ਸਾਂਸਦ ਰਣਜੀਤ ਰੰਜਨ ਵੱਲੋਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ” ਗੁਰੂ ਤੇਗ ਬਹਾਦਰ ਰੱਖਣ ਦੀ ਮੰਗ ਕਰਨਾ ਕਿਸੇ ਕੁਦਰਤੀ ਕਰਿਸ਼ਮੇ ਤੋਂ ਘੱਟ ਨਹੀਂ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)– ਛੱਤੀਸਗੜ੍ਹ ਤੋਂ ਐਮਪੀ ਰਣਜੀਤ ਰੰਜਨ ਵੱਲੋਂ ਦੇਸ਼ ਦੀ ਸੰਸਦ ਵਿੱਚ ਸ਼ੇਰਨੀ ਵਾਂਗ ਗਰਜ਼ ਕੇ ਪਾਰਲੀਮੈਂਟ’ਚ ਇਹ ਮੰਗ ਕਰਨੀ ਕਿ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਹਿੰਦ ਦੀ ਚਾਦਰ ” ਗੁਰੂ ਤੇਗ ਬਹਾਦੁਰ ਰੱਖਿਆ ਜਾਵੇ,ਇਹ‌ ਕਿਸੇ ਕੁਦਰਤੀ ਚਮਤਕਾਰ ਤੋਂ ਘੱਟ ਨਹੀਂ ? ਕਿਉਂ ਕਿ ਸਿੱਖਾਂ ਦੇ ਹਿਤੈਸ਼ੀ ਦੱਸਣ ਵਾਲੇ ਪੰਜਾਬ ਦੇ ਸਾਰੇ ਐਮ ਪੀ ਜੀ ਵੱਲੋਂ ਕਦੇ ਵੀ ਕਿਸੇ ਨੇ ਅਜਿਹੀ ਮੰਗ ਨਹੀਂ ਰੱਖੀਂ ਜੋ ਰਣਜੀਤ ਰੰਜਨ ਸਾਂਸਦ ਨੇ ਰੱਖ ਕੇ ਸ਼ਾਬਤ ਕਰ ਦਿੱਤਾ ਕਿ ਗੁਰੂ ਆਪਣੇ ਕਾਰਜ਼ ਆਪ ਕਰਨ ਦੇ ਸਮਰੱਥ ਹੈ, ਰਣਜੀਤ ਰੰਜਨ ਸਾਂਸਦ ਦੀ ਇਸ ਮੰਗ ਨੇ ਜਿਥੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਸਾਰੇ ਸਿੱਖਾਂ ਹਿੰਦੂਆਂ ਦਾ ਸਿਰ ਉੱਚਾ ਚੁੱਕਿਆ ਤੇ ਮਾਣ ਵਧਾਇਆ ਹੈ ਉਥੇ ਪੂਰੀ ਦੁਨੀਆ ਵਿੱਚ ਸਿੱਖੀ ਪ੍ਰਚਾਰ ਰਾਹੀਂ ਦੱਸ ਦਿੱਤਾ ਕਿ ਸਿੱਖਾ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਤਿਲਕ ਜੰਝੂ ਦੀ ਰਾਖੀ ਤੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿਚ ਬਲੀਦਾਨ ਕਰਕੇ ਜ਼ਾਲਮ ਬਾਦਸ਼ਾਹ ਦੇ ਜੁਲਮ ਨੂੰ ਠੱਲ੍ਹ ਪਾਈ ਰਣਜੀਤ ਰੰਜਨ ਸਾਂਸਦ ਦੀ ਇਸ ਇਤਿਹਾਸਕ ਮੰਗ ਨਾਲ ਜਿੱਥੇ ਨਾਨਕ ਨਾਮ ਲੇਵਾ ਸੰਗਤਾਂ ਪੂਰੀ ਤਰ੍ਹਾਂ ਬਾਗੋਬਾਗ ਤੇ ਉਸ ਦਾ ਧੰਨਵਾਦ ਕਰ ਰਹੀਆਂ ਹਨ, ਉਥੇ ਦੁਆਬਾ ਖੇਤਰ’ਚ ਆਪਣੀਆਂ ਧਾਰਮਿਕ, ਸਿਆਸੀ ਅਤੇ ਸਮਾਜਿਕ ਸਰਗਰਮੀਆਂ ਕਰਕੇ ਮੋਹਰੀ ਜਾਣੇ ਜਾਂਦੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖ ਪ੍ਰਬੰਧਕ ਅਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਵੱਲੋਂ ਰਣਜੀਤ ਰੰਜਨ ਸਾਂਸਦ ਦੀ ਇਸ ਮੰਗ ਤੇ ਉਨ੍ਹਾਂ ਧੰਨਵਾਦ ਤੇ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਉਹ ਵਿਸ਼ੇਸ਼ ਤੌਰ ਤੇ (ਰਣਜੀਤ ਰੰਜਨ ਸਾਂਸਦ) ਨੂੰ ਸੱਦਾ ਪੱਤਰ ਭੇਜ ਕੇ ਸਨਮਾਨਿਤ ਕਰਨਗੇ ਤਾਂ ਕਿ ਉਨ੍ਹਾਂ ਮਾਣ ਸਤਿਕਾਰ ਵਧਾਇਆ ਜਾ ਸਕੇ, ਕਿਉਂਕਿ ਉਸ ਨੇ ਸਿਖਾਂ ਲਈ ਕੁਝ ਕਰ ਵਿਖਾਇਆ ਜੋ ਲੋਕਾਂ ਦੀ ਮੰਗ ਵਾਲਾਂ ਵਧੀਆ ਤੇ ਸ਼ਲਾਘਾਯੋਗ ਕਾਰਜ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਦੇ ਮੁਖੀ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਰਣਜੀਤ ਰੰਜਨ ਸਾਂਸਦ ਵੱਲੋਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਬਦਲਕੇ ਗੁਰੂ ਤੇਗ ਬਹਾਦਰ ਰੱਖਣ ਵਾਲੀ ਇਤਿਹਾਸਕ ਮੰਗ ਦੀ ਪੂਰਨ ਹਮਾਇਤ, ਧੰਨਵਾਦ, ਵਧਾਈ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਕਰਦਿਆਂ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਜੋ ਦੋ ਤਿੰਨ ਦਿਨ ਲਈ ਬੰਗਲੌਰ ਗਏ ਹੋਏ ਹਨ ਨੇ ਦੱਸਿਆ ਰਣਜੀਤ ਰੰਜਨ ਸਾਂਸਦ ਦੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਬਦਲਕੇ ਗੁਰੂ ਤੇਗ ਬਹਾਦੁਰ ਜੀ ਰੱਖਣ ਵਾਲ਼ੀ ਮੰਗ ਦੀ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪੂਰਨ ਹਮਾਇਤ, ਧੰਨਵਾਦ ਤੇ ਵਧਾਈ ਦਿੰਦੀ ਹੈ ਕਿਉਂਕਿ ਇਹ ਇਤਿਹਾਸਕ ਅਤੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਧਾਰਮਿਕ ਗੁਰੂ ਕਾਰਜ ਹੈ, ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਕਿਹਾ ਅਸੀਂ ਰਣਜੀਤ ਰੰਜਨ ਸਾਂਸਦ ਨੂੰ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਵਿਖੇ ਸੱਦ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਾਂਗੇ ਅਤੇ ਜੋਂ ਵੀ ਸਿੱਖ਼ਾਂ, ਸਿੱਖ ਕੌਮ, ਸਿੱਖ ਪੰਥ ਦੀ ਚੜ੍ਹਦੀ ਕਲ੍ਹਾ ਲਈ ਕਾਰਜ਼ ਕਰੇਗੀ ਉਸ ਨੂੰ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਵਿਖੇ ਸਨਮਾਨਿਤ ਕੀਤਾ ਜਾਇਆ ਕਰੇਗਾ , ਭਾਈ ਵਿਰਸਾ ਸਿੰਘ ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਦਿ ਨੂੰ ਵੀ ਚਾਹੀਦਾ ਹੈ ਕਿ ਉਹ ਰਣਜੀਤ ਰੰਜਨ ਸਾਂਸਦ ਦੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਬਦਲਕੇ ਗੁਰੂ ਤੇਗ ਬਹਾਦਰ ਜੀ ਰੱਖਣ ਵਾਲ਼ੀ ਇਤਿਹਾਸਕ ਮੰਗ ਦੀ ਹਮਾਇਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਢੁਕਵਾਂ ਮਾਣ ਸਨਮਾਨ ਦੇਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਧਾਰਮਿਕ ਕਾਰਜ ਕਰਨ ਵਾਲਿਆਂ ਦਾ ਮਾਣ ਸਨਮਾਨ ਵਧਾਇਆ ਜਾ ਸਕੇ।

Leave a Reply

Your email address will not be published. Required fields are marked *