ਬਟਾਲਾ, ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ)– ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਸਲੱਮ ਏਰੀਆ ਵਿੱਚ ਰਹਿੰਦੇ ਲੋਕਾਂ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਗਗਨਦੀਪ ਸਿੰਘ ਸਿੰਘ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਵੱਲੋਂ ਸਲੱਮ ਏਰੀਆ ਵਿੱਚ ਰਹਿੰਦੇ ਲੋਕਾਂ ਅਤੇ ਬੱਚਿਆਂ ਨਾਲ ਸੁਤੰਤਰਤਾ ਦਿਵਸ ਮਨਾਉਣ ਲਈ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਸਥਾਨਕ ਸਿਲਵਰ ਕਰੀਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਾਇਸ ਡ੍ਰਿਸ਼ਟਿਕ ਗਵਰਨਰ 1 ਲਾਇਨ ਵੀ.ਐਮ. ਗੋਇਲ ਅਤੇ ਵਾਇਸ ਡ੍ਰਿਸ਼ਟਿਕ ਗਵਰਨਰ 2 ਜੀ.ਐਸ. ਭਾਟੀਆ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਲਾਇਨ ਵੀ.ਐਮ.ਗੋਇਲ ਨੇ ਹਾਜ਼ਰ ਲੋਕਾਂ ਤੇ ਬੱਚਿਆਂ ਨੂੰ ਸੁਤੰਤਰਤਾ ਦਿਵਸ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦੇ ਹੋਏ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਵੱਖ-ਵੱਖ ਸਮੇਂ ਤੇ ਕੀਤੇ ਜਾ ਰਹੇ ਪ੍ਰੋਜੈਕਟ ਕਾਬਲੇ ਤਾਰੀਫ਼ ਹੈ। ਇਸ ਮੌਕੇ ਲਾਇਨ ਜੀ.ਐਸ. ਭਾਟੀਆ ਨੇ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਸਮਾਜ ਸੇਵੀ ਸੰਸਥਾ ਵਿੱਚ ਮੋਹਰੀ ਸੰਸਥਾ ਹੈ। ਉਨ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਨੂੰ ਸਰਾਹਿਆ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਹਾਜ਼ਰ ਬੱਚਿਆਂ ਤੇ ਲੋਕਾਂ ਨੂੰ ਫ਼ਲ, ਸਮੋਸੇ ਤੇ ਮਠਿਆਈ ਵੰਡੀ ਗਈ। ਇਸ ਮੌਕੇ ਵਾਇਸ ਰੀਜਿਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ, ਲਾਇਨ ਰਾਕੇਸ਼ ਅਗਰਵਾਲ, ਲਾਇਨ ਜਸਵੰਤ ਪਠਾਣੀਆਂ , ਲਾਇਨ ਦਵਿੰਦਰ ਸਿੰਘ ਕਾਹਲੋਂ, ਲਾਇਨ ਪਰਵਿੰਦਰ ਸਿੰਘ ਗੋਰਾਇਆ , ਲਾਇਨ ਪ੍ਰਦੀਪ ਸਿੰਘ ਚੀਮਾ, ਲਾਇਨ ਭਾਰਤ ਭੂਸ਼ਨ , ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਗੁਰਸ਼ਰਨ ਸਿੰਘ, ਲਾਇਨ ਬਲਕਾਰ ਸਿੰਘ , ਲਾਇਨ ਗੋਬਿੰਦ ਸੈਣੀ, ਲਾਇਨ ਸ਼ੁਸ਼ੀਲ ਮਹਾਜਨ , ਲਾਇਨ ਅਨੂਪ ਸਿੰਘ ਮਾਂਗਟ , ਲਾਇਨ ਸਰਬਜੀਤ ਸਿੰਘ , ਲਾਇਨ ਸਰਬਜੀਤ ਸਿੰਘ ਚੱਠਾ,ਲਾਇਨ ਸੰਦੀਪ, ਲਾਇਨ ਜਸਪਿੰਦਰ ਸਿੰਘ ਗੋਲਡੀ,ਆਦਿ ਹਾਜ਼ਰ ਸਨ।