ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ )— ਖੇਤੀਬਾੜੀ ਵਿਭਾਗ ਪਿੰਡ ਮਾਲੀਸਰਾਂਏ ਬਲਾਕ ਧਾਰੀਵਾਲ ਵਿਖੇ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ 40 ਦੇ ਕਰੀਬ ਕਿਸਾਨ ਮੌਜੂਦ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਧਾਰੀਵਾਲ ਲਖਵਿੰਦਰ ਸਿੰਘ ,ਏ.ਡੀ.ਓ ਡਾ. ਬਲਜਿੰਦਰ ਸਿੰਘ ਬੱਲ, ਏ.ਈ.ਓ. ਯਾਦਵਿੰਦਰ ਸਿੰਘ , ਏ.ਈ.ਓ. ਅਰਜਿੰਦਰ ਸਿੰਘ ਸੰਧੂ, ਏ.ਐਸ.ਆਈ, ਵਿਕਰਮ ਦਿਆਲ ਸਿੰਘ, ਪਟਵਾਰੀ ਜੰਗ ਬਹਾਦੁਰ ਸਿੰਘ ਆਦਿ ਮੌਜੂਦ ਸਨ।
ਇਸ ਮੌਕੇ ਜਾਣਕਾਰੀ ਦਿੰਦਿਆ ਨਾਇਬ ਤਹਿਸੀਲਦਾਰ ਧਾਰੀਵਾਲ ਲਖਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰ ਤੱਕ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸਦੇ ਚੱਲਦਿਆਂ ਪਿੰਡ ਮਾਲੀਸਰਾਂਏ ਸੀ. ਆਰ.ਐਮ ਆਈਈਸੀ ਸਕੀਮ ਅਧੀਨ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲੱਗਾਏ ਖੇਤ ਵਿਚ ਵਾਹੁਣ ਅਤੇ ਈਕੀਵਾਈਸੀ ਸਬੰਧੀ ਜਾਗਰੂਤਾ ਕੈਂਪ ਲਗਾਇਆ ਗਿਆ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨਾੜ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਅਤੇ ਅੱਗ ਲਗਾਏ ਬਗੈਰ ਫਸਲ ਬੀਜਣ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਗਾਂਹਵਧੂ ਕਿਸਾਨ ਜਿਨ੍ਹਾਂ ਵਲੋਂ ਨਾੜ ਨੂੰ ਸਾੜੇ ਬਿਨਾਂ ਫਸਲ ਬੀਜੀ ਜਾ ਰਹੀ ਹੈ, ਉਨ੍ਹਾਂ ਵੀ ਆਪਣੇ ਸਫਲ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ ਗਏ।


