ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਸਾਲ ਦਿਸੰਬਰ ਵਿੱਚ ਛੋਟੇ ਸਾਹਿਬਜਾਦਿਆ ਦੀ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਨੂੰ ਆਉਦੀਆਂ 5 ਲਿੰਕ ਸੜਕਾਂ ਨੂੰ 18 ਫੁੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਿਸਦੇ 8.17 ਕਰੋੜ ਰੂਪਏ ਖਰਚ ਕੀਤੇ ਜਾਣਗੇ। ਆਉਦੇ ਸਮੇਂ ਇੰਨਾਂ ਸੜਕਾਂ ਦੀ ਬਣਤਰ ਦਾਨ ਮੁੱਖ ਮੰਤਰੀ ਪੰਜਾਬ ਨਿੱਜੀ ਤੌਰ ’ਤੇ ਦੇਖਰੇਖ ਕਰਨਗੇ। ਜਿਵੇਂ ਕਿ ਜੀ.ਟੀ ਰੋਡ ਤੋਂ ਸਰਹਿੰਦ ਸਿਟੀ ਵਾਇਆ ਤੋਂ ਖਾਨਪੁਰ, 5.70 ਕਿਲੋਮੀਟਰ, ਸਰਹਿੰਦ ਰੋਡ ਤੋਂ ਭੜੀ ਖੈੜੀ ਵਾਈਆ ਤਲਾਨੀਆ, ਫਿਰੋਜਪੁਰ, ਰਾਏਪੁਰ ਮਾਜਰੀ, 10.90 ਕਿਲੋਮੀਟਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਮੋੜ ਤੋਂ ਮੱਡੋਵਾਲ, 2.50 ਕਿਲੋਮੀਟਰ ਮਾਧੂਪੁਰ ਤੋਂ ਬ੍ਰਹਮਣ ਮਾਜਰਾ, ਸਾਧੂਪੁਰਾ ਰੋਡ ਵਾਈਆ ਸੱਦੇ ਮਾਜਰਾ, 3.25 ਕਿਲੋਮੀਟਰ ਸ਼ੇਖੂਪੁਰ ਤੋਂ ਖਾਨਪੁਰ ਵਾਈਆ ਕੁੱਸ਼ਟ ਆਸ਼ਰਮ, 1.75 ਕਿਲੋਮੀਟਰ ਇਹ ਸੜਕਾ ਦਾ ਨਿਰਮਾਣ ਕਰਕੇ ਇਸ ਜੋੜ ਮੇਲੇ ’ਤੇ ਪਹੁੰਚਣ ਵਾਲੀ ਜਾਣ ਵਾਲੀ ਸੰਗਤਾਂ ਲਈ ਵੱਡੀ ਰਾਹਤ ਹੋਵੇਗੀ। ਕਿਉਕਿ ਇੰਨਾਂ ਗੁਰੂਆ ਨੇ ਹੀ ਮੈਨੂੰ ਸ਼ਕਤੀ ਦਿੱਤੀ ਹੈ ਕਿ ਮੈਂ ਕਿਉ ਨਾ ਇੱਕ ਨਿਮਾਣਾ ਸਿੱਖ ਹੋ ਕੇ ਉਨਾਂ ਦੇ ਦੂਨੀਆ ਦੇ ਸਭ ਤੋਂ ਮਹਿੰਗੀ ਜਗਾਂ ਫਤਿਹਗੜ ਸਾਹਿਬ, ਸਰਹਿੰਦ ਦੇ ਇਲਾਕੇ ਲਈ ਸੇਵਾ ਕਰ ਸਕਾਂ।


