ਕਿਸਾਨਾਂ ਵੱਲੋਂ ਕਿਸਾਨ ਮੁੱਦਿਆਂ ਨੂੰ ਲੈ ਕੇ 2 ਸਤੰਬਰ ਨੂੰ ਪੰਜਾਬ ਵਿਧਾਨ ਸਭਾ ‘ਚ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੰਵਿਧਾਨਿਕ ਹੱਕ- ਸੰਤ ਸੁਖਵਿੰਦਰ ਸਿੰਘ ਅਲੋਵਾਲ

ਗੁਰਦਾਸਪੁਰ

ਗੁਰਦਾਸਪੁਰ, 1 ਸਤੰਬਰ ( ਸਰਬਜੀਤ ਸਿੰਘ)– ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਮੈਂਬਰ ਅਤੇ ਗੁਰਦੁਵਾਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁਖੀ ਸੰਤ ਬਾਬਾ ਸੁਖਵਿੰਦਰ ਸਿੰਘ ਅਲੋਵਾਲ ਨੇ ਕਿਸਾਨ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਕਲ 5 ਸਤੰਬਰ ਨੂੰ ਚੰਡੀਗੜ ਵਿਖੇ ਪੰਜਾਬ ਵਿਧਾਨ ਦੇ ਬਾਹਰ ਸਰਕਾਰ ਵਿਰੁੱਧ ਕਿਸਾਨੀ ਮੁੱਦਿਆਂ ਨੂੰ ਲੈ ਕੇ ਲਗਾਏ ਜਾ ਰਹੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਦੀ ਪੁਰਜ਼ੋਰ ਸਬਦਾ’ਚ ਹਮਾਇਤ ਕਰਦਿਆਂ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆਂ ਤੇ ਸਲਾਘਾਯੋਗ ਫੈਸਲਾ ਦਸਦਿਆਂ ਪੰਜਾਬ ਸਰਕਾਰ ਵਲੋਂ ਭਾਰੀ ਫੋਰਸਾਂ ਰਾਹੀਂ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਦੀ ਤਿਆਰੀ ਵਾਲੀ ਨੀਤੀ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦਿਆਂ ਸਪਸ਼ਟ ਕੀਤਾ ਕਿ ਭਾਰਤੀ ਕਿਸਾਨ ਮੋਰਚੇ ਦੇ ਆਗੂ ਆਪਣੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਹਨ ਜੋ ਕਿਸਾਨਾ ਦਾ ਸੰਵਿਧਾਨਕ ਹੱਕ ਹੈ ਅਤੇ ਇਸ ਤੇ ਰੋਕ ਲਾਉਣੀ ਜਿਥੇ ਭਾਰਤੀ ਸੰਵਿਧਾਨ ਦੀ ਘੋਰ ਉਲੰਘਣਾ ਹੈ ਉਥੇ ਲੋਕਤੰਤਰ ਦਾ ਵੀ ਕਤਲੇਆਮ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਦੀ ਬਜਾਏ ਕਿਸਾਨਾ ਨਾਲ ਚੋਣਾ ਪਹਿਲਾ ਕੀਤੇ ਵਾਅਦੇ ਪਰਵਾਨ ਕਰ ਲੈਣ ਤਾਂ ਕਿ ਕਿਸਾਨ ਸੰਘਰਸ਼ੀਆ ਨੂੰ ਆਪਣੇ ਮੁੱਦਿਆਂ ਸਬੰਧੀ ਚੰਡੀਗੜ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਜਰੂਰਤ ਹੀ ਨਾਂ ਪਵੇਂ ਇਹਨਾਂ ਸਬਦਾਂ ਦਾ ਪ੍ਰਗਟਾਵਾ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਸੁਖਵਿੰਦਰ ਸਿੰਘ ਕੇਦਰੀ ਕੋਰ ਕਮੇਟੀ ਮੈਂਬਰ ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਨਾਲ ਟੈਲੀਫੋਨ ਗਲਬਾਤ ਕਰਨ ਤੋਂ ਉਪਰੰਤ ਇਕ ਲਿਖ਼ਤ ਪ੍ਰੈਸ ਬਿਆਨ ਰਾਹੀ ਦਿਤੀ ।

