ਗੁਰਦਾਸਪੁਰ, 7 ਜੂਨ ( ਸਰਬਜੀਤ ਸਿੰਘ)– ਆਖਿਰ ਕੰਗਣਾ ਰਣਾਉਤ ਨੂੰ ਪੰਜਾਬ ਦੀਆਂ ਮਾਵਾਂ ਧੀਆਂ ਨੂੰ ਮਾੜੇ ਸਬਦ ਬੋਲਣੇ ਉਸ ਵਕਤ ਮਹਿੰਗੇ ਪਏ, ਜਦੋਂ ਸੁਲਤਾਨ ਲੋਧੀ ਦੀ ਚੰਡੀਗੜ੍ਹ’ਚ ਤਾਇਨਾਤ ਪੰਜਾਬ ਦੀ ਅਣਖੀ ਧੀ ਬੀਬੀ ਕੁਲਵਿੰਦਰ ਕੌਰ ਸੀ ਆਈ ਐਸ ਐਫ ਨੇ 6 ਜੂਨ ਨੂੰ ਚੰਡੀਗੜ੍ਹ ਵਿਖੇ ਕੰਗਣਾ ਰਣਾਉਤ ਨੂੰ ਥੱਪੜ ਮਾਰ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ,ਉਸ ( ਬੀਬੀ ਕੁਲਵਿੰਦਰ ਕੌਰ) ਨੂੰ ਫ਼ਿਲਹਾਲ ਨੌਕਰੀ ਤੋਂ ਮੁਅੱਤਲ ਕਰਕੇ ਪਰਚਾ ਵੀ ਦਰਜ ਕਰ ਲਿਆ ਗਿਆ ਹੈ ,ਇਹ ਖਬਰ ਪੂਰੇ ਦੇਸ਼ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ, ਬਹੁਤੇ ਲੋਕਾਂ ਨੇ ਇਸ ਨੂੰ ਚੰਗਾ ਕਿਹਾ ਤੇ ਕਿਸੇ ਨੇ ਮਾੜਾ, ਪਰ ਹੁਣੇ ਹੁਣੇ ਬਠਿੰਡਾ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਜਿੱਤ ਪ੍ਰਾਪਤ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਐਮ ਪੀ ਵੱਲੋਂ ਖੁੱਲ ਦਿਲੀ ਨਾਲ ਕੰਗਣਾ ਰਣਾਉਤ ਦੇ ਵਿਰੋਧ ਅਤੇ ਬੀਬੀ ਕੁਲਵਿੰਦਰ ਕੌਰ ਦੇ ਹੱਕ’ਚ ਨਿਤਰਨਾ ਬਹੁਤ ਹੀ ਸ਼ਲਾਘਾਯੋਗ ਵਰਤਾਰਾ ਤੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਹੈ, ਜਿਸ ਦੀ ਸਮੇਂ ਨੂੰ ਮੰਗ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਬੀਬੀ ਕੁਲਵਿੰਦਰ ਕੌਰ ਦੇ ਹੱਕ’ਚ ਨਿਤਰਨ ਦੀ ਸ਼ਲਾਘਾ ਕਰਦੀ ਹੈ, ਉਥੇ ਬੀਬੀ ਕੁਲਵਿੰਦਰ ਕੌਰ ਤੇ ਚੰਡੀਗੜ੍ਹ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਨ ਤੇ ਨੌਕਰੀ ਤੋਂ ਮੁਅੱਤਲ ਕਰਨ ਵਾਲੀ ਨੀਤੀ ਦੀ ਨਿੰਦਾ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸਾਨ ਸੰਗਰਸੀਆਂ ਨੂੰ ਬੇਨਤੀ ਕਰਦੀ ਹੈ ਕਿ ਬੀਬੀ ਕੁਲਵਿੰਦਰ ਕੌਰ ਨੂੰ ਹਰ ਮਹੀਨੇ ਮਿਲਨ ਵਾਲੀ ਸਰਕਾਰੀ ਤਨਖਾਹ ਤੋਂ ਦੁੱਗਣੀ ਤਨਖਾਹ ਦੇਣ ਦਾ ਐਲਾਨ ਕਰੇ ਤਾਂ ਕਿ ਪੰਜਾਬ ਦੀਆਂ ਇਨ੍ਹਾਂ ਅਣਖੀ ਧੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਸਕੇ ਤੇ ਆਉਣ ਵਾਲ਼ੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਅਣਖ ਗੈਰਤ ਤੇ ਹੱਕਾਂ ਵਾਸਤੇ ਕੁਰਬਾਨੀ ਲਈ ਪ੍ਰੇਰਿਤ ਕੀਤਾ ਜਾ ਸਕੇ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੰਗਣਾ ਰਣਾਉਤ ਨੂੰ ਥੱਪੜ ਮਾਰਨ ਵਾਲੀ ਅਤੇ ਗੁਰੂ ਨਾਨਕ ਦੀ ਧਰਤੀ ਸੁਲਤਾਨ ਪੁਰ ਲੌਧੀ ਦੀ ਵਸਨੀਕ ਬੀਬੀ ਕੁਲਵਿੰਦਰ ਕੌਰ ਸੀ ਆਈ ਐਸ ਐਫ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੀ ਨਿੰਦਾ,ਐਸ ਜੀ ਪੀ ਸੀ ਅਤੇ ਕਿਸਾਨ ਸੰਘਰਸ਼ੀਆ ਨੂੰ ਬੀਬੀ ਕੁਲਵਿੰਦਰ ਕੌਰ ਨੂੰ ਸਰਕਾਰੀ ਤਨਖਾਹ ਤੋਂ ਦੁੱਗਣੀ ਤਨਖਾਹ ਦੇਣ ਦੀ ਬੇਨਤੀ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਅੱਜ ਤੱਕ ਪੰਜਾਬੀਆਂ ਨੂੰ ਮਾੜਾ ਬੋਲਣ ਵਾਲਿਆਂ ਨੂੰ ਸਜ਼ਾ ਭੁਗਤਣੀ ਹੀ ਪਈ ਹੈ’ ਤੇ ਕੋਈ ਬਚਿਆ ਨਹੀਂ ? ਹੁਣ ਕੰਗਣਾ ਰਣਾਉਤ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਕੇ ਦਿੱਲੀ ਬਾਰਡਰ ਤੇ ਬੈਠੀਆਂ ਮਾਂਵਾਂ ਧੀਆਂ ਭੈਣਾਂ ਨੂੰ ਅਪ ਸ਼ਬਦ ਬੋਲਣ ਦੀ ਸਜ਼ਾ ਦੇਣ ਵਾਲੇ ਅਣਖੀ ਵਰਤਾਰੇ ਨੇ ਸਿਆਸੀ ਨੇਤਾਵਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਕਰਨ ਤੇ ਜ਼ੁਬਾਨ ਨੂੰ ਕਾਬੂ ਵਿਚ ਰੱਖਣ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕੀਤਾ ਹੈ ,ਭਾਈ ਖਾਲਸਾ ਨੇ ਦੱਸਿਆ ਬੀਬੀ ਹਰਸਿਮਰਤ ਕੌਰ ਬਾਦਲ ਐਮ ਪੀ ਨੂੰ ਕੰਗਣਾ ਰਣਾਉਤ ਦੇ ਉਸ ਬਿਆਨ ਤੇ ਵੀ ਗੁੱਸਾ ਆਇਆ ਜਦੋਂ ਉਹ ( ਕੰਗਣਾ ਰਣਾਉਤ) ਥੱਪੜ ਖਾਣ ਤੋਂ ਬਾਅਦ ਦਿੱਲੀ ਵਿਖੇ ਜਾ ਕੇ ਇਹ ਕਹਿ ਰਹੀ ਸੀ, ਕਿ ਪੰਜਾਬ ਵਿੱਚ ਹੁਣ ਅੱਤਵਾਦ ਫਿਰ ਤੋਂ ਸਿਰ ਚੁੱਕ ਰਿਹੈ ਹੈ , ਭਾਈ ਖਾਲਸਾ ਨੇ ਕਿਹਾ ਭਾਵੇਂ ਕੰਗਣਾ ਰਣਾਉਤ ਨੂੰ ਥੱਪੜ ਮਾਰਨ ਵਾਲੀ ਘਟਨਾ ਤੋਂ ਬਾਅਦ ਜਗਦੀ-ਜ਼ਮੀਰ ਵਾਲੇ ਬਹੁਤੇ ਧਾਰਮਿਕ ,ਸਮਾਜਿਕ ਤੇ ਸਿਆਸੀ ਲੋਕਾਂ ਨੇ ਪੰਜਾਬ ਦੀ ਇਸ ਧੀ ਬੀਬੀ ਕੁਲਵਿੰਦਰ ਸੀ ਆਈ ਬੀ ਐਸ ਐਫ ਦੀ ਸ਼ਲਾਘਾ ਕੀਤੀ ਅਤੇ ਭਾਜਪਾਈਆਂ ਨੇ ਇਸ ਦੇ ਉਲਟ ਬਿਆਨ ਦਿੱਤੇ ਪਰ ਧਾਰਮਿਕ ਸੰਤਾਂ ਤੇ ਹੋਰਾਂ ਵੱਲੋਂ ਉਸ ਨੂੰ (ਬੀਬੀ ਕੁਲਵਿੰਦਰ ਕੌਰ) ਵੱਡੀ ਪੱਧਰ ਤੇ ਇਨਾਮ ਦੇਣ ਲਈ ਕਹਿ ਦਿੱਤਾ ਗਿਆ ਹੈ, ਜੋਂ ਬਹੁਤ ਹੀ ਸ਼ਲਾਘਾਯੋਗ ਤੇ ਸਮੇਂ ਦੀ ਲੋੜ ਵਾਲਾਂ ਵਰਤਾਰਾ ਹੈ, ਪਰ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦਾ ਕੋਈ ਬਿਆਨ ਨਾਂ ਆਉਣਾਂ ਚੰਗੀ ਗੱਲ ਨਹੀਂ ? ਉਨ੍ਹਾਂ ਨੂੰ ਇਸ ਅਣਖੀ ਧੀ ਲਈ ਵੱਡਾ ਐਲਾਨ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਬੀ ਹਰਸਿਮਰਤ ਕੌਰ ਬਾਦਲ ਐਮ ਪੀ ਵੱਲੋਂ ਬੀਬੀ ਕੁਲਵਿੰਦਰ ਕੌਰ ਦੇ ਹੱਕ’ਚ ਨਿਤਰਨ ਦੀ ਸ਼ਲਾਘਾ ਕਰਦੀ ਹੈ ,ਉਥੇ ਮੰਗ ਕਰਦੀ ਹੈ ਕਿ ਸੀ ਆਈ ਐਸ ਐਫ ਦੀ ਨੌਕਰੀ ਤੋਂ ਜਿੰਨੀ ਤਨਖਾਹ ਬੀਬੀ ਕੁਲਵਿੰਦਰ ਕੌਰ ਨੂੰ ਮਿਲਦੀ ਸੀ ਉਸ ਤੋਂ ਦੁਗਣੀ ਤਨਖਾਹ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸਾਨ ਜਥੇਬੰਦੀਆਂ ਅੱਗੇ ਆਉਣ ਦੀ ਲੋੜ ਤੇ ਜ਼ੋਰ ਦੇਣ ਤਾਂ ਹੀ ਇਨ੍ਹਾਂ ਪੰਜਾਬ ਦੀਆਂ ਅਣਖੀ ਧੀਆਂ ਦਾ ਮਾਣ ਸਤਿਕਾਰ ਵਧਾਇਆ ਜਾ ਸਕਦਾ ਹੈ ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੁਰਬਾਨੀ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ । ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜ਼ਰ ।।