ਮੋਹਾਲੀ, ਗੁਰਦਾਸਪੁਰ, 9 ਜੂਨ ( ਸਰਬਜੀਤ ਸਿੰਘ)– ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਕ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰ ਜਥੇਬੰਦੀਆਂ ਵੱਲੋਂ ਕੰਗਣਾ ਰਣਾਉਤ ਤੇ ਕੁਲਵਿੰਦਰ ਕੌਰ ਸੀ ਆਈ ਐਸ ਐਫ ਮਾਮਲੇ’ਚ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਅਤੇ ਧਾਰਾ 323/341 ਤਹਿਤ ਪਲਚਾ ਦਰਜ਼ ਕਰਨ ਦੀ ਨਿੰਦਾ ਅਤੇ ਇਹਨਾਂ ਧਰਾਵਾਂ ਨੂੰ ਵਾਪਸ ਲੈਣ, ਕੁਲਵਿੰਦਰ ਕੌਰ ਨੂੰ ਨੌਕਰੀ ਬਹਾਲ ਕਰਨ ਦੇ ਨਾਲ ਨਾਲ ਕੰਗਣਾ ਰਣਾਉਤ ਤੇ ਸਰਕਾਰੀ ਡਿਊਟੀ’ਚ ਵਿਘਨ ਪਾਉਣ ਅਤੇ ਸਿੱਖਾਂ ਨੂੰ ਗਲਤ ਸ਼ਬਦਾਵਲੀ ਰਾਹੀਂ ਖਾਲਸਤਾਨੀ ਦੱਸ ਕੇ ਬਦਨਾਮ ਕਰਨ ਲਈ ਪਰਚਾ ਦਰਜ ਕਰਨ ਦੀ ਮੰਗ ਨੂੰ ਲੈਕੇ ਇਤਿਹਾਸਕ ਗੁਰਦੁਆਰੇ ਅੰਬ ਸਾਹਿਬ ਮੋਹਾਲੀ ਤੋਂ ਸ਼ਾਂਤਮਈ ਢੰਗ ਨਾਲ ਰੋਸ਼ ਮਾਰਚ ਕਰਕੇ ਐਸ ਐਸ ਪੀ ਮੋਹਾਲੀ ਨੂੰ ਮੰਗ ਪੱਤਰ ਸੌਂਪਣਾ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਤੇ ਕਿਸਾਨ ਸੰਘਰਸ਼ੀਆ ਦਾ ਸ਼ਲਾਘਾਯੋਗ ਫ਼ੈਸਲਾ ਹੈ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨ ਸੰਘਰਸ਼ੀਆ ਦੀ ਇਸ ਕਾਰਵਾਈ ਦੀ ਪੂਰਨ ਹਮਾਇਤ ਅਤੇ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ,ਪਰਚਾ ਦਰਜ ਕਰਨ ਵਾਲੀ ਨੀਤੀ ਦੀ ਨਿੰਦਾ ਅਤੇ ਕੰਗਣਾ ਰਣਾਉਤ ਤੇ ਸਰਕਾਰੀ ਡਿਊਟੀ’ਚ ਵਿਘਨ ਪਾਉਣ ਲਈ ਪ੍ਰਚਾ ਦਰਜ਼ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਫਿਲਮੀ ਅਦਾਕਾਰਾ ਤੇ ਹਿਮਾਚਲ ਦੇ ਮੰਡੀ ਹਲਕੇ ਤੋਂ ਐਮ ਪੀ ਸੀਟ ਜਿੱਤ ਕੇ ਆਈ ਕੰਗਣਾ ਰਣਾਉਤ ਦਿੱਲੀ ਜਾਣ ਲਈ ਮੋਹਾਲੀ ਏਅਰਪੋਰਟ ਤੇ ਪਹੁੰਚੀ ‘ਤਾਂ ਉਥੇ ਡਿਊਟੀ ਤੇ ਤਾਇਨਾਤ ਸੀ ਆਈ ਐਸ ਐਫ ਮਹਿਲਾ ਸਬ ਇੰਸਪੈਕਟਰ ਬੀਬੀ ਕੁਲਵਿੰਦਰ ਕੌਰ ਨੇ ਆਪਣੀ ਸਰਕਾਰੀ ਡਿਊਟੀ ਅਤੇ ਸਿਕਿਓਰਿਟੀ ਨਿਯਮਾਂ ਮੁਤਾਬਕ ਕਿਹਾ ਮੈਡਮ ਪਰਸ ਅਤੇ ਮੋਬਾਇਲ ਫ਼ੋਨ ਰੱਖ ਦਿਓ, ਸਕੈਨ ਕਰਨਾ ਹੈ, ਭਾਈ ਖਾਲਸਾ ਨੇ ਦੱਸਿਆ ਆਪਣੀ ਹੰਕਾਰੀ ਤੇ ਸਿੱਖ ਵਿਰੋਧੀ ਨੀਤੀ ਮੁਤਾਬਕ ਇਸ ਨੇ ਕੁਲਵਿੰਦਰ ਕੌਰ ਨੂੰ ਆਪਣੇ ਸਬੰਧੀ ਦੱਸਿਆ ਤੇ ਪਰਸ ਫ਼ੋਨ ਦੇਣ ਤੋਂ ਇਨਕਾਰ ਕੀਤਾ, ਇਥੇ ਹੀ ਬੱਸ ਨਹੀਂ ਉਸ ਨੂੰ ਖਾਲਿਸਤਾਨੀ ਤੇ ਕਈ ਹੋਰ ਸਿੱਖ ਵਿਰੋਧੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਕੇ ਅਪਮਾਨਤ ਤਾਂ ਹੀ ਉਸ ਨੂੰ ਕੋਈ ਕਾਰਵਾਈ ਲਈ ਮਜਬੂਰ ਹੋਣਾ ਪਿਆ, ਭਾਈ ਖਾਲਸਾ ਨੇ ਦੱਸਿਆ ਕੰਗਣਾ ਕਹੇ ਰਹੀ ਹੈ ਮੇਰੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ, ਜਦੋਂ ਕਿ ਵੀਡੀਓ ਫੂਟੇਜ ਵਿਚ ਕੁਝ ਨਹੀਂ ਦਿਖਾਇਆ ਗਿਆ, ਭਾਈ ਖਾਲਸਾ ਨੇ ਦੱਸਿਆ ਪੂਰੇ ਪੰਜਾਬ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਸ ਰਹੇ ਸਿੱਖ ਭਾਈਚਾਰੇ ਨੇ ਬੀਬੀ ਕੁਲਵਿੰਦਰ ਕੌਰ ਨੂੰ ਲੱਖਾਂ ਰੁਪਏ ਇਨਾਮ ਤੇ ਗੋਲਡ ਮੈਡਲਾਂ ਨਾਲ ਸਨਮਾਨਿਤ ਕਰਨ ਦੀ ਲਹਿਰ ਚਲਾ ਰੱਖੀ ਹੈ ਅਤੇ ਇਸੇ ਲਹਿਰ ਮੁਤਾਬਕ ਦਿੱਲੀ ਦੇ ਅਕਾਲੀ ਆਗੂ ਤੇ ਸਾਬਕਾ ਪ੍ਰਧਾਨ ਦਿੱਲੀ ਪ੍ਰਬੰਧਕ ਕਮੇਟੀ ਸ੍ਰ ਪਰਮਜੀਤ ਸਿੰਘ ਸਰਨਾ ਤੋਂ ਬਾਅਦ ਯੂਪੀ ਦੇ ਕਿਸਾਨ ਆਗੂ ਡਿਟੈਤ ਨੇ ਬੀਬੀ ਕੁਲਵਿੰਦਰ ਕੌਰ ਨੂੰ ਕਿਸਾਨ ਸੰਗਰਸ ਐਵਾੜ ਦੇਣ ਦਾ ਐਲਾਨ ਕੀਤਾ ਤੇ ਇਸ ਕੇਸ ਦੀ ਇਨਕੁਆਰੀ ਕਰਕੇ ਬੀਬੀ ਕੁਲਵਿੰਦਰ ਕੌਰ ਨੂੰ ਨੌਕਰੀ ਤੇ ਬਹਾਲ ਕਰਨ ਤੇ ਕੰਗਣਾ ਤੇ ਪਰਚਾ ਦਰਜ਼ ਕਰਨ ਦੀ ਮੰਗ ਕੀਤੀ, ਭਾਈ ਖਾਲਸਾ ਨੇ ਦੱਸਿਆ ਬੀਬੀ ਹਰਸਿਮਰਤ ਕੌਰ ਬਾਦਲ ਐਮ ਪੀ ਤੋਂ ਬਾਅਦ ਹੁਣ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੀ ਬੀਬੀ ਕੁਲਵਿੰਦਰ ਕੌਰ ਦੇ ਹੱਕ’ਚ ਬੋਲਦਿਆਂ ਕੰਗਣਾ ਨੂੰ ਆਪਣੀ ਬੋਲੀ ਸੁਧਾਰਨ ਤੇ ਪੰਜਾਬੀਆਂ ਨੂੰ ਗਲਤ ਸ਼ਬਦਾਵਲੀ ਰਾਹੀਂ ਅਪਮਾਨਤ ਕਰਨਾ ਬੰਦ ਕਰਨ ਲਈ ਕਿਹਾ ,ਭਾਈ ਖਾਲਸਾ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਨੇ ਵੀ ਕੰਗਣਾ ਰਣਾਉਤ ਤੇ ਸਰਕਾਰੀ ਡਿਊਟੀ’ਚ ਵਿਗਨ ਪਾਉਣ ਦਾ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਕ ਦੇ ਆਗੂ ਸ੍ਰ ਸ੍ਰਵਣ ਸਿੰਘ ਪੰਧੇਰ ਤੇ ਹੋਰ ਸਮੁਚੀਆਂ ਕਿਸਾਨ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਪੰਜਾਬ ਦੀ ਅਣਖੀ ਦੀ ਬੀਬੀ ਕੁਲਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਲਈ ਇਤਿਹਾਸਕ ਗੁਰੂਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਸ਼ਾਂਤਮਈ ਮਾਰਚ ਰਾਹੀਂ ਐਸ ਐਸ ਪੀ ਮੋਹਾਲੀ ਨੂੰ ਮੰਗ ਪੱਤਰ ਦੇਣ ਵਾਲੇ ਵਰਤਾਰੇ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਮਹੱਤਵਪੂਰਨ ਕਾਰਜ ਮੰਨਦੀ ਹੈ,ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਬੀ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰਨ ਅਤੇ ਪਰਚਾ ਦਰਜ ਕਰਨ ਦੀ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਬੀਬੀ ਕੁਲਵਿੰਦਰ ਕੌਰ ਨੂੰ ਨੌਕਰੀ ਤੇ ਬਹਾਲ ਕੀਤਾ ਜਾਵੇ ਅਤੇ ਕੰਗਣਾ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਤੇ ਸਿੱਖਾ ਲਈ ਗ਼ਲਤ ਸ਼ਬਦਾਵਲੀ ਵਰਤਣ ਸਬੰਧੀ ਪਰਚਾ ਦਰਜ ਕੀਤਾ ਜਾਵੇ ,ਨਹੀਂ ਤਾਂ ਪੰਜਾਬ ਦਾ ਮਹੌਲ ਇਸ ਮਸਲੇ ਤੇ ਵਿਗੜ ਸਕਦਾ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿਉਂਕਿ ਪੰਜਾਬ ਦੀ ਇਸ ਬਹਾਦਰ ਧੀ ਨੂੰ ਇਨਸਾਫ ਦਿਵਾਉਣ ਲਈ ਹਰ ਤਰ੍ਹਾਂ ਦਾ ਉਪਰਾਲਾ ਕਰਨਾ ਸਿਖਾਂ ਦੀ ਜੁਮੇਵਾਰੀ ਤੇ ਮੁੱਢਲਾ ਫਰਜ਼ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਤੇ ਹੋਰ ਆਗੂ ਹਾਜ਼ਰ ਸਨ।।