ਕਾਦੀਆਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸੈਰੀ ਕਲਸੀ ਦੇ ਹੱਕ ਵਿੱਚ ਮੁੱਖ ਮੰਤਰੀ ਨੇ ਕੀਤਾ ਚੋਣ ਪ੍ਰਚਾਰ
ਗੁਰਦਾਸਪੁਰ, 17 ਮਈ ( ਸਰਬਜੀਤ ਸਿੰਘ)– ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਹਲਕਾ ਕਾਦੀਆਂ ਚ ਰੈਲੀ ਨੂੰ ਸੰਬੋਧਨ ਕੀਤਾ ਉਥੇ ਹੀ ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਜਿਥੇ ਹਲਕੇ ਦੇ ਲੋਕਾਂ ਦੀਆ ਮੰਗਾ ਚ ਅਵਾਜ ਉਠਾਈ ।
ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਜਿਥੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਸਮਰਥਨ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਪਹਿਲਾ ਜੋ ਵੀ ਇਥੇ ਉਮੀਦਵਾਰ ਆਏ ਉਹ ਚੁਣ ਕੇ ਜਿੱਤ ਕੇ ਕਦੇ ਵੀ ਲੋਕਾਂ ਦੀਆ ਉਮੀਦਾਂ ਤੇ ਖਰੇ ਨਹੀਂ ਉਤਰੇ ,ਉਥੇ ਹੀ ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਛੋਟੇ ਘਰਾਂ ਚੋ ਆਏ ਹਨ , ਉਥੇ ਹੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਕੜੇ ਤਿੱਖੇ ਸ਼ਬਦੀ ਹਮਲੇ ਕੀਤੇ | ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਬਚਾਓ ਯਾਤਰਾ ਤੇ ਸਵਾਲ ਚੁਕੇ ,ਭਗਵੰਤ ਮਾਨ ਨੇ ਕਿਹਾ ਕਿਪਹਿਲਾ ਗੁਰਦਾਸਪੁਰ ਨੇ ਅਭਿਨੇਤਾ ਚੁਣੇ ਹਨ ਅਤੇ ਹੁਣ ਮੌਕਾ ਹੈ ਕਿ ਆਪਣੇ ਸਥਾਨਿਕ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਅਗੇ ਲਿਆਓ | 15 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਕੋਈ ਦਿੱਕਤ ਨਹੀਂ ਹੋਵੇਗੀ ।