ਗੁਰਦਾਸਪੁਰ, 31 ਦਸੰਬਰ ( ਸਰਬਜੀਤ ਸਿੰਘ)– ਭਾਜਪਾ ਦੀ ਕੇਂਦਰ ਸਰਕਾਰ ਨੇ ਗਰੀਬਾਂ ਨੂੰ ਰੁਜ਼ਗਾਰ ਦੇਣ ਤਹਿਤ ਮਨਰੇਗਾ ਸਕੀਮ ਦਾ ਨਾਂ ਬਦਲ ਕੇ ( ਜੀ ਰਾਮ ਜੀ ) ਰੱਖਿਆ ਅਤੇ ਇਹਦੇ ਵਿਚ ਗ਼ਰੀਬਾਂ ਰੁਜ਼ਗਾਰ ਜਿਨੇ ਦਿਨ ਮਿਲਦਾ ਸੀ ਉਸ ਤੋਂ ਵੱਧ ਮਿਲੇਗਾ ਪਰ ਸਰਕਾਰ ਨੇ ਇਸ ਦੇ ਬਜ਼ਟ ਅਨੁਪਾਤ ਵਿੱਚ ਪੰਜਾਬ ਸਰਕਾਰ ਤੇ ਵੱਡਾ ਬੋਜ ਪਾਈਆਂ ਹੈ ਅਤੇ ਇਸੇ ਕਰਕੇ ਪੰਜਾਬ ਦੀ ਆਪ ਸਰਕਾਰ ਕੇਂਦਰ ਸਰਕਾਰ ਵਿਰੁੱਧ ਗਰੀਬ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ! ਅਖੇ ਭਾਜਪਾ ਮਨਰੇਗਾ ਸਕੀਮ ਬੰਦ ਕਰਕੇ ਗਰੀਬਾ ਦੇ ਚੁੱਲ੍ਹੇ ਚੌਂਕੇ ਬੰਦ ਕਰ ਰਹੀ ਹੈ ਅਸਲ ਵਿੱਚ ਸਰਕਾਰ ਕੋਲ ਆਪਣੇ ਹਿੱਸੇ ਦਾ 40% ਪਾਉਣ ਲਈ ਖਜ਼ਾਨਾ ਨਹੀਂ ਅਤੇ ਜਦੋਂ ਸਰਕਾਰ ਆਪਣੇ ਹਿੱਸੇ ਦਾ ਪੈਸਾ ਨਹੀਂ ਪਾਵੇਗੀ ਤੋਂ ਇਹ ਰੁਜ਼ਗਾਰ ਬੰਦ ਹੋ ਜਾਵੇਗਾ ਅਤੇ ਲੋਕਾਂ ਨੂੰ ਭਾਜਪਾ ਵਿਰੁੱਧ ਗੁਮਰਾਹ ਕੀਤਾ ਜਾ ਸਕੇ ਕਿ ਸਰਕਾਰ ਮਨਰੇਗਾ ਸਕੀਮ ਬੰਦ ਕਰਕੇ ਗਰੀਬਾਂ ਦੇ ਚੁੱਲ੍ਹੇ ਬੰਦ ਕਰ ਰਹੀ ਹੈ ਅਤੇ ਨਾਲ ਹੀ ਇਹ ਮੰਗ ਕਰ ਰਹੀ ਹੈ ਕਿ ਮਨਰੇਗਾ ਸਕੀਮ ਨੂੰ ਦੁਬਾਰਾ ਲਾਗੂ ਕੀਤਾ ਜਾਵੇ ਕਿਉਂ ਕਿ ਮਨਰੇਗਾ ਤਹਿਤ ਪੰਜਾਬ ਸਰਕਾਰ ਨੂੰ ਸਿਰਫ 10% ਪਾਉਣਾ ਪੈਂਦਾ ਸੀ ਅਤੇ 90% ਕੇਦਰ ਸਰਕਾਰ ਪਾਉਂਦਾ ਸੀ, ਭਾਈ ਖਾਲਸਾ ਨੇ ਕਿਹਾ ਲੋਕਾਂ ਨੂੰ ਮਨਰੇਗਾ ਦੀ ਜਗ੍ਹਾ (ਜੀ ਰਾਮ ਜੀ) ਰਾਹੀਂ ਵੀ ਰੁਜ਼ਗਾਰ ਮਿਲਦਾ ਹੀ ਰਹਿਣਾ ਹੈ, ਅਗਰ ਪੰਜਾਬ ਸਰਕਾਰ ਆਪਣੇ ਹਿੱਸੇ ਦਾ 40% ਭੁਗਤਾਨ ਕਰਦੀ ਰਹੇਗੀ ਪਰ ਲੱਗਦਾ ਹੈ ਕਿ ਪੰਜਾਬ ਸਰਕਾਰ ਆਪਣੇ ਹਿਸੇ ਦਾ ਪੈਸਾ ਪਾਉਣ ਲਈ ਅਸਮਰੱਥ ਦਿਸ ਰਹੀ ਤੇ ਕੇਂਦਰ ਸਰਕਾਰ ਤੇ ਗਰੀਬਾਂ ਦਾ ਚੁੱਲ੍ਹਾ ਚੌਂਕਾ ਬੰਦ ਕਰਨ ਲਈ ਗਰੀਬਾਂ ਨੂੰ ਗੁਮਰਾਹ ਕਰ ਰਹੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਉਹ ਜੀ ਰਾਮ ਜੀ ਤਹਿਤ ਆਪਣੇ ਹਿੱਸੇ ਦਾ ਪੈਸਾ ਪਾਵੇਂ ਤਾ ਕੇ ਗਰੀਬਾ ਨੂੰ ਇਸ ਸਕੀਮ ਦਾ ਲਾਭ ਮਿਲਦਾ ਰਹੇ।।


