ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)— ਹਿਮਾਚਲ ਪ੍ਰਦੇਸ਼ ਦੇ ਮੰਡੀ ਤੋ ਭਾਜਪਾ ਦੀ ਕੰਗਣਾ ਰਣਾਉਤ ਐਮਪੀ ਹਮੇਸ਼ਾਂ ਵਿਵਾਦਿਤ ਬਿਆਨਾਂ ਰਾਹੀਂ ਹਾਈਲੈਟ ਹੋਕੇ ਮੁਆਫੀ ਮੰਗਣ ਦੀ ਆਦੀ ਬਣ ਚੁੱਕੀ ਹੈ ਅਤੇ ਹੁਣ ਉਸ ਨੇ ਰੱਦ ਹੋਏ ਤਿੰਨ ਖੇਤੀ ਕਾਨੂੰਨਾ ਨੂੰ ਫਿਰ ਤੋਂ ਲਾਗੂ ਕਰਨ ਵਾਲਾ ਵਿਵਾਦਿਤ ਬਿਆਨ ਦੇ ਕੇ ਦੇਸ਼ ‘ਚ ਹੜਕੰਪ ਮਚਾ ਦਿੱਤਾ ਹੈ, ਕਿਸਾਨਾਂ ਨੇ ਵੱਖ ਵੱਖ ਬਿਆਨਾਂ ਰਾਹੀਂ ਕੰਗਣ ਨੂੰ ਪਾਗਲ, ਮੂਰਖ ਸ਼ਬਦਾਂ ਨਾਲ ਬੁਰਾ ਭਲਾ ਬੋਲਿਆ ਜਦੋਂ ਕਿ ਹਾਈਕਮਾਂਡ ਭਾਜਪਾ ਆਗੂਆਂ ਨੇ ਕੰਗਣਾ ਦੇ ਇਸ ਬਿਆਨ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਹ ਬਿਆਨ ਕੰਗਣਾ ਦਾ ਨਿੱਜੀ ਹੋ ਸਕਦਾ ਹੈ ਅਤੇ ਹੁਣ ਕੰਗਣਾ ਨੇ ਇਸ ਬਿਆਨ ਨੂੰ ਵਾਪਸ ਲੈਂਦਿਆਂ ਬਿਆਨ ਤੋਂ ਦੁਖੀ ਲੋਕਾਂ ਤੋਂ ਮੁਆਫੀ ਮੰਗ ਲਈ ਹੈ ,ਅਜਿਹਾ ਬਿਆਨ ਕਿਸਾਨੀ ਤਿੰਨ ਬਿੱਲ ਰੱਦ ਕਰਾਉਣ ਵੇਲੇ ਹਰਿਆਣਾ ਦੇ ਬਾਰਡਰ ਤੇ ਭਾਜਪਾ ਮੁੱਖਮੰਤਰੀ ਖੱਟੜ ਨੇ ਕਿਸਾਨਾਂ ਨੂੰ ਮਾਰਨ ਕੁਟਣ ਵਾਲਿਆਂ ਤੇ ਕੋਈ ਵੀ ਕਾਨੂੰਨੀ ਨਾ ਕਰਨ ਵਾਲਾ ਵਿਵਾਦਿਤ ਬਿਆਨ ਦਿੱਤਾ ਸੀ ਅਤੇ ਬਾਅਦ ਵਿੱਚ ਵਿਰੋਧ ਹੋਣ ਤੇ ਮੁਆਫੀ ਮੰਗ ਲਈ ਸੀ , ਇਥੇ ਹੀ ਬੱਸ ਨਹੀਂ ਕੰਗਣਾ ਦਾ ਬਿਆਨ ਅਜੇ ਠੰਡਾ ਨਹੀਂ ਪਿਆ ਕਿ ਹਰਿਆਣਾ ਦੇ ਸਾਬਕਾ ਕਾਗਰਸੀ ਮੁੱਖ ਮੰਤਰੀ ਭੁਪਿੰਦਰ ਹੁੰਡਾ ਨੇ ਇੱਕ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਅਗਰ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਲਈ ਛੰਬੂ ਬਾਰਡਰ ਖੋਲ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ਸਾਰੀਆਂ ਫ਼ਸਲਾਂ ਤੇ ਕਾਨੂੰਨੀ ਗਰੰਟੀ ਵਾਲੀ ਐਮ ਐਸ ਪੀ ਦਿੱਤੀ ਜਾਵੇਗੀ, ਇਹ ਸਾਰੇ ਵਿਵਾਵਿਦ ਬਿਆਨਾਂ ਰਾਹੀਂ ਲੋਕਾਂ ਨੂੰ ਵੋਟਾ ਲਈ ਲੁਭਾਉਣ ਲਈ ਦਿੱਤੇ ਜਾ ਰਹੇ ਹਨ,ਇਸ ਕਰਕੇ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਅਜਿਹੇ ਵਿਵਾਦਿਤ ਤੇ ਝੂਠੇ ਬਿਆਨ ਦੇ ਕੇ ਲੋਕਾਂ ਦੀਆਂ ਮਨ ਭਾਵਨਾਵਾ ਨੂੰ ਠੇਸ ਪਹੁਚਾਉਣ ਵਾਲੇ ਇੰਨਾ ਸਿਆਸਤਦਾਨਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਸਿਆਸੀ ਅਜਿਹੇ ਵਿਵਾਦਿਤ ਬਿਆਨ ਦੇਣ ਵੱਲ ਮੂੰਹ ਨਾ ਕਰ ਸਕੇ। ਇਹਨਾਂ ਸ਼ਬਦਾਂ ਦਾ ਪਰਗਟਾਵਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੰਗਣਾ ਰਣਾਉਤ ਵੱਲੋਂ ਰੱਦ ਹੋਏ ਤਿੰਨ ਖੇਤੀ ਬਿੱਲਾਂ ਨੂੰ ਫਿਰ ਤੋਂ ਲਾਗੂ ਕਰਨ ਵਾਲੇ ਬਿਆਨ ਤੋਂ ਬਾਦ ਮੁਆਫੀ ਮੰਗਣ ਅਤੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੰਡਾ ਵੱਲੋਂ ਕਿਸਾਨਾਂ ਲਈ ਸ਼ੰਭੂ ਬਾਰਡਰ ਖੋਲਣ ਵਾਲੇ ਵਿਵਾਦਿਤ ਬਿਆਨਾਂ ਦੀ ਜੋਰਦਾਰ ਸਕਦਾ’ਚ ਨਿੰਦਾ ਅਤੇ ਵਿਵਾਦਿਤ ਬਿਆਨਾਂ ਰਾਹੀਂ ਲੋਕਾਂ ਦੀਆਂ ਮਨ ਭਾਵਨਾਵਾ ਨੂੰ ਅੱਗਾ ਲਾਉਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਕੰਗਣਾ ਰਣਾਉਤ ਹਮੇਸ਼ਾਂ ਹੀ ਵਿਵਾਦਿਤ ਬਿਆਨਾਂ ਰਾਹੀਂ ਆਪਣੇ ਆਪ ਨੂੰ ਹਾਈਲੈਟ ਕਰਨ ਅਤੇ ਲੋਕਾਂ ਦੀਆਂ ਮਨ ਭਾਵਨਾਵਾ ਨੂੰ ਠੇਸ ਮਾਰਨ ਦੀ ਆਦੀ ਬਣ ਚੁੱਕੀ ਹੈ ਅਗਰ ਸਰਕਾਰ ਨੇ ਕੰਗਣਾ ਦੇ ਬਿਆਨ ਤੇ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਕੰਗਣਾ ਅੱਜ ਫ਼ੇਰ ਵਿਵਾਦਿਤ ਬਿਆਨਾਂ ਰਾਹੀਂ ਲੋਕਾਂ ਦੀਆਂ ਮਨ ਭਾਵਨਾਵਾਂ ਨੂੰ ਸੱਟ ਨਾ ਮਾਰਦੀ,ਭਾਈ ਖਾਲਸਾ ਨੇ ਕਿਹਾ ਹੁਣ ਕੰਗਣਾ ਰਣਾਉਤ ਨੇ ਕਿਸਾਨ ਵਿਰੋਧੀ ਬਿਆਨ ਦੇ ਕੇ ਕਿਸਾਨਾਂ ਦੀਆਂ ਮਨ ਭਾਵਨਾਵਾ ਨੂੰ ਵੱਡੀ ਠੇਸ ਮਾਰੀ ਹੈ ਅਤੇ ਇਸ ਬਦਲੇ ਕਿਸਾਨਾਂ ਦੇ ਨਾਲ ਨਾਲ ਤਰ੍ਹਾਂ ਤਰ੍ਹਾਂ ਦੀਆਂ ਖਰੀਆ ਖਰੀਆ ਸੁਣੀਆਂ, ਬਹੁਤ ਸਾਰੇ ਭਾਜਪਾ ਆਗੂ ਨੇਤਾਵਾਂ ਨੇ ਵੀ ਕੰਗਣਾ ਦੇ ਬਿਆਨ ਦਾ ਵਿਰੋਧ ਕਰਦਿਆਂ ਉਸ ਨੂੰ ਸਪੱਸ਼ਟ ਕੀਤਾ ਕਿ ਉਹ ਹੁਣ ਭਾਜਪਾ ਦੀ ਐਮ ਪੀ ਹੈ, ਫ਼ਿਲਮੀ ਐਕਟਰ ਨਹੀਂ ? ਜਰਾ ਸੋਚ ਸਮਝ ਤੇ ਅਕਲ ਨਾਲ ਬਿਆਨ ਦਿਆ ਕਰੋ, ਇਥੇ ਹੀ ਬੱਸ ਨਹੀਂ?