328 ਪਾਵਨ ਸਰੂਪ ਗ਼ਾਇਬ ਕਰਨ ਦੇ ਮਾਮਲੇ ‘ ਚ ਸਰਕਾਰ ਵੱਲੋਂ ਐਸਜੀਪੀਸੀ ਤੇ ਪਰਚਾ ਦਰਜ਼ ਕਰਨ ਨੂੰ ਧਾਰਮਿਕ ਕੰਮਾਂ ‘ਚ ਦਖ਼ਲ ਅੰਦਾਜੀ ਦੱਸਣਾ ਗ਼ਲਤ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 31 ਦਸੰਬਰ (ਸਰਬਜੀਤ ਸਿੰਘ)— 328 ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾ ਪਤਾ ਕਰਨ ਨੂੰ ਲੈ ਕੇ ਲੰਮੇ ਸਮੇਂ ਤੋਂ ਸਿੱਖ ਪੰਥ ਦੀਆਂ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਸਨ ਕਿ ਕਮੇਟੀ ਇਹਨਾਂ ਸਰੂਪਾਂ ਸਬੰਧੀ ਸੰਗਤਾਂ ਨੂੰ ਦੱਸਣ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਦੱਸਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਿੱੱਧ ਹੋਈ ਅਤੇ ਹੁਣ ਲੰਮੇ ਸਮੇਂ ਤੋਂ ਇਸ ਸਬੰਧੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਗਿਆਨੀ ਬਲਦੇਵ ਸਿੰਘ ਰਾਗੀ ਸਿੰਘ ਤੋਂ ਇਲਾਵਾ ਹੋਰ ਪੰਥਕ ਸ਼ਖਸ਼ੀਅਤਾਂ ਦੀ ਮੰਗ ਅਤੇ ਮਾਨਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਦੀ ਅੰਮ੍ਰਿਤਸਰ ਪੁਲਿਸ ਸਾਬਕਾ ਸਕੱਤਰ ਸਰੂਪ ਤੋ 16 ਦੇ ਲਗਭਗ ਕਮੇਟੀ ਮੁਲਾਜ਼ਮਾਂ ਤੇ ਪਰਚਾ ਦਰਜ ਕਰ ਲਿਆ ਹੈ ਸਰਕਾਰ ਦੀ ਕਾਰਵਾਈ ਤੇ ਬਹੁਤ ਸਾਰੀਆਂ ਪੰਥਕ ਧਿਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਲੋਕਾਂ ਅਤੇ ਸਮੇਂ ਦੀ ਲੋੜ ਵਾਲਾਂ ਫੈਸਲਾ ਦੱਸਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਲਗਾਤਾਰ ਇਸ ਸਬੰਧੀ ਸਰਕਾਰ ਵਿਰੋਧੀ ਲੋਕਾਂ ਨੂੰ ਗੁੰਮਰਾਹ ਕਰਨ ‘ਚ ਲੱਗੇ ਹੋਏ ਨੇ ! ਅਖੇ ਜੀ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਕੰਮਾਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜਦੋਂ ਕਿ ਸਰਕਾਰ ਨੂੰ ਲੋਕਾਂ ਦੇ ਕਹਿਣ ਉਸ ਸਮੇਂ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਗ਼ਾਇਬ ਕੀਤੇ ਪਾਵਨ ਸਰੂਪਾਂ ਸਬੰਧੀ ਦੱਸਣ ਵਿੱਚ ਅਸਫਲ ਹੋਈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ 328 ਪਾਵਨ ਸਰੂਪ ਗੁੰਮ ਮਾਮਲੇ ਵਿੱਚ ਧਰਨਾਕਾਰੀਆਂ ਤੇ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ 16 ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਤੇ ਪਰਚਾ ਦਰਜ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਕਮੇਟੀ ਨੂੰ ਅਪੀਲ ਕਰਦੀ ਹੈ ਇਸ ਮਾਮਲੇ ਵਿੱਚ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਕਿ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਧਾਰਮਿਕ ਕੰਮਾਂ ‘ਚ ਦਖ਼ਲ ਅੰਦਾਜੀ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਉਸ ਸਮੇਂ ਕਾਰਵਾਈ ਕਰਨ ਦਾ ਮੌਕਾ ਮਿਲਿਆ ਜਦੋਂ ਤਿੰਨ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਮੰਗ ਅਨੁਸਾਰ ਇਨ੍ਹਾਂ ਸਰੂਪਾਂ ਸਬੰਧੀ ਦੱਸਣ ‘ਚ ਅਸਫਲ ਹੋਈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵੱਲੋਂ ਪ੍ਰਚਾਰ ਦਰਜ਼ ਕਰਨ ਦੀ ਸ਼ਲਾਘਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਲੋੜਾ ਸੰਗਤਾਂ ਨੂੰ ਸਰਕਾਰ ਵਿਰੁੱਧ ਗੁਮਰਾਹ ਕਰਨ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਸ ਸਬੰਧੀ ਸਮੁੱਚੇ ਸਿੱਖ ਜਗਤ ਨੂੰ ਪਤਾ ਹੈ ਕਿ ਬਾਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਬਰੀ ਕਬਜ਼ਾ ਭਾਜਪਾ ਦੀ ਮਿਲੀ ਭੁਗਤ ਰਾਹੀਂ ਕਰੀ ਬੈਠੇ ਹਨ ਤੇ 13 ਸਾਲਾਂ ਤੋਂ ਕਮੇਟੀ ਚੋਣਾਂ ਨਹੀਂ ਹੋ ਰਹੀਆਂ, ਭਾਈ ਖਾਲਸਾ ਨੇ ਇਹ ਵੀ ਸਪਸ਼ਟ ਕੀਤਾ ਕਿ ਬਾਦਲ ਕੇ ਆਪਣੇ ਗ਼ਲਤ ਕੰਮਾਂ ਤੇ ਪੜਦਾ ਪਾਉਂਣ ਲਈ ਸਿੱਖਾ ਦੇ ਸਰਵਉਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰਾਤ ਦੇ ਹਨੇਰੇ ‘ਚ ਨਿਯੁਕਤ ਕਰਕੇ ਵਰਤ ਰਹੀ ਹੈ ਅਤੇ ਹੁਣ ਵੀ 328 ਪਾਵਨ ਸਰੂਪ ਗੁੰਮ ਮਾਮਲੇ ਵਿੱਚ ਸਰਕਾਰ ਵੱਲੋਂ ਪਰਚਾ ਦਰਜ ਕਰਨ ਵਿਰੁੱਧ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵਰਤਿਆ ਜਾ ਰਿਹਾ ਹੈ ਜੋ ਬਹੁਤ ਹੀ ਨਿੰਦਣਯੋਗ ਘਟੀਆ ਵਰਤਾਰਾ ਹੈ, ਭਾਈ ਖਾਲਸਾ ਨੇ ਕਿਹਾ ਪੰਜ ਸਿੰਘਾਂ ਦੇ ਹੁਕਮ ਨੂੰ ਸਰਕਾਰ ਵੱਲੋਂ ਚੁਣੌਤੀ ਦੇਣ ਦੇ ਵੀ ਜ਼ੁਮੇਵਾਰ ਬਾਦਲ ਕੇ ਹੀ ਹਨ ਕਿਉਂਕਿ ਸਰਕਾਰ ਵੱਲੋਂ ਕੀਤੇ ਪਰਚੇ ਦਰਜ ਦੀ ਹਮਾਇਤ ਬਾਦਲਕਿਆਂ ਤੋਂ ਇਲਾਵਾ ਸਮੁੱਚਾ ਸਿੱਖ ਜਗਤ ਕਰ ਰਿਹਾ ਹੈ ਤਾਂ ਅਜਿਹੇ ਹਲਾਤਾਂ ਵਿੱਚ ਮਜਬੂਰੀਵੱਸ ਕਹੀਂ ਜਾਣਾ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਕੰਮਾਂ ‘ਚ ਦਖ਼ਲ ਅੰਦਾਜ਼ੀ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿੰਦਣਯੋਗ ਬਿਆਨ ਕਿਹਾ ਜਾ ਸਕਦਾ ਹੈ ਇਸ ਕਰਕੇ ਸਾਡੇ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਖ਼ਿਲਾਫ਼ ਦਿੱਤੇ ਬੇਲੋੜੇ ਬਿਆਨ ਦੀ ਸਖ਼ਤ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਇਸ ਸਬੰਧੀ ਸਿੱਟ ਬਣਾ ਕੇ ਜਗਤ ਜੋਤ ਹਾਜ਼ਰ ਨਾਜ਼ਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਬਖਸ਼ਿਆ ਨਾਂ ਜਾਵੇ ਤਾਂ ਕਿ ਸਿੱਖ ਦੀ ਧਾਰਮਿਕ ਸੰਸਥਾ ਵਿੱਚ ਅਜਿਹਾ ਦੁਬਾਰਾ ਨਾ ਵਾਪਰ ਸਕੇ ਦੇ ਨਾਲ ਨਾਲ ਕਮੇਟੀ ਪ੍ਰਧਾਨ ਵੱਲੋਂ ਸਰਕਾਰ ਨੂੰ ਇਹ ਗੱਲ ਕਹਿਣੀ ਕਿ ਇਹੋ ਜਿਹੇ ਘੁਟਾਲੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਰੋਜ ਪੰਜ ਸੱੱਤ ਹੁੰਦੇ ਰਹਿੰਦੇ ਹਨ ਬਹੁਤ ਘਟੀਆ ਤੇ ਨਿੰਦਣਯੋਗ ਬਿਆਨ ਹੈ।

Leave a Reply

Your email address will not be published. Required fields are marked *