ਅੰਮ੍ਰਿਤਸਰ, ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਕਹਿੰਦੇ ਸੱਚ ਬੋਲਣਾ ਕਦੇ ਕਦੇ ਇਨਸਾਨ ਨੂੰ ਮਹਿੰਗਾ ਪੈ ਜਾਂਦਾ ਹੈ ਅਤੇ ਅਜਿਹਾ ਵਰਤਾਰਾ ਅਕਾਲੀ ਆਗੂ ਬੀਬੀ ਰੂਪ ਕੌਰ ਸੰਧੂ ਨਾਲ ਬੀਤਿਆ,ਕਿਉਂਕਿ ਉਸ ਨੇ ਬੀਤੇ ਦਿਨੀਂ ਬਹਿਰੀਨ ਤੋਂ ਆਈ ਬੀਬੀ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਕੀਤੇ ਵਲਾਤਕਾਰ ਸਬੰਧੀ ਉਸ ਦਾ ਸਾਥ ਦਿੱਤਾ ਤੇ ਉਸ ਨੂੰ ਮੀਡੀਆ ਤੱਕ ਪਹੁੰਚਾਇਆ, ਇਥੇ ਹੀ ਬਸ ਨਹੀਂ ? ਬੀਬੀ ਰੂਪ ਕੌਰ ਨੇ ਤਾਂ ਅਮਰਜੀਤ ਸਿੰਘ ਚਾਵਲਾ ਕਾਂਡ ਤੋਂ ਬਾਅਦ ਅਜਿਹੇ ਕਈ ਹੋਰ ਮਾਮਲਿਆਂ ਨੂੰ ਸਹਾਮਣੇ ਲਿਆਉਣ ਦਾ ਦਾਅਵਾ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਲੌਗੋਵਾਲ ਨੇ ਰੂਪ ਕੌਰ ਨੂੰ ਅਕਾਲੀ ਦਲ ਤੋਂ ਬਰਖਾਸਤ ਕਰ ਦਿੱਤਾ, ਕਿਉਂਕਿ ਉਸ ਨੇ ਸਪੱਸ਼ਟ ਕੀਤਾ ਸੀ ,ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਅਮਰਜੀਤ ਚਾਵਲਾ ਵਰਗੇ ਬਹੁਤ ਸਾਰੇ ਧਾਰਮਿਕ ਅਤੇ ਸਿਆਸੀ ਆਗੂਆਂ ਵਲੋਂ ਕੀਤੇ ਕਾਲੇ ਕਾਰਨਾਮੇ ਉਹ ਜਲਦੀ ਜਨਤਕ ਕਰੇਗੀ, ਜਿਸ ਤੋਂ ਡਰਦਿਆਂ ਅਕਾਲੀ ਦਲ ਨੇ ਉਸ ਨੂੰ ਅਕਾਲੀ ਦਲ ਤੋਂ ਬਰਖ਼ਾਸਤ ਕਰ ਦਿੱਤਾ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਕਾਲੀ ਦਲ ਵੱਲੋਂ ਬੀਬੀ ਰੂਪ ਕੌਰ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ, ਉਥੇ ਬੀਬੀ ਰੂਪ ਕੌਰ ਨੂੰ ਬੇਨਤੀ ਕਰਦੀ ਹੈ ਕਿ ਜੇਵੇ ਉਨ੍ਹਾਂ ਨੇ ਅਮਰਜੀਤ ਸਿੰਘ ਚਾਵਲਾ ਕਾਂਡ ਵਾਲੀ ਬਹਿਰੀਨ ਵਾਲੀ ਬੀਬੀ ਨੂੰ ਸਹਾਮਣੇ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ਚ ਔਰਤਾਂ ਨਾਲ ਕੀਤੇ ਜਾਣ ਵਾਲੇ ਸੋਸਣ ਦਾ ਖੁਲਾਸਾ ਕੀਤਾ, ਉਸੇ ਤਰਜ਼ ਤੇ ਹੋਰਨਾਂ ਔਰਤਾਂ ਨਾਲ ਧਾਰਮਿਕ ਆਗੂਆਂ ਤੇ ਸਿਆਸੀ ਆਗੂਆਂ ਜਿਨ੍ਹਾਂ ਵਿੱਚ ਇੱਕ ਨਿਹੰਗ ਸਿੰਘ ਬਾਣੇ’ਚ ਵੀ ਹੈ ਦਾ ਸਾਰਾ ਖੁਲਾਸਾ ਕਰਨ ਤੋਂ ਪਿੱਛੇ ਨਾਂ ਹਟਿਆਂ ਜਾਵੇ , ਕਿਉਂਕਿ ਇਸ ਘਟਨਾ ਨੇ ਪੂਰੇ ਵਿਸਵ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਨੂੰ ਬਦਨਾਮ ਕੀਤਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਬੀ ਰੂਪ ਕੌਰ ਸੰਧੂ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨ ਦੀ ਨਿੰਦਾ ਅਤੇ ਬੀਬੀ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਅਮਰਜੀਤ ਚਾਵਲਾ ਕਾਂਡ ਵਰਗੇ ਹੋਰ ਕਾਂਡਾਂ ਦੇ ਖੁਲਾਸੇ ਕਰਨ ਵਾਲੇ ਕੀਤੇ ਦਾਹਵੇ ਨੂੰ ਪੂਰਾ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ? ਕਿ ਸੱਚ ਬੋਲਣ ਵਾਲੇ ਨੂੰ ਮੁਸੀਬਤਾਂ ਤਾਂ ਆਉਂਦੀਆਂ ਹੀ ਹਨ, ਪਰ ਆਖਰ ਉਸ ਦੀ ਜਿੱਤ ਹੁੰਦੀ ਹੈ ਅਤੇ ਸਮਾਜ ਅਜਿਹੇ ਲੋਕਾਂ ਨੂੰ ਪੂਜਦਾ ਤੇ ਮਾਣ ਦਿੰਦਾ ਹੈ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਸੀਂ ਬਹਿਰੀਨ ਤੋਂ ਆਈ ਬੀਬੀ ਦੇ ਪਿਛੋਕੜ ਕੈਰੀਅਰ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ ,ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਇਸ ਬੀਬੀ ਨੂੰ ਬਹਿਰੀਨ ਤੋਂ ਹਵਾਈ ਜਹਾਜ਼ ਦੀਆਂ ਟਿਕਟਾਂ ਦੇ ਕੇ ਭਾਰਤ ਵਿੱਚ ਕਿਸ ਮਕਸਦ ਨਾਲ ਸੱਦਿਆ ਗਿਆ ਅਤੇ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਲਗਾਤਾਰ ਭਾਈ ਬਚਿੱਤਰ ਸਿੰਘ ਯਾਤਰੂ ਸਰਾਂ ‘ਚ ਅੱਠ ਮਹੀਨੇ ਤੋਂ ਵੱਧ ਸਮਾਂ ਵੀ ਆਈ ਪੀ ਟਰੀਟਮੈਂਟ, ਗੱਡੀ, ਸੇਵੇਦਾਰ ਇੱਕ ਲੱਖ ਰੁਪਏ ਮਦਦ ਦੇ ਨਾਲ ਨਾਲ ਉਸ ਦੀ ਹਰ ਪਾਸੇ ਹਰ ਦਫ਼ਤਰ ਵਿੱਚ ਪੁੱਛ ਗਿੱਛ ਵਰਗੀਆਂ ਸਹੂਲਤਾਂ ਕਿਉ ਦਿੱਤੀਆਂ ਗਈਆਂ, ਭਾਈ ਖਾਲਸਾ ਨੇ ਕਿਹਾ ਅਸੀਂ ਸਿਰਫ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਰਗੇ ਇਤਿਹਾਸਕ ਧਾਰਮਿਕ ਅਸਥਾਨ ਤੇ ਔਰਤ ਦੇ ਹੋਏ ਸ਼ੋਸ਼ਣ ਨੂੰ ਮੁੱਖ ਰੱਖਦਿਆਂ ਬੀਬੀ ਰੂਪ ਕੌਰ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ,ਕਿਉਂਕਿ ਉਸ ਨੇ ਹੀ ਬਹਿਰੀਨ ਵਾਲੀ ਬੀਬੀ ਨੂੰ ਅੱਗੇ ਲਿਆਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਚੱਲ ਰਹੇ ਔਰਤ ਸ਼ੋਸ਼ਣ ਦਾ ਵਿਸ਼ਵ ਪੱਧਰ ਤੇ ਪੜਦਾ ਫਾਸ਼ ਹੋਇਆ, ਭਾਈ ਖਾਲਸਾ ਨੇ ਕਿਹਾ ਬੀਬੀ ਰੂਪ ਕੌਰ ਵੱਲੋਂ ਅਜਿਹੇ ਹੋਰ ਖੁਲਾਸੇ ਕਰਨ ਦੇ ਦਾਅਵੇ ਦੀ ਬੁਖਲਾਹਟ ਵਿੱਚ ਅਕਾਲੀ ਦਲ ਹਾਈ ਕਮਾਂਡ ਨੇ ਉਸ ਨੂੰ ਅਕਾਲੀ ਦਲ ਤੋਂ ਬਰਖਾਸਤ ਕਰ ਦਿੱਤਾ, ਭਾਈ ਖਾਲਸਾ ਨੇ ਕਿਹਾ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰਜੀਤ ਸਿੰਘ ਚਾਵਲਾ ਕਾਂਡ ਦੀ ਉਚ ਪੱਧਰੀ ਜਾਂਚ ਕਰਵਾਉਣ ਦੇ ਨਾਲ ਨਾਲ ਧਾਰਮਿਕ ਤੇ ਸਿਆਸੀ ਕਈ ਆਗੂਆਂ ਦੇ ਕਾਲੇ ਕਾਰਨਾਮੇ ਦਾ ਖੁਲਾਸਾ ਕਰਨ ਦਾ ਦਾਹਵਾ ਕਰਨ ਵਾਲੀ ਬੀਬੀ ਰੂਪ ਕੌਰ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਅਤੇ ਬੀਬੀ ਰੂਪ ਕੌਰ ਨੂੰ ਬੇਨਤੀ ਕਰਦੀ ਹੈ, ਉਹ ਉਹਨਾਂ ਸਾਰੇ ਧਾਰਮਿਕ ਤੇ ਸਿਆਸੀ ਆਗੂਆਂ ਦੇ ਕਾਲੇ ਕਾਰਨਾਮਿਆਂ ਦੇ ਖੁਲਾਸੇ ਕਰਨ ਵਾਲੇ ਬਿਆਨ ਨੂੰ ਅਮਲੀ ਰੂਪ ,ਚ ਲਿਆਉਣ ਦੀ ਲੋੜ ਤੇ ਜ਼ੋਰ ਦੇਣ । ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ ।।