ਬਾਬਾ ਸੁਖਵਿੰਦਰ ਸਿੰਘ ਅਲੋਵਾਲ ਨੇ ਕਿਹਾ ਤਿੰਨ ਖੇਤੀ ਬਿਲ ਰਦ ਹੋਣ ਦੇ ਸਮਝੌਤੇ ਸਮੇਂ ਸਰਕਾਰ ਨੇ ਜੋ ਕਿਸਾਨੀ ਮੰਗੀਆਂ ਸਨ ਸਰਕਾਰ ਉਹ ਕਿਸਾਨੀ ਮੰਗਾ ਦੇਣ ਤੋਂ ਮੁਕਰ ਗਈ ਹੈ ਸੰਤ ਅਲੋਵਾਲ ਨੇ ਕਿਹਾ ਇਨਾਂ ਮੰਗਾ ਨੂੰ ਲੈ ਕੇ ਮੋਰਚਾ ਨੰਬਰ 2 ਦਿਲੀ ਚਲਾਉਣ ਜਾ ਰਹੀ ਸੀ ਤੇ ਪੰਜਾਬ ਹਰਿਆਣਾ ਬਾਰਡਰਾਂ ਤੇ ਰੋਕ ਲਿਆ ਗਿਆ ਉਹਨਾਂ ਕਿਹਾ ਦੁਬਾਰਾ ਮੋਰਚਾ ਸੁਰੂ ਕੀਤੇ ਨੂੰ ਅਜ ਦੋ ਸੌ ਦਿਨ ਬੀਤ ਗਏ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਸੰਤ ਅਲੋਵਾਲ ਨੇ ਕਿਹਾ ਅਜਿਹੇ ਹਲਾਤਾ ਵਿਚ ਕਿਸਾਨਾ ਕੋਲ ਸਾਤਮਈ ਪਰਦਰਸਨ ਕਰਕੇ ਆਪਣੀਆਂ ਮੰਗਾਂ ਸਬੰਧੀ ਸਰਕਾਰ ਨੂੰ ਜਾਗਰੂਕ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀ ? ਸੰਤ ਅਲੋਵਾਲ ਨੇ ਕਿਹਾ ਇਸੇ ਹੀ ਉਦੇਸ ਨੂੰ ਮੁਖ ਰਖਦਿਆਂ ਕਿਸਾਨਾ ਨੇ ਕਲ ਪੰਜਾਬ ਵਿਧਾਨ ਸਭਾ ਵਿਖੇ ਸਾਤਮਈ ਪਰਦਰਸਨ ਕਰਨ ਦਾ ਫੈਸਲਾ ਲਿਆ ਹੈ ਅਤੇ ਇਹ ਸੰਵਿਧਾਨਕ ਹਕ ਹੈ ਇਸ ਕਰਕੇ ਪੰਜਾਬ ਸਰਕਾਰ ਕਿਸਾਨ ਮੋਰਚੇ ਦੇ ਆਗੂਆਂ ਦੇ ਸਾਤਮਈ ਪਰਦਰਸਨ ਨੂੰ ਰੋਕਣ ਦੀ ਬਜਾਏ ਕਿਸਾਨਾ ਦੀਆਂ ਹੱਕੀ ਤੇ ਜਾਇਜ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜੋਰ ਦੇਵੇ ਤਾਂ ਕਿ ਕਿਸਾਨਾਂ ਨੂੰ ਅਜਿਹੇ ਪ੍ਰਦਰਸ਼ਨ ਕਰਨ ਲਈ ਮਜਬੂਰ ਨਾ ਹੋਣਾ ਪਵੇਂ ਇਸ ਮੌਕੇ ਸੰਤ ਸੁਖਵਿੰਦਰ ਸਿੰਘ ਅਲੋਵਾਲ ਨਾਲ ਬਾਬਾ ਦਾਰਾ ਸਿੰਘ, ਭਾਈ ਹਰਜੀਤ ਸਿੰਘ ਭਾਈ ਗੁਰਮੇਲ ਸਿੰਘ ਤੋਂ ਇਲਾਵਾ ਕਿਸਾਨ ਆਗੂ ਹਾਜਰ ਸਨ ।।

Leave a Reply

Your email address will not be published. Required fields are marked *