ਘੱਟੋ -ਘੱਟ ਉਜਰਤਾ ਵਿੱਚ 15 ਪ੍ਰਤੀਸਤ ਵਾਧੇ ਦਾ ਐਲਾਨ ਮਹਿਜ ਇਕ ਡਰਾਮੇਬਾਜੀ : ਐਡਵੋਕੇਟ ਉੱਡਤ

ਮਾਲਵਾ

ਥਰਮਲ ਪਲਾਟ ਬਣਾਂਵਾਲੀ ਦੇ ਮੁਲਾਜਮਾ ਦੇ ਹੱਕੀ ਸੰਘਰਸ ਨੂੰ ਦਬਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਚੱਲ ਰਿਹਾ ਕੋਝੀਆ ਚਾਲਾ

ਮਾਨਸਾ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਥਰਮਲ ਪਲਾਟ ਬਣਾਂਵਾਲੀ ਦੇ ਮੁਲਾਜਮਾ ਦੇ ਚੱਲ ਰਹੇ ਅੰਦੋਲਨ ਨੂੰ ਕੁਚਲਣ ਲਈ ਮਾਨਸਾ ਦਾ ਜ਼ਿਲ੍ਹਾ ਪ੍ਰਸ਼ਾਸਨ ਕੋਝੀਆ ਚਾਲਾ ਚੱਲ ਰਿਹਾ ਤੇ ਮੈਨੇਜਮੈਂਟ ਦੇ ਪਿੱਠੂ ਦਾ ਰੋਲ ਅਦਾ ਕਰ ਰਿਹਾ ਹੈ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਥਰਮਲ ਪਲਾਟ ਬਣਾਵਾਲੀ ਦੇ ਗੇਟ ਅੱਗੇ ਵਰਕਰਾ ਦੇ ਚੱਲ ਰਹੇ ਪੱਕੇ ਮੋਰਚੇ ਨੂੰ ਸੰਬੋਧਨ ਕਰਨ ਉਪਰੰਤ ਪ੍ਰੈਸ ਕਲੱਬ ਰਾਹੀ ਸਾਝੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਤੋ ਥਰਮਲ ਪਲਾਂਟ ਦੇ ਵਰਕਰ ਸਿਰਫ 15 ਪ੍ਰਤੀਸਤ ਦਾ ਵਾਧਾ ਮੰਗ ਰਹੇ ਹਨ , ਜਿਸ ਦਾ ਪੰਜਾਬ ਸਰਕਾਰ 1 ਮਈ ਨੂੰ ਅੰਤਰਰਾਸਟਰੀ ਮਜਦੂਰ ਦਿਵਸ ਤੇ ਵਿਧਾਨਸਭਾ ਦਾ ਵਿਸੇਸ ਅਜਲਾਜ ਬੁਲਾ ਕੇ ਐਲਾਨ ਕੀਤਾ ਸੀ । ਥਰਮਲ ਪਲਾਟ ਦੇ ਕਾਮਿਆ ਨੂੰ ਪੰਜਾਬ ਸਰਕਾਰ ਦੇ ਐਲਾਨ ਨੂੰ ਲਾਗੂ ਕਰਨ ਅਵਾਜ ਉਠਾਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਉਨਾਂ ਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਹਨ ਤੇ ਨਤੀਜੇ ਭੁਗਤਣ ਦੀਆ ਧਮਕੀਆ ਦਿੱਤੀਆ ਜਾ ਰਹੀਆ ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ 15 ਪ੍ਰਤੀਸਤ ਵਾਧੇ ਦਾ ਸਿਰਫ ਡਰਾਮਾ ਕੀਤਾ ਸੀ ਤੇ ਵੋਟਾ ਵਟੋਰਨ ਲਈ ਇਸ਼ਤਿਹਾਰਬਾਜੀ ਕਰਕੇ ਕਰੋੜਾਂ ਰੁਪਏ ਬਰਬਾਦ ਕੀਤੇ ਸਨ , ਜਦ ਕਿ ਹਕੀਕਤ ਵਿੱਚ ਪੰਜਾਬ ਦੇ ਮਿਹਨਤਕਸਾ ਨੂੰ ਇਹ ਵਾਧਾ ਨਸੀਬ ਹੀ ਨਹੀ ਹੋਇਆ।
ਐਡਵੋਕੇਟ ਉੱਡਤ ਨੇ ਹੈਰਾਨੀ ਪ੍ਰਗਟ ਕੀਤੀ ਕਿ ਥਰਮਲ ਪਲਾਂਟ ਤੇ ਥਰਮਲ ਪਲਾਂਟ ਵਿੱਚ ਕੰਮ ਕਰਦੇ ਵਰਕਰਾ ਦੇ ਸਿਰ ਤੇ ਹਲਕਾ ਵਿਧਾਇਕ ਬਣੇ ਗੁਰਪ੍ਰੀਤ ਸਿੰਘ ਬਣਾਂਵਾਲੀ ਆਪਣੇ ਜੱਦੀ ਪਿੰਡ ਵਰਕਰਾ ਦੀ ਸਾਰ ਲੈਣ ਨਹੀ ਪਹੁੰਚ ਰਹੇ ਤੇ ਮੈਨੇਜਮੈਂਟ ਕਹਿ ਰਹੀ ਹੈ ਕਿ ਵਿਧਾਇਕ ਸਾਡੇ ਨਾਲ ਹੈ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਬਿੱਕਰ ਸਿੰਘ ਮਾਖਾ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਪੇਰੋ, ਬਲਦੇਵ ਸਿੰਘ ਉੱਡਤ, ਜਗਦੇਵ ਰਾਮ ਸਰਮਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *