ਇੰਡੋ ਨੇਪਾਲ-ਅੰਤਰਰਾਸ਼ਟਰੀ ਕਰਾਟੇ ਚੈਪੀਅਨਸ਼ਿਪ ’ਚ ਗੁਰਦਾਸਪੁਰ ਦੇ ਨੌਜਵਾਨ ਜੇਤੂ ਰਹੇ

ਗੁਰਦਾਸਪੁਰ

ਇਸ ਮਾਣਮੱਤੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਨੇ ਜੇਤੂਆਂ ਦਾ ਸਨਮਾਨ ਕੀਤਾ

ਗੁਰਦਾਸਪੁਰ, 11 ਸਤੰਬਰ ( ਸਰਬਜੀਤ ਸਿੰਘ) – ਇਸ ਸਾਲ ਹੋਈ ਇੰਡੋ-ਨੇਪਾਲ ਕਰਾਟੇ ਚੈਪੀਅਨਸ਼ਿਪ-2022 ਜੋ ਕਿ ਹਸਤਨਾਪੁਰ ਯੂ.ਪੀ ਵਿਖੇ ਹੋਈ ਸੀ, ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇੰਡੋ-ਨੇਪਾਲ ਕਰਾਟੇ ਚੈਪੀਅਨਸ਼ਿਪ-2022 ਵਿੱਚ ਕਰਾਟੇ ਡੂ ਐਸੋਸਿਏਸ਼ਨ ਗੁਰਦਾਸਪੁਰ ਅਤੇ ਪੰਜਾਬ ਸਟੇਟ ਕਰਾਟੇ ਐਸੋਸਿਏਸ਼ਨ ਵਲੋਂ ਖਿਡਾਰੀੂ ਭੇਜੇ ਗਏ ਸਨ ਜਿਨ੍ਹਾਂ ਵਿਚੋਂ 4 ਖਿਡਾਰੀਆਂ ਨੇ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ ਵਿੱਚ ਇਕ ਕਰਾਟੇ ਟਰੈਨਿੰਗ ਸਕੂਲ ਵੀ ਚੱਲ ਰਿਹਾ ਹੈ ਜੋ ਕਿ ਲੜਕੀਆਂ ਨੂੰ ਮੁਫਤ ਸਿਖਲਾਈ ਦੇ ਰਿਹਾ ਹੈ। ਇਸ ਵਿੱਚ ਕੌਚ ਗੁਰਵੰਤ ਸਿੰਘ ਸੰਨੀ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ।

ਬੱਚਿਆਂ ਦੀਆਂ ਇਨਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਮੈਡਮ ਸ਼ਾਹਲਾ ਕਾਦਰੀ ਵਲੋਂ ਜੇਤੂ ਬੱਚਿਆਂ ਮਾਸਟਰ ਗੁਰਤਾਜ ਸਿੰਘ, ਮਾਸਟਰ ਅਨਮੋਲ, ਮਾਸਟਰ ਦੀਪਕ ਸ਼ਰਮਾ ਅਤੇ ਮਿਸ ਪ੍ਰੀਤੀ ਦੇਵੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਲਈ ਕੋਚ ਗੁਰਵੰਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨ ਦੇਣ ਮੌਕੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਜੇਤੂ ਬੱਚਿਆਂ ਦੇ ਬਿਹਤਰ ਤੇ ਕਾਮਯਾਬ ਭਵਿੱਖ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *