ਕਲਾਨੌਰ,ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)– ਮਾਰਕਿਟ ਕਮੇਟੀ ਕਲਾਨੌਰ ਦਾ ਲੇਖਾਕਾਰ 30 ਨਵੰਬਰ ਨੂੰ ਸੇਵਾ ਮੁੱਕਤ ਹੋਣ ਜਾ ਰਿਹਾ ਹੈ। ਕਰਮਚਾਰੀਆਂ ਨੂੰ ਪੈਨਸ਼ਨ ਅਤੇ ਤਨਖਾਹਾਂ ਉਦੋਂ ਹੀ ਮਿਲ ਸਕਦੀਆਂ ਹਨ, ਜੇਕਰ ਪੰਜਾਬ ਸਰਕਾਰ ਮਾਰਕਿਟ ਕਮੇਟੀ ਕਲਾਨੌਰ ਵਿੱਚ 1 ਦਸੰਬਰ ਨੂੰ ਨਵਾਂ ਲੇਖਾਕਾਰ ਤੈਨਾਤ ਕਰੇ। ਇਸ ਸਬੰਧੀ ਸਮੂਹ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਨੇ ਪ੍ਰੈਸ ਨੂੰ ਦੱਸਿਆ ਕਿ ਦਸੰਬਰ ਦੇ ਪਹਿਲੇ ਹਫਤੇ ਸਾਡੇ ਬੱਚਿਆ ਦੇ ਵਿਆਹ ਹਨ ਅਤੇ ਹੋਰ ਵੀ ਸਮਾਰੋਹ ਕਰਵਾਏ ਜਾ ਰਹੇ ਹਨ। ਜਿਸ ਵਿੱਚ ਸਾਡੇ ਖਾਤਿਆਂ ਵਿੱਚ ਪੈਨਸ਼ਨ/ਤਨਖਾਹਾਂ ਆਉਣੀਆਂ ਬਹੁਤ ਹੀ ਲਾਜ਼ਮੀ ਹਨ।
ਇਸ ਸਬੰਧੀ ਚੇਅਰਮੈਨ ਮਾਰਕਿਟ ਕਮੇਟੀ ਕਲਾਨੌਰ ਰਣਜੇਤ ਸਿੰਘ ਬਾਠ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਯੋਗ ਵਿਧੀ ਰਾਹੀਂ ਪੱਤਰ ਲਿਖ ਕੇ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਮਾਰਕਿਟ ਕਮੇਟੀ ਕਲਾਨੌਰ ਵਿਖੇ ਲੇਖਾਕਾਰ ਦੀ ਅਸਾਮੀ 30 ਨਵੰਬਰ ਨੂੰ ਖਾਲੀ ਹੋ ਰਹੀ ਹੈ। ਕਮੇਟੀ ਦੇ ਕੰਮਕਾਰ ਨੂੰ/ਮੁਲਾਜ਼ਮਾਂ ਦੇ ਹਿੱਤਾਂ ਲਈ ਲੇਖਾਕਾਰ ਦੀ ਅਸਾਮੀ ਭਰੀ ਜਾਵੇ ਤਾਂ ਜੋ ਬਿਜਲੀ ਦੇ ਬਿੱਲ, ਮੰਡੀਆਂ ਦੀ ਸਫਾਈ ਦੀ ਅਦਾਇਗੀ ਤੋਂ ਇਲਾਵਾ ਹੋਰ ਵੀ ਕਈ ਕੰਮ ਜੋ ਸਬੰਧਤ ਲੇਖਾਕਾਰ ਨਾਲ ਸਕੱਤਰ ਮਾਰਕਿਟ ਕਮੇਟੀ ਨੇ ਕਰਨੇ ਹੁੰਦੇ ਹਨ, ਲੇਖਾਕਾਰ ਨਾ ਹੋਣ ਕਰਕੇ ਸਾਰੇ ਹੀ ਕੰਮ ਰੁੱਕ ਜਾਂਦੇ ਹਨ। ਇਸ ਲਈ ਅਗਾਉਂ ਸੂਚਿਤ ਕੀਤਾ ਗਿਆ ਹੈ ਕਿ 1 ਦਸੰਬਰ ਤੱਕ ਮਾਰਕਿਟ ਕਮੇਟੀ ਦਾ ਲੇਖਾਕਾਰ ਤੈਨਾਤ ਕੀਤਾ ਜਾਵੇ ਤਾਂ ਜੋ ਕੰਮਕਾਜ ਵਿੱਚ ਕੋਈ ਵਿਘਨ ਨਾ ਪਵੇ।


