ਹੰਸ ਰਾਜ ਹੰਸ ਵੱਲੋਂ ਕਿਸਾਨਾਂ ਨੂੰ ਬਦਵਾਵਾਂ ਤੇ ਚਾਰ ਜੂਨ ਤੋਂ ਬਾਅਦ ਦੇਖ ਲੈਣ ਦੀ ਧਮਕੀ ਦੇਣਾ ਦੁਖੀ ਮਨ ਦਾ ਪ੍ਰਗਟਾਵਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)— ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾਈ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨ ਸੰਗਰਸੀਆਂ ਵੱਲੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ, ਇਸ ਵਿਰੋਧ ਨੇ ਹੰਸ ਰਾਜ ਹੰਸ ਦੇ ਨੱਕ’ਚ ਦਮ ਕਰ ਛੱਡਿਆ ਹੈ ਅਤੇ ਇਸੇ ਵਿਰੋਧ ਤੋਂ ਦੁੱਖੀ ਹੋ ਕੇ ਹੰਸ ਰਾਜ ਹੰਸ ਨੇ ਕਿਸਾਨ ਸੰਗਰਸੀਆਂ ਨੂੰ ਵੱਡੀ ਪੱਧਰ ਤੇ ਬੱਦਵਾਵਾਂ ਦਿੱਤੀਆਂ ਤੇ ਕਿਹਾ ਗਰੀਬ ਦੀਆਂ ਬੱਦਵਾਂਵਾਂ ਪਤਾਲ’ਚ ਪਹੁੱਚਾ ਦਿੰਦੀਆਂ ਹਨ’ ਜਿਥੇ ਗਿਆ ਬੰਦਾ ਕਦੇ ਵਾਪਸ ਨਹੀਂ ਆਇਆ?ਜਰਾ ਰੱਬ ਦਾ ਖੌਫ ਕਰੋ ? ਉਹਨਾਂ ਗੁੱਸੇ ਵਿੱਚ ਆ ਕੇ ਇਹ ਵੀ ਕਿਹਾ’ ਅਜੇ ਕੱਲ੍ਹ ਤੁਹਾਨੂੰ ਬਾਹਮਣਾਂ ਤੋਂ ਡਾਂਗਾਂ ਪਈਆਂ ਤੇ ਤੁਸੀਂ ਅੱਗੇ ਲੱਗ ਕੇ ਭੱਜੇ ? ਸੂਰਮੇਂ ਸੀ ਤਾਂ ਡਾਂਗਾਂ ਖਾਂਦੇ,ਉਨ੍ਹਾਂ ਧਮਕੀ ਭਰੇ ਲਹਿਜੇ’ਚ ਇਹ ਵੀ ਕਿਹਾ 4 ਜੂਨ ਤੋਂ ਬਾਅਦ ਆਇਓਂ ਫਿਰ ਵੇਖਾਂਗੇ ਤੁਹਾਨੂੰ ਫੱਨੇਖਾਹਾਂ ਨੂੰ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਨੂੰ ਦੁਖੀ ਮਨ ਨਾਲ ਦਿੱਤੀਆਂ ਬਦਵਾਵਾਂ ਨੂੰ ਮੁੱਖ ਰੱਖਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਿਸਾਨ ਸੰਗਰਸੀਆਂ ਨੂੰ ਬੇਨਤੀ ਕਰਦੀ ਹੈ ਹੰਸ ਰਾਜ ਹੰਸ ਨੂੰ ਹੀ ਵਿਰੋਧ ਦਾ ਸ਼ਿਕਾਰ ਇਸ ਕਰਕੇ ਨਾਂ ਬਣਾਇਆ ਜਾਵੇ ਕਿ ਉਹ ਗਰੀਬ ਹੈ ਅਸੀਂ ਇਸ ਨੀਤੀ ਦਾ ਵਿਰੋਧ ਕਰਦੇ ਹਾਂ ਕਿਉਂਕਿ ਵਿਰੋਧ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ, ਤੁਸੀਂ ਤਾਂ ਉਸ ਗਰੀਬ ਦੇ ਮਗਰ ਹੱਥ ਧੋ ਕੇ ਪੈ ਗਏ ਹੋ? ਜੋ ਕਾਨੂੰਨ ਤੇ ਸੰਵਿਧਾਨ ਦੀ ਉਲੰਘਣਾ ਦੇ ਨਾਲ ਨਾਲ ਧੱਕੇਸ਼ਾਹੀ ਤੇ ਬੇਇਨਸਾਫ਼ੀ ਹੈ ਭਾਈ ਖਾਲਸਾ ਨੇ ਕਿਹਾ ਕਾਨੂੰਨ ਅਤੇ ਸੰਵਿਧਾਨਕ ਹੱਕ ਅਨੁਸਾਰ ਹੀ ਹਰ ਚੋਣ ਲੜ ਰਹੇ ਉਮੀਦਵਾਰ ਨੂੰ ਆਪਣਾ ਚੋਣ ਪ੍ਰਚਾਰ ਕਰਨ ਦੀ ਖੁੱਲ ਹੈ ਪਰ ਇਹ ਥੋੜੀ ਗੱਲ ਤੇ ਕੋਈ ਨੀਤੀ ਹੈ ਕਿ ਕਿਸੇ ਸ਼ਰੀਫ਼ ਤੇ ਗਰੀਬ ਉਮੀਦਵਾਰ ਦੇ ਮਗਰ ਤੁਸੀਂ ਹੱਥ ਧੋ ਕੇ ਪੈ ਜਾਓ ਅਤੇ ਉਹਦੇ ਸਮਰਥਕਾਂ ਨੂੰ ਮਾਵਾਂ ਧੀਆਂ ਦੀਆਂ ਗਾਲ਼ਾਂ ਤੇ ਹੋਰ ਕਈ ਤਰ੍ਹਾਂ ਦੀਆਂ ਧਮਕੀਆਂ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਹਨ ਇਸ, ਭਾਈ ਖਾਲਸਾ ਨੇ ਦੱਸਿਆ ਇਹ ਗੱਲ ਠੀਕ ਹੈ ਕਿ ਭਾਜਪਾਈ ਸਰਕਾਰ ਨੇ ਕਿਸਾਨਾਂ ਨਾਲ ਵਾਹਦਾ ਖਲਾਫੀ ਕੀਤੀ ਤੇ ਮੰਗਾਂ ਮੰਨ ਕੇ ਉਨ੍ਹਾਂ ਨੂੰ ਅਮਲ’ਚ ਨਹੀਂ ਲਿਆਂਦਾ, ਪਰ ਰੋਸ਼ ਕਰਨ ਜਾ ਵਿਰੋਧ ਕਰਨ ਦੀ ਕੋਈ ਹੱਦ ਸੀਮਾ ਹੁੰਦੀ ਹੈ ਪਰ ਤੁਸੀਂ ਤਾਂ ਹੰਸ ਰਾਜ ਹੰਸ ਨੂੰ ਗਰੀਬ ਸਮਝਕੇ ਉਸ ਨਾਲ ਬੇਇਨਸਾਫ਼ੀ,ਧੱਕੇਸ਼ਾਹੀ ਨਾਲ ਉਨ੍ਹਾਂ ਦੇ ਸਮਰਥਕਾਂ ਨੂੰ ਮਾਵਾਂ ਧੀਆਂ ਭੈਣਾਂ ਦੀਆਂ ਗਾਲ਼ਾਂ ਕੱਢ ਕੇ ਗੁੰਡਾਗਰਦੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਕਰਨ ਤੇ ਤੁਲੇ ਹੋਏ ਹੋ ਜੋ ਕਾਨੂੰਨ ਤੇ ਸੰਵਿਧਾਨ ਦੀ ਉਲੰਘਣਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹੰਸਰਾਜ ਹੰਸ ਦੇ ਸਮਰਥਕਾਂ ਨੂੰ ਵਿਰੋਧ ਕਰਨ ਸਮੇਂ ਧੀਆਂ ਭੈਣਾਂ ਮਾਵਾਂ ਦੀਆਂ ਗਾਲ਼ਾਂ ਕੱਢ ਕੇ ਅਪਮਾਨਤ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਵਰਤਾਰੇ ਨੂੰ ਬੰਦ ਕੀਤਾ ਜਾਵੇ ਤੇ ਹਰ ਉਮੀਦਵਾਰ ਨੂੰ ਕਾਨੂੰਨ ਤੇ ਸੰਵਿਧਾਨਕ ਹੱਕ ਅਨੁਸਾਰ ਚੋਣ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾਵੇ ਇਸ ਵਕਤ ਭਾਈ ਖਾਲਸਾ ਨਾਲ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਭਾਈ ਸ਼ਿੰਦਾ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *