ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਇੱਥੇ ਫ਼ੈਜ਼ ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੇ ਮਾਝਾ ਅਤੇ ਦੋਆਬਾ ਜੋਨ ਦੇ ਵਰਕਰਾਂ ਦੀ ਰੈਲੀ ਗੁਰਪਿੰਦਰ ਕੌਰ, ਰੇਖਾ, ਸੁਨੀਤਾ, ਬਲਵਿੰਦਰ ਕੌਰ,ਪੂਰਨ ਸਿੰਘ ਅਤੇ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਸਮੇਂ ਬੋਲਦਿਆਂ ਮੋਰਚੇ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਛੱਜਲਵੱਡੀ,ਮੀਤ ਸਕੱਤਰ ਵਿਜੇ ਸੋਹਲ, ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਰਚਾ ਅਤੇ ਲਿਬਰੇਸ਼ਨ ਪਾਰਟੀ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਦਾ ਬਾਈਕਾਟ ਕਰਨ, ਮਜ਼ਦੂਰਾਂ ਲਈ ਮਨਰੇਗਾ ਦਾ ਰੋਜ਼ਗਾਰ 200 ਦਿਨ ਕਰਾਉਣ, ਲਾਲ ਲਕੀਰ ਦੇ ਅੰਦਰ ਦੇ ਮਜ਼ਦੂਰਾਂ ਦੇ ਘਰਾਂ ਨੂੰ ਮਾਲ ਵਿਭਾਗ ਵਿਚ ਦਰਜ ਕਰਾਉਣ,10/10 ਮਰਲੇ ਦੇ ਪਲਾਟ ਲੈਣ ,ਹਰ ਪਰਿਵਾਰ ਨੂੰ 10 ਹਜਾਰ ਰੁਪਏ ਹਰ ਮਹੀਨੇ ਗੁਜ਼ਾਰਾ ਭੱਤਾ ਲੈਣ ਅਤੇ ਬੇਰੁਜ਼ਗਾਰਾ ਨੂੰ ਰੋਜ਼ਗਾਰ ਦਿਵਾਉਣ ਜਾਂ ਯੋਗਤਾ ਮੁਤਾਬਕ ਬੇਰੁਜ਼ਗਾਰੀ ਭੱਤਾ ਲੈਣ ਵਰਗੇ ਮੁੱਦਿਆਂ ਉਂਪਰ ਪਿੰਡ ਪਿੰਡ ਰੈਲੀਆਂ ਕਰਨ ਅਤੇ ਅਗਸਤ ਵਿਚ ਰਾਜਨੀਤਕ ਕਾਨਫਰੰਸਾਂ ਕਰਨ ਦਾ ਫੈਸਲਾ ਲਿਆ ਹੈ।
ਆਗੂਆਂ ਕਿਹਾ ਕਿ ਰਾਜਨੀਤਕ ਕਾਨਫਰੰਸਾਂ ਕਰਨ ਦਾ ਸਿਲਸਿਲਾ 2027 ਦੀਆਂ ਚੋਣਾਂ ਤੱਕ ਜਾਰੀ ਰਹੇਗਾ ਅਤੇ ਇਸ ਰਾਜਨੀਤਕ ਘਟਨਾਕ੍ਰਮ ਵਿਚ ਸਾਂਝੀ ਸਮਝ ਤਹਿਤ ਦੂਸਰੀਆਂ ਖ਼ਬੀਆਂ ਧਿਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਰੈਲੀ ਨੇ ਪੰਜਾਬ ਵਿਚ ਲਗਾਤਾਰ ਵਿਗੜ ਰਹੇ ਅਮਨ ਕਾਨੂੰਨ ਦੀ ਹਾਲਤ ਅਤੇ ਹਰ ਰੋਜ਼ ਨਸ਼ਿਆਂ ਨਾਲ਼ ਹੋ ਰਹੀਆਂ ਨੌਜਵਾਨਾ ਦੀਆਂ ਮੌਤਾਂ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਮਾਨ ਸਰਕਾਰ ਨੂੰ ਇਸ ਲਈ ਦੋਸ਼ੀ ਦੱਸਿਆ ਗਿਆ।ਇਸ ਸਮੇਂ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ,ਕੁਲਦੀਪ ਰਾਜੂ, ਪਿੱਟਾਂ ਤਲਵੰਡੀ ਭਰਥ,ਸਾਹਬੀ ਗੁਰਦਾਸ ਨੰਗਲ,ਪੂਰਨ ਸਿੰਘ, ਬਲਵਿੰਦਰ ਕੌਰ,ਮੰਗਲ ਸਿੰਘ ਧਰਮਕੋਟ,ਬਚਨ ਮਸਾਣੀਆਂ ਅਤੇ ਬਲਬੀਰ ਭੋਲਾ ਮਲਕਵਾਲ ਹਾਜ਼ਰ ਸਨ।


