ਗੁਰਦਾਸਪੁਰ , 9 ਜੂਨ (ਸਰਬਜੀਤ ਸਿੰਘ)– ਦੇਸ਼ ਦੇ ਪਹਿਲੇ ਕਾਂਗਰਸ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇਸ਼ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਜੀ ਇੱਕ ਨਵਾਂ ਇਤਿਹਾਸ ਸਿਰਜ ਰਹੇ ਹਨ,ਉਹ ਅੱਜ ਸ਼ਾਮ ਨੂੰ ਆਪਣੇ ਸੰਯੋਗੀ ਦਲਾਂ ਦੀ ਮੱਦਦ ਨਾਲ ਆਪਣੇ ਮੰਤਰੀਮੰਡਲ ਨਾਲ ਸਹੁੰ ਚੁੱਕਣਗੇ,ਸ਼ੁਰੂ ਸ਼ੁਰੂ ਵਿਚ ਉਹ ਆਪਣੇ ਮੰਤਰੀ ਮੰਡਲ’ਚ 55 ਦੇ ਲਗਭਗ ਕੈਬਨਿਟ ਮੰਤਰੀ ਤੇ ਰਾਜਮੰਤਰੀ ਸ਼ਾਮਲ ਕਰ ਸਕਦੇ ਹਨ ਵਿਰੋਧੀਆਂ ਤੋਂ ਇਲਾਵਾ ਦੇਸ਼ ਦੇ ਸਾਰੇ ਲੋਕ ਨਰਿੰਦਰ ਮੋਦੀ ਜੀ ਦੇ ਤੀਜ਼ੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਖੁਸ਼ੀ ਮਨਾ ਰਹੇ ਹਨ, ਭਾਜਪਾ ਨੂੰ ਪੂਰਨ ਬਹੁਮਤ ਨਾ ਮਿਲਣ ਕਰਕੇ ਸੰਯੋਗੀ ਦਲਾਂ ਦੇ ਸੰਯੋਗ ਨਾਲ ਨਰਿੰਦਰ ਮੋਦੀ ਜੀ ਦੇਸ਼ ਦੇ ਤੀਜੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਬਣਨ ਵਿੱਚ ਸਫ਼ਲ ਹੋਏ,ਭਾਵੇਂ ਕਿ ਵਿਰੋਧੀ ਧਿਰ ਤੇ ਹੋਰ ਕਈ ਇਹ ਕਹਿ ਰਹੇ ਹਨ, ਇਹ ਸਰਕਾਰ ਜਾਇਦਾ ਸਮਾਂ ਨਹੀਂ ਚੱਲਣਵਾਲੀ ? ਕਿਉਂਕਿ ਮੋਦੀ ਸਰਕਾਰ ਨੂੰ ਹਰ ਵੱਡੇ ਫੈਸਲੇ ਤੇ ਸੰਯੋਗੀ ਦਲਾਂ ਦੀ ਸਹਿਮਤੀ ਲੈਣੀ ਪਵੇਗੀ , ਦੂਸਰੇ ਪਾਸੇ ਕਾਂਗਰਸ ਵੱਲੋਂ ਵਿਰੋਧੀ ਧਿਰ ਦਾ ਨੇਤਾ ਰਾਹੁਲ ਗਾਂਧੀ ਨੂੰ ਬਣਾਇਆ ਜਾ ਰਿਹਾ ਹੈ ਇਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਸਰਕਾਰ ਪੰਜ ਸਾਲ ਲਗਾਤਾਰ ਚਲਾਉਣ ਲਈ ਬਹੁਤ ਹੀ ਮੁਸ਼ਕਲਾਂ ਤੇ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਰਿੰਦਰ ਮੋਦੀ ਜੀ ਨੂੰ ਤੀਜ਼ੀ ਵਾਰ ਆਪਣੀ ਸਰਕਾਰ ਬਣਾਉਣ ਦੀ ਵਧਾਈ ਦਿੰਦੀ ਹੈ, ਉਥੇ ਕਾਮਨਾ ਕਰਦੀ ਹੈ ਕਿ ਉਹ ਆਪਣੇ ਸਰਕਾਰ ਸਹਿਯੋਗੀਆਂ ਨਾਲ ਮਿਲ ਕੇ ਦੇਸ਼ ਦੇ ਵਿਕਾਸ ਨੂੰ ਵੱਡੀਆਂ ਤੇ ਇਤਿਹਾਸਕ ਬੁਲੰਦੀਆਂ ਨਾਲ ਛੋਹਣ ਦੇ ਸਮੱਰਥ ਬਣ ਸਕਣ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸੰਯੋਗੀ ਦਲਾਂ ਦੇ ਸੰਯੋਗ ਨਾਲ ਦੇਸ਼’ਚ ਤੀਜੀ ਵਾਰ ਲਗਾਤਾਰ ਸਰਕਾਰ ਬਣਾਉਣ ਦੀ ਵਧਾਈ ਦਿੰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ (ਭਾਈ ਖਾਲਸਾ) ਨੇ ਸਪਸ਼ਟ ਕੀਤਾ ਕਾਂਗਰਸ ਵੱਲੋਂ ਨਰਿੰਦਰ ਮੋਦੀ ਜੀ ਨੂੰ ਤੀਜ਼ੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਤੇ ਆਪਣੀ ਕਾਂਗਰਸ ਸਰਕਾਰ ਬਣਾਉਣ ਲਈ ਸਿਰਤੋੜ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਰਿੰਦਰ ਮੋਦੀ ਜੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਤੀਜੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਬਣ ਕਿ ਨਵਾਂ ਇਤਿਹਾਸ ਸਿਰਜਣ ਵਿਚ ਕਾਮਯਾਬ ਹੋਏ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਰਿੰਦਰ ਮੋਦੀ ਜੀ ਨੂੰ ਤੀਜ਼ੀ ਵਾਰ ਪ੍ਰਧਾਨ ਮੰਤਰੀ ਬਣਨ ਅਤੇ ਦੋ ਸਿੱਖ ਪ੍ਰਤੀਨਿਧਾਂ ਰਵਨੀਤ ਬਿੱਟੂ ਨੇ ਪੁਰੀ ਸਾਹਿਬ ਨੂੰ ਆਪਣੀ ਸਰਕਾਰ’ਚ ਸ਼ਾਮਲ ਕਰਨ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਮੰਗ ਕੀਤੀ ਕਿ ਉਹ ਦੇਸ਼ ਦੇ ਸਮੂਹ ਲੋਕਾਂ ਦੀਆਂ ਧਾਰਮਿਕ, ਸਿਆਸੀ,ਸਮਾਜਿਕ ਤੇ ਸੱਭਿਆਚਾਰਕ ਭਾਵਨਾਵਾਂ ਦੇ ਨਾਲ ਨਾਲ ਦੇਸ਼ ਨੂੰ ਬੇਰੁਜ਼ਗਾਰੀ, ਭਿਰਸਟਾਚਾਰੀ ਤੋਂ ਨਿਜਾਤ ਦਵਾ ਕੇ ਦੇਸ ਨੂੰ ਵੱਡੇ ਵੱਡੇ ਵਿਕਾਸ ਕਾਰਜਾਂ ਵਿਚ ਬਦਲਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਕਾਂਗਰਸ ਅਤੇ ਹੋਰਾਂ ਨੂੰ ਦੱਸਿਆ ਜਾ ਸਕੇ ਕਿ ਐਨ ਡੀ ਏ ਦੀ ਸਹਿਯੋਗੀ ਦਲਾਂ ਦੇ ਸੰਯੋਗ ਨਾਲ ਬਣੀ ਸਰਕਾਰ ਪੂਰੇ ਪੰਜ ਸਾਲ ਰਾਜ ਕਰਨ ਦੇ ਸਮਰੱਥ ਹੈ, ਭਾਈ ਖਾਲਸਾ ਨੇ ਕਿਹਾ ਨਰਿੰਦਰ ਮੋਦੀ ਜੀ ਦਾ ਆਪਣੀ ਸਰਕਾਰ’ਚ ਮੰਤਰੀ ਬਣਾਉਣ ਵਾਲਿਆਂ ਨੂੰ ਟੈਲੀਫੋਨ ਕਰਕੇ ਆਪਣੇ ਨਿਵਾਸ ਤੇ ਚਾਰ ਪਾਰਟੀ ਲਈ ਸੱਦਣਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਤੇ ਨੀਤੀ ਹੈ ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਨਿਉਜੀਲੈਂਡ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।


