ਡਾਕਟਰ ਬਾਹਰੋਂ ਪਰਚੀ ਲਿਖ ਕੇ ਦਵਾਈ ਖ੍ਰੀਦਣ ਲਈ ਨਹੀਂ ਭੇਜਣਗੇ
ਚੰਡੀਗੜ੍ਹ, ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਵਿੱਚ ਤੱਤਪਰ ਹਨ। ਉਨ੍ਹਾਂ ਪੰਜਾਬ ਦੇ ਸਮੂਹ ਮੈਡੀਕਲ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਡਾਕਟਰ ਕਿਸੇ ਮਰੀਜ਼ ਲਈ ਜੋ ਦਵਾਈ ਲਿਖੇਗਾ, ਉਨ੍ਹਾਂ ਪ੍ਰਾਇਵੇਟ ਕੈਮੀਸਟ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਜਲਦ ਹੀ ਹਸਪਤਾਲਾਂ ਵਿੱਚ ਹਰ ਬੀਮਾਰੀਆਂ ਦੀਆਂ ਦਵਾਈਆਂ ਉਪਲੱਬਧ ਹੋਣਗੀਆਂ ਅਤੇ ਪੂਰੇ ਪੰਜਾਬ ਦੇ ਸਰਕਾਰੀ ਹਸਪਤਾਲ ਵਿੱਚ ਐਕਸਰੇ ਮਸ਼ੀਨਾਂ ਆਧੁਨਿਕ ਕਿਸਮ ਦੀਆਂ ਲਗਾਈਆਂ ਜਾਣਗੀਆਂ,ਜਿਨ੍ਹਾਂ ਵਿੱਚ ਉਨ੍ਹਾਂ ਨੂੰ ਚਲਾਉਣ ਵਾਲਾ ਟੈਕਨੀਕਲ ਕਰਮਚਾਰੀ ਵੀ ਤੈਨਾਤ ਹੋਵੇਗਾ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜੇ ਸਰਕਾਰ ਬਣੀ ਨੂੰ ਥੋੜਾ ਸਮਾਂ ਹੀ ਹੋਇਆ ਹੈ, ਪਰ ਮੇਰੇ ਪਾਰਟੀ ਦੇ ਵਰਕਰ ਮੰਤਰੀ ਅਤੇ ਐਮ.ਐਲ.ਏ ਪਿੰਡਾਂ ਵਿਚ ਸੀਨਾ ਚੋੜਾ ਕਰਕੇ ਜਾ ਰਹੇ ਹਨ, ਕਿਉਕਿ ਲੋਕਾਂ ਨੂੰ ਹਰ ਸਹੂਲਤ ਘਰਾਂ ਵਿੱਚ ਬੈਠੇ ਹੀ ਜਲਦੀ ਹੀ ਮਿਲੇਗੀ। ਲੋਕ ਖੱਜਲ ਖੁਆਰੀ ਤੋਂ ਬੱਚਣਗੇ। ਸਰਕਾਰ ਤੁਹਾਡੇ ਦੁਆਰ ਦੀ ਪਹਿਲਕਦਮੀ ਕਰ ਦਿੱਤੀ ਗਈ ਹੈ।