,ਆਭਾ ਸ਼ਰਮਾ ਸਮੂਹ ਅਧਿਆਪਕ ਰਣਜੀਤ ਸਿੰਘ ਪੱਡਾ,ਭੁਪਿੰਦਰ ਸਿੰਘ,ਜਤਿੰਦਰ ਸਿੰਘ,ਰਾਜਿੰਦਰ ਸਿੰਘ,ਲਖਬੀਰ ਸਿੰਘ ਅਮੋਨੰਗਲ,ਗੁਰਪਿੰਦਰ ਕੌਰ,ਗੁਰਜੰਟ ਸਿੰਘ ਮੀਡੀਆ ਕੋਆਰਡੀਨੇਟਰ ,ਕਿਰਨਦੀਪ ਕੌਰ,ਗੁਰਮੁਖ ਸਿੰਘ,ਤਜਿੰਦਰ ਸਿੰਘ ਬਾਠ,ਜੁਗਰਾਜ ਸਿੰਘ,ਸੁਖਵੰਤ ਸਿੰਘ,ਰਣਜੀਤ ਸਿੰਘ ਭੋਮਾ,ਗੁਰਪ੍ਰੀਤ ਕੌਰ,ਅਮਨਦੀਪ ਕੌਰ,ਬਲਜੀਤ ਕੌਰ,ਬਲਵਿੰਦਰ ਕੌਰ,ਤਜਿੰਦਰ ਕੌਰ,ਰਵਿੰਦਰ ਕੌਰ,ਸਰਬਜੀਤ ਕੌਰ,ਦਵਿੰਦਰ ਕੌਰ,ਰਾਜਿੰਦਰ ਸਿੰਘ,ਹਰਪਿੰਦਰ ਸਿੰਘ,ਮਨਮੋਹਨ ਸਿੰਘ,ਸਤਬੀਰ ਸਿੰਘ,ਅੰਜੂ ਬਾਲਾ,ਸੈਲੀ,ਸਰਬਜੀਤ ਕੌਰ,ਦਲਜੀਤ ਸਿੰਘ,ਨਵਦੀਪ ਸਿੰਘ,ਗੁਰਮੇਲ ਸਿੰਘ,ਚਮਕੌਰ ਸਿੰਘ,ਮਹਿਤਾਬ ਸਿੰਘ,ਰਾਜਵਿੰਦਰ ਕੌਰ ,ਲਵਪ੍ਰੀਤ ਕੌਰ,ਇੰਦਰਜੀਤ ਸਿੰਘ,ਸਤਨਾਮ ਸਿੰਘ,ਅਵਤਾਰ ਸਿੰਘ,ਪਵਨ ਕੁਮਾਰ,ਰਾਜ ਕੁਮਾਰ,ਨਰੇਸ਼ ਕੁਮਾਰ, ਆਦਿ ਹਾਜ਼ਰ ਸਨ।