ਹੁਣ ਭਾਜਪਾ ਹਾਈਕਮਾਡ ਨੇ ਵੀ ਕੰਗਣਾ ਰਣਾਉਤ ਦੇ ਇਸ ਵਿਵਾਦਿਤ ਬਿਆਨ ਤੋਂ ਪੱਲਾ ਝਾੜ ਲਿਆ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਰੱਦ ਹੋਏ ਤਿੰਨ ਖੇਤੀ ਬਿੱਲ ਫ਼ੇਰ ਤੋਂ ਲਾਗੂ ਕਰਨ ਵਾਲਾ ਵਿਵਾਦਿਤ ਬਿਆਨ ਭਾਜਪਾ ਦਾ ਨਹੀਂ? ਬਲਕਿ ਕੰਗਣਾ ਦਾ ਨਿੱਜੀ ਬਿਆਨ ਹੋ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਹੁਣ ਜਦੋਂ ਇਸ ਬਿਆਨ ਬਦਲੇ ਕੰਗਣਾ ਨੂੰ ਕਿਸਾਨਾਂ ਅਤੇ ਹੋਰਾਂ ਦੀਆਂ ਖਰੀਆ ਖਰੀਆ ਸੁਣਨ ਨੂੰ ਮਿਲੀਆਂ ਤਾਂ ਕੰਗਣਾ ਰਣਾਉਤ ਨੇ ਇਸ ਬਿਆਨ ਨੂੰ ਵਾਪਸ ਲੈ ਲਿਆ ਹੈ ਅਤੇ ਮੁਵਾਫੀ ਮੰਗ ਲਈ ਹੈ ,ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਿਰ ਫਿਰੀ ਕੰਗਣਾ ਰਣਾਉਤ ਦੀ ਵਿਵਾਦਿਤ ਬਿਆਨ ਦੇਕੇ ਲੋਕਾਂ ਦੀਆਂ ਮਨ ਭਾਵਨਾਵਾ ਨੂੰ ਠੇਸ ਮਾਰਨ ਵਾਲੀ ਨੀਤੀ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਵਿਵਾਦਿਤ ਬਿਆਨਾਂ ਰਾਹੀਂ ਹਾਈਲੈਟ ਹੋਣ ਅਤੇ ਲੋਕਾਂ ਵੱਲੋਂ ਸਬਦੀ ਜੁੱਤੀਆਂ ਪੈਣ ਮਗਰੋਂ ਬਿਆਨ ਵਾਪਸ ਲੈਣ ਤੇ ਲੋਕਾਂ ਤੋਂ ਮੁਵਾਫੀ ਮੰਗਣ ਵਾਲੇ ਸਾਰੇ ਸਿਆਸਤਦਾਨਾਂ ਤੇ ਸਖਤ ਕਾਰਵਾਈ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ। ਇਸ ਵਕਤ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਸਿੰਦਾ ਸਿੰਘ ਤੇ ਭਾਈ ਪਿਰਥੀ ਸਿੰਘ ਧਾਰੀਵਾਲ, ਭਾਈ ਮਨਜਿੰਦਰ ਸਿੰਘ ਤੇ ਭਾਈ ਰਛਪਾਲ ਸਿੰਘ ਧਰਮਕੋਟ, ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ, ਬਾਬਾ ਗੁਰਦੀਪ ਸਿੰਘ, ਬਾਬਾ ਕਰਮ ਸਿੰਘ ਰੂਮੀ ਵਾਲਾ ਆਦਿ ਆਗੂ ਹਾਜਰ ਸਨ।।


