ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨਾ ਅਜੋਕੇ ਸਮੇਂ ਦੀ ਲੋੜ- ਸੁੱਖੀ ਬਾਠ
ਬਟਾਲਾ, ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ)– ਨਵੀਆਂ ਕਲਮਾਂ ਨਵੀਂ ਉਡਾਣ ਪੁਸਤਕ ਭਾਗ – 32 ਜਿਲਾ ਗੁਰਦਾਸਪੁਰ ਦਾ ਲੋਕ ਅਰਪਣ ਸਮਾਗਮ ਬੇਰਿੰਗ ਕਾਲਜ ਬਟਾਲਾ ਵਿਖੇ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋ ਗਿਆ । ਇਸ ਦੌਰਾਨ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਬੱਚਿਆਂ ਦੇ ਅੰਦਰ ਛੁੱਪੇ ਸਾਹਿਤਕ ਹੁਨਰ ਨੂੰ ਵਿਕਸਤ ਕਰਨ ਲਈ ਨਵੀਆ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ ਜਿਲਾ ਗੁਰਦਾਸਪੁਰ ਦੇ ਬੱਚਿਆਂ ਦੀਆਂ ਵੱਖ ਵੱਖ ਵੰਨਗੀਆਂ ਦੀ ਜੋ ਰਣਜੀਤ ਕੌਰ ਬਾਜਵਾ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਡਾ ਅਸ਼ਵਨੀ ਕਾਂਸਰਾ ਪ੍ਰਿੰ ਬੇਰਿੰਗ ਕਾਲਜ ਬਟਾਲਾ ,ਜਿਲਾ ਭਾਸ਼ਾ ਅਫ਼ਸਰ ਗੁਰਦਾਸਪੁਰ ਤੇ ਅੰਮ੍ਰਿਤਸਰ ਡਾ ਪਰਮਜੀਤ ਸਿੰਘ ਕਲਸੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਡੀ ਪੀ ਆਰ ਓ ਹਰਜਿੰਦਰ ਸਿੰਘ ਕਲਸੀ , ਪ੍ਰਿੰਸੀਪਲ ਪਰਮਜੀਤ ਕੌਰ ਨੋਡਲ ਅਫਸਰ,ਪ੍ਰਿੰਸੀਪਲ ਤੇਜਿੰਦਰ ਕੌਰ,ਪ੍ਰਿੰ ਸ਼ਰਨਜੀਤ ਕੌਰ,,ਪ੍ਰਿੰ ਮੀਨੂੰ ਸ਼ਰਮਾ ,ਸੇਵਾ ਮੁਕਤ ਉਪ ਜਿਲਾ ਸਿੱਖਿਆ ਅਫ਼ਸਰ ਸ਼੍ਰੀ ਰਾਜੇਸ਼ਵਰ ਸਲਾਰਿਆ, ਉੱਘੇ ਸਮਾਜ ਸੇਵਕ ਜੋਗਿੰਦਰ ਅੰਗੂਰਾਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।
ਇਸ ਦੌਰਾਨ ਸਮਾਗਮ ਦੇ ਸ਼ੁਰੂ ਵਿੱਚ ਡਾ. ਸਤਿੰਦਰ ਕੌਰ ਕਾਹਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਕਿਹਾ ਕਿ ਇਸ ਕਿਤਾਬ ਵਿੱਚ ਜਿਲੇ ਦੇ ਵੱਖ ਵੱਖ ਸਕੂਲਾਂ ਦੇ 101 ਵਿਦਿਆਰਥੀਆਂ ਦੀਆਂ ਕਵਿਤਾਵਾਂ ਹਨ ਅਤੇ ਇਹ ਨਿਵੇਕਲਾ ਤੇ ਵਿਲੱਖਣ ਕਾਰਜ ਪਹਿਲੀ ਵਾਰ ਹੋਇਆ ਹੈ।ਉਹਨਾਂ ਨੇ ਸੁੱਖੀ ਬਾਠ ਜੀ ਦੀ ਇਸ ਸੋਚ ਨੂੰ ਸਿਜਦਾ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਪੰਜਾਬ ਭਵਨ ਸ੍ਰੀ ਕਨੈਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨਾ ਅਜੋਕੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਸਮੇਂ-ਸਮੇਂ ਤੇ ਅਜਿਹੇ ਸਾਹਿਤਕ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਗੁਰਦਾਸਪੁਰ ਟੀਮ ਵੱਲੋਂ ਕੀਤੇ ਜਾ ਰਹੇ ਸਾਹਿਤਕ ਪ੍ਰੋਗਰਾਮਾਂ ਦੀ ਸਲਾਘਾ ਕੀਤੀ। ਇਹ ਪ੍ਰੋਜੈਕਟ ਕੁੱਝ ਮਹੀਨੇ ਪਹਿਲਾਂ ਪਟਿਆਲੇ ਤੋਂ ਸ਼ੂਰੁ ਹੋਇਆ ਸੀ ਤੇ ਹੁਣ ਅੰਤਰਰਾਸ਼ਟਰੀ ਪੱਧਰ ਦਾ ਬਣ ਚੁੱਕਾ ਹੈ। ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ,ਵਿਦੇਸ਼ਾਂ ਵਿੱਚ ਤੇ ਲਹਿੰਦੇ ਪੰਜਾਬ ਵਿੱਚ ਵੀ ਸਫਲਤਾਪੂਰਵਕ ਚੱਲ ਰਿਹਾ ਹੈ। ਉਨ੍ਹਾਂ 16 ਤੇ 17 ਨਵੰਬਰ ਨੂੰ ਹੋਣ ਵਾਲੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਕਾਨਫਰੰਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸ਼੍ਰੀ ਸੁੱਖੀ ਬਾਠ ਜੀ ਨੇ ਆਪਣੇ ਮਨ ਦੇ ਭਾਵ ਸਾਂਝੇ ਕਰਦਿਆਂ ਸਮੁੱਚੀ ਗੁਰਦਾਸਪੁਰ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਬੱਚਿਆਂ ,ਗਾਇਡ ਅਧਿਆਪਕਾਂ ਤੇ ਉਹਨਾਂ ਦੇ ਮਾਤਾ ਪਿਤਾ ਦਾ ਦਿਲ ਦੀਆਂ ਗਹਿਰਾਇਆ ਤੋ ਧੰਨਵਾਦ ਕੀਤਾ ਜਿਹਨਾਂ ਨੇ ਇਸ ਵੱਡੇ ਕਾਰਜ ਵਿੱਚ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਮੈਂ ਹਰ ਲੋੜਵੰਦ ਨਾਲ ਹਮੇਸ਼ਾ ਖੜਾ ਹਾਂ। ਮੈਂ ਚਾਹੁੰਦਾ ਹਾਂ ਕਿ ਸਾਡੇ ਬੱਚੇ ਇੱਕ ਵਧੀਆ ਸਮਾਜ ਸਿਰਜਕ ਬਨਣ। ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਸੁੱਖੀ ਬਾਠ ਜੀ ਦਾ ਇਹ ਵਿਲੱਖਣ ਕਾਰਜ ਇਤਿਹਾਸ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ। ਇਸ ਦੌਰਾਨ ਤਾੜੀਆਂ ਦੀ ਗੂੰਜ ਵਿੱਚ ਕਿਤਾਬ ਦਾ ਲੋਕ ਅਰਪਣ ਤੇ ਪੋਸਟਰ ਅਰਪਣ ਕੀਤਾ ਗਿਆ। ਕਿਤਾਬ ਵਿੱਚ ਸ਼ਾਮਿਲ ਸਾਰੇ ਵਿਦਿਆਰਥੀਆ ਨੂੰ ਮੈਡਲ , ਪ੍ਰਸ਼ੰਸਾ ਪੱਤਰ ,ਪੋਸਟਰ ਤੇ ਉਹਨਾਂ ਦੇ ਗਾਇਡ ਅਧਿਆਪਕਾਂ ਨੂੰ ਪ੍ਰਸੰਸਾ-ਪੱਤਰ ,ਫਲਦਾਰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦਾਸਪੁਰ ਟੀਮ ਦੇ ਮੈਂਬਰਾਂ ਸਤਿੰਦਰ ਕੌਰ ,ਗਗਨਦੀਪ ਸਿੰਘ ,ਰਣਜੀਤ ਕੌਰ ਬਾਜਵਾ,ਨਵਜੋਤ ਬਾਜਵਾ,ਸੁਖਵਿੰਦਰ ਕੌਰ ਬਾਜਵਾ ਤੇ ਕਮਲਜੀਤ ਨੂੰ ਪੰਜਾਬ ਭਵਨ ਸਰੀ ਵੱਲੋਂ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਗੁਰਦਾਸਪੁਰ ਵਲੌ ਸੁੱਖੀ ਬਾਠ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਗੁਰਦਾਸਪੁਰ ਟੀਮ ਵੱਲੋਂ ਮੁੱਖ ਮਹਿਮਾਨ ਤੇ ਆਈਆਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਗਗਨਦੀਪ ਸਿੰਘ ਪ੍ਰਧਾਨ ਲਾਇਨਜ਼ ਕਲੱਬ ਬਟਾਲਾ ਮੁਸਕਾਨ ਨੇ ਟੀਮ ਮੈਂਬਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੁਮਿਕਾ ਕਮਲਜੀਤ ਕੌਰ ਤੇ ਨਵਜੋਤ ਬਾਜਵਾ ਨੇ ਸਾਂਝੇ ਤੋਰ ਤੇ ਬਾਖੂਬੀ ਨਿਭਾਈ ਗਈ। ਇਸ ਦੌਰਾਨ ਸਮਾਗਮ ਵਿੱਚ ਸ਼ਾਮਿਲ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਇਸ ਦੌਰਾਨ ਸਮਾਗਮ ਵਿੱਚ ,ਲੈਕ . ਰਜਿੰਦਰਬੀਰ ਸਿੰਘ , ਗੁਰਜਿੰਦਰ ਕੌਰ ,ਪ੍ਰੋਫੈਸਰ ਰਮਨਦੀਪ ਕੌਰ ,ਸਤਨਾਮ ਕੋਰ ਤੁਗਲਵਾਲ,ਪ੍ਰਵੀਨ ਕੋਰ ਸਿੱਧੂ ,ਜਗਰੂਪ ਕੌਰ ,ਨਰਿੰਦਰ ਕੁਮਾਰ ,ਰਮਨੀ ਕੁਮਾਰੀ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ, ਵਿਦਿਆਰਥੀ ਤੇ ਉਹਨਾਂ ਮਾਤਾ ਪਿਤਾ ਸ਼ਾਮਲ ਹੋਏ।