ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਪੰਜਾਬ ਦੀ ਮਾਨ ਸਰਕਾਰ- ਚੌਹਾਨ, ਉੱਡਤ

ਬਠਿੰਡਾ-ਮਾਨਸਾ

ਸੀਪੀਆਈ ਨੇ ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਮਾਨਸਾ, ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)–ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਤੇ ਚੋਰੀਆ ਦੀਆ ਵਾਰਦਾਤਾਂ ਕਾਰਨ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ , ਸਮਾਜ ਵਿਰੋਧੀ ਅਨਸਰਾ ਦੇ ਹੋਸਲੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸੱਤਵੇ ਆਸਮਾਨ ਤੇ ਚੜ੍ਹੇ ਹੋਏ ਹਨ ਤੇ ਪ੍ਰਸ਼ਾਸਨ ਨਾਮ‌ ਦੀ ਕੋਈ ਚੀਜ ਨਜਰ ਨਹੀ ਆ ਰਹੀ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਲਾਅ-ਇੰਨ-ਆਡਰ ਮਨਟੇਨ ਕਰਨ ਤੇ ਲੋਕਾ ਦੀਆ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਲਈ ਇੱਕ ਮੰਮੋਰੰਡਮ ਡਿਪਟੀ ਕਮਿਸਨਰ ਮਾਨਸਾ ਰਾਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣ ਉਪਰੰਤ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਬਦਲਾਅ ਦੇ ਨਾਮ ਆਈ ਆਪ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਬੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ , ਮਾਰੂ ਨਸਿਆ ਦੀ ਵਿੱਕਰੀ ਜ਼ੋਰਾਂ ਸ਼ੋਰਾਂ ਚੱਲ ਰਹੀ ਹੈ , ਨਸਿਆ ਵਿੱਚ ਗਲਤਾਨ ਹੋਏ ਬੇਰੁਜਗਾਰ ਨੌਜਵਾਨ ਚਿੱਟੇ ਦਿਨ ਪਿੰਡਾ , ਕਸਬਿਆ ਤੇ ਸਹਿਰਾ ਦੀਆ ਵਿੱਚ ਆਮ ਲੋਕਾ ਦੀ ਮੌਤ ਬਣ ਕੇ ਘੁੰਮ ਰਹੇ ਹਨ ਤੇ ਲੋਕ ਡਰ ਦੇ ਮਾਹੌਲ ਵਿੱਚ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹਨ । ਕਮਿਊਨਿਸਟ ਆਗੂਆਂ ਨੇ ਕਿਹਾ ਕਿ ਆਪ ਪਾਰਟੀ ਸੱਤਾ ਵਿੱਚ ਆਉਣ ਤੋ ਪਹਿਲਾ ਦਿੱਤੀਆ ਆਪਣੀਆਂ ਗਰੰਟੀਆ ਨੂੰ ਵਿਸਾਰ ਚੁੱਕੀ ਹੈ , ਮਜ਼ਦੂਰਾਂ , ਕਿਸਾਨਾ ਤੇ ਛੋਟੇ ਕਾਰੋਬਾਰੀਆਂ ਦੀਆ ਦੁਸ਼ਵਾਰੀਆਂ ਨੂੰ ਦੂਰ ਕਰਨ ਤੇ ਪਿੰਡਾਂ ਤੇ ਸਹਿਰਾ ਦੇ ਵਿਕਾਸ ਕਰਨ ਵਿੱਚ ਫੇਲ ਸਾਬਤ ਹੋ ਚੁੱਕੀ ਹੈ । ਸੀਪੀਆਈ ਆਗੂਆ ਨੇ ਕਿਹਾ ਕਿ ਪਾਰਟੀ ਵੱਲੋ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ ਜਨ ਸੰਪਰਕ ਮੁਹਿੰਮ ਚਲਾਈ ਜਾਵੇਗੀ ਤੇ ਸਰਕਾਰ ਵਿਰੁੱਧ ਪ੍ਰਦਰਸਨ ਕੀਤੇ ਜਾਣਗੇ ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸੀਪੀਆਈ ਸਬ ਡਵੀਜ਼ਨ ਮਾਨਸਾ ਦੇ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋ , ਸੀਪੀਆਈ ਦੇ ਸੀਨੀਅਰ ਆਗੂ ਤੇ ਜੋਗਾ ਨਗਰ ਕੌਸਲ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ , ਸੀਪੀਆਈ ਸਬਡਵੀਜ਼ਨ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ , ਸਹਿਰੀ ਕਮੇਟੀ ਦੇ ਸਕੱਤਰ ਕਾਮਰੇਡ ਰਤਨ ਭੋਲਾ , ਸੁਖਦੇਵ ਸਿੰਘ ਪੰਧੇਰ , ਕਾਲਾ ਖਾਂ ਭੰਮੇ , ਬੂਟਾ ਸਿੰਘ ਬਾਜੇਵਾਲਾ , ਗਿੰਦਰ ਸਿੰਘ ਬਾਜੇਵਾਲਾ ਆਦਿ ਆਗੂ ਵੀ ਹਾਜਰ ਸਨ । ਜਾਰੀ ਕਰਤਾ : ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਮੋਬਾਈਲ ਨੰਬਰ :9463291722

Leave a Reply

Your email address will not be published. Required fields are marked *