ਬਟਾਲਾ, ਗੁਰਦਾਸਪੁਰ, 9 ਜੂਨ (ਸਰਬਜੀਤ ਸਿੰਘ )– ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੇ ਦੱਸਿਆ ਕਿ ਸਥਾਨਕ ਸਮਾਧ ਰੋਡ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਲੱਬ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਵਾਇਸ ਡ੍ਰਿਸ਼ਟਿਕ ਗਵਰਨਰ 1 ਵੀ.ਐਮ.ਗੋਇਲ ਵੱਲੋਂ ਸਾਥੀਆਂ ਸਮੇਤ ਪਹੁੰਚ ਕੇ ਛਬੀਲ ਦੀ ਸੇਵਾ ਕੀਤੀ।ਇਸ ਮੌਕੇ ਲਾਇਨ ਵੀ.ਐਮ. ਗੋਇਲ ਨੇ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਮਾਜ ਭਲਾਈ ਲਈ ਸਮੇਂ ਸਮੇਂ ਤੇ ਅਹਿਮ ਪ੍ਰੋਜੈਕਟ ਕੀਤੇ ਜਾਂਦੇ ਹਨ। ਉਨ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਨਮਨ ਕੀਤਾ। ਇਸ ਮੌਕੇ ਵਾਇਸ ਰੀਜਨ ਚੇਅਰਮੈਨ ਭਾਰਤ ਭੂਸ਼ਨ , ਜੋਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ , ਖਚਾਨਚੀ ਲਾਇਨ ਪ੍ਰਦੀਪ ਚੀਮਾ , ਪੀ.ਆਰ.ਓ. ਲਾਇਨ ਗਗਨਦੀਪ ਸਿੰਘ, ਲਾਇਨ ਬਖ਼ਸ਼ਿੰਦਰ ਸਿੰਘ ਅਠਵਾਲ, ਲਾਇਨ ਪ੍ਰਿੰਸੀਪਲ ਦਵਿੰਦਰ ਸਿੰਘ ਕਾਹਲੋਂ , ਲਾਇਨ ਗੁਰਸ਼ਰਨ ਸਿੰਘ, ਲਾਇਨ ਅਮਰਦੀਪ ਸਿੰਘ ਸੈਣੀ , ਲਾਇਨ ਅਨੂਪ ਸਿੰਘ, ਲਾਇਨ ਸਰਬਜੀਤ ਸਿੰਘ, ਲਾਇਨ ਸੰਦੀਪ, ਲਾਇਨ ਬਲਕਾਰ ਸਿੰਘ, ਲਾਇਨ ਸ਼ੁਸੀਲ ਮਹਾਜਨ , ਲਾਇਨ ਗੋਬਿੰਦ ਸੈਣੀ, ਲਾਇਨਜ ਕਲੱਬ ਬਟਾਲਾ ਸਮਾਇਲ ਤੋਂ ਲਾਇਨ ਚਰਨਜੀਤ ਸਿੰਘ , ਲਾਇਨ ਜਸਵੰਤ ਪਠਾਨੀਆਂ, ਲਾਇਨ ਪਦਮ ਕੋਹਲੀ, ਲਾਇਨਜ ਕਲੱਬ ਫਤਿਹ ਤੋਂ ਲਾਇਨ ਵਰਿੰਦਰ ਅਸ਼ਟ, ਲਾਇਨ ਰਾਜਨ ਭਾਟੀਆ, ਲਾਇਨ ਕੰਵਲਜੀਤ ਸਿੰਘ ਮਠਾਰੂ, ਲਾਇਨ ਵਰਿੰਦਰ ਮਹਾਜਨ ਆਦਿ ਹਾਜ਼ਰ ਸਨ।
