ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਥਾਣਾ ਦੀਨਾਨਗਰ ਦੀ ਪੁਲਸ ਨੇ ਰਿਵਾਲਵਰ ਅਤੇ ਜਿੰਦਾ ਰੌਂਦ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।
ਐਸ.ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਗੁਰਦਾਸਪੁਰ ਤੋਂ ਦੀਨਾਨਗਰ ਪਿੰਡ ਮੱਦੋਵਾਲ ਸਾਹਮਣੇ ਜਗਾ ਬਾਬਾ ਪੰਜ ਪੀਰ ਤੋਂ ਦੋਸੀ ਬਲਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਜਪੁਰ ਕਲੋਨੀ ਅਲੀਵਾਲ ਥਾਣਾ ਘਣੀਏ ਕੇ ਬਾਂਗਰ ਨੂੰ ਕਾਰ ਸਮੇਤ ਕਾਬੂ ਕਰਕੇ ਦੋਸੀ ਸ਼ੱਕ ਦੀ ਬਿਨਾਹ ’ਤੇ ਦੋਸੀ ਦੀ ਤਲਾਸੀ ਕੀਤੀ। ਤਲਾਸ਼ੀ ਦੌਰਾਨ ਦੋਸੀ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਡੱਬ ਵਿੱਚੋ ਇੱਕ ਰਿਵਾਲਵਰ 32 ਬੋਰ ਸਮੇਤ 14 ਰੋਂਦ ਜਿੰਦਾ 32 ਬੋਰ ਬ੍ਰਾਮਦ ਹੋਏ ਹਨ।