ਗੁਰਦਾਸਪੁਰ 16 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਦਿਹਾਤੀ ਉਪ ਮੰਡਲ ਅਫਸਰ ਗੁਰਦਾਸਪੁਰ ਹਿਰਦੇਪਾਲ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 11 ਕੇ.ਵੀ ਜੀ.ਐਸ ਨਗਰ ਫੀਡਰ ਜਰੂਰੀ ਮੁਰੰਮਤ ਦੇ ਚੱਲਦਿਆਂ 17 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਨਾਲ ਪੰਡੋਰੀ ਰੋਡ, ਮਾਨ ਕੌਰ ਸਿੰਘ, ਮੱਧੋਵਾਲ ਗਤਾ ਫੈਕਟਰੀਆਂ ਅਤੇ ਪੰਡੋਰੀ ਰੋਡ ਤੇ ਪੈਂਦੇ ਰਾਈਸ ਮਿੱਲਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।