ਚੰਡੀਗੜ੍ਹ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)— ਉਤਰ ਭਾਰਤ ਵਿੱਚ ਅੰਤ ਦੀ ਪੈ ਰਹੀ ਗਰਮੀ ਦੇ ਚਲਦਿਆਂ ਹਰਿਆਣਾ ਸਰਕਾਰ ਵੱਲੋਂ ਸੂਬੇ ਅੰਦਰ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਹਰਿਆਣਾ ਦੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਸਿੰਗਲ ਸ਼ਿਫਟ ਵਾਲੇ ਸਕੂਲ ਸਵੇਰੇ 7 ਵਜੇ ਲੱਗਣਗੇ ਅਤੇ ਦੁਪਹਿਰ 12 ਵਜੇ ਛੁੱਟੀ ਹੋਵੇਗੀ। ਦੋਹਰੀ ਸ਼ਿਫਟ ਵਾਲੇ ਸਕੂਲਾਂ ਵਿੱਚ ਪਹਿਲੀ ਸ਼ਿਫਟ ਸਵੇਰੇ 7 ਵਜੇ ਤੋਂ 11.30 ਵਜੇ ਤੱਕ ਅਤੇ ਦੂਜੀ ਸ਼ਿਫਟ 11.45 ਤੋਂ 4.45 ਤੱਕ ਹੋਵੇਗੀ।